ਸ਼ੇਰਪੁਰ, 2 ਜੂਨ (ਮੇਘ ਰਾਜ ਜੋਸ਼ੀ) - ਸੇਵਾ ਟੀਮ ਗੁਰਬਖਸ਼ਪੁਰਾ ਵੱਲੋਂ ਟੀਮ ਦੇ ਆਗੂ ਅਮਰਜੀਤ ਸਿੰਘ ਖਹਿਰਾ ਦੀ ਅਗਵਾਈ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਟਿੱਬਾ ਠਾਠ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਬੜੀ-ਟਿੱਬਾ ਰੋਡ ਠਾਠ ਸਾਹਿਬ ਦੇ ਮੁੱਖ ਗੇਟ 'ਤੇ ਲਗਾਈਾ ਗਈ | ਜਿਸ ਦੀ ਸ਼ੁਰੂਆਤ ਠਾਠ ਦੇ ਮੁੱਖ ਸੇਵਾਦਾਰ ਬਾਬਾ ਹਰਦੀਪ ਸਿੰਘ ਚੋਹਾਣਾ ਨੇ ਕੀਤੀ | ਮਹਿਲ ਕਲਾ ਤੋਂ ਕਾਂਗਰਸ ਦੇ ਆਗੂ ਕਮਲਜੀਤ ਸਿੰਘ ਚੱਕ ਦਾ ਸਮੁੱਚੀ ਟੀਮ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਮਾ. ਹਰਬੰਸ ਸਿੰਘ ਸ਼ੇਰਪੁਰ, ਜਸਮੇਲ ਸਿੰਘ ਬੜੀ, ਪਿਆਰਾ ਸਿੰਘ ਮਾਹਮਦਪੁਰ, ਐਡਵੋਕੇਟ ਜਸਵੀਰ ਸਿੰਘ ਖੇੜੀ, ਬਨੀ ਖੈਰਾਂ, ਡਾ: ਲਖਵਿੰਦਰ ਸਿੰਘ ਟਿੱਬਾ, ਬਾਬਾ ਸ਼ਿੰਗਾਰਾ ਸਿੰਘ, ਡਾ:ਸਿਕੰਦਰ ਸਿੰਘ ਢਿੱਲੋਂ, ਬੋਘਾ ਸਿੰਘ ਖ਼ਾਲਸਾ, ਪੰਮਾ ਧਾਲੀਵਾਲ, ਡਾ:ਜਗਸੀਰ ਸਿੰਘ, ਅਮਰਿੰਦਰ ਲਿੱਟ, ਮਨਦੀਪ ਲਿੱਟ, ਕੀਰਤ ਬਮਰਾਹ, ਕਰਨਪ੍ਰੀਤ ਲਿੱਟ, ਗੁਰਵਿੰਦਰ ਲਿੱਟ, ਅਜੇਵੀਰ ਸਿੰਘ ਥਿੰਦ, ਰਣਜੋਤ ਧਾਲੀਵਾਲ, ਜੱਸਨਪ੍ਰੀਤ ਸਿੰਘ, ਨਵਦੀਪ ਸਿੰਘ, ਹਰਜੋਤ ਸਿੰਘ, ਮਨੀ ਮਰਾਰੜ, ਚਮਕੌਰ ਸਿੰਘ ਸਮਰਾ ਆਦਿ ਮੌਜੂਦ ਸਨ |