ਸੁਨਾਮ ਊਧਮ ਸਿੰਘ ਵਾਲਾ, 2 ਜੂਨ (ਭੁੱਲਰ, ਧਾਲੀਵਾਲ) - ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ, ਰਾਜੀਵ ਜੈਨ ਅਤੇ ਸਤੀਸ਼ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਵਿੱਚ ਫਾਰਮਾਸਿਊਟੀਕਲ ਵਪਾਰੀਆਂ ਨੇ ਸ਼ਿਰਕਤ ਕੀਤੀ | ਮੀਟਿੰਗ ਵਿੱਚ ਮੁੱਖ ਤੌਰ 'ਤੇ ਫਾਰਮਾਸਿਊਟੀਕਲ ਕਾਰੋਬਾਰ ਵਿੱਚ ਮੌਜੂਦਾ ਚੁਨੌਤੀਆਂ, ਪ੍ਰਸ਼ਾਸਕੀ ਨਿਯਮਾਂ ਅਤੇ ਕੈਮਿਸਟਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਸੰਜੇ ਗਰਗ ਧੂਰੀ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ | ਆਗੂਆਂ ਨੇ ਕੈਮਿਸਟਾਂ ਨੂੰ ਇੱਕਜੁੱਟ ਹੋਕੇ ਆਪਣਾ ਕਾਰੋਬਾਰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕਰਨ ਦੀ ਅਪੀਲ ਕੀਤੀ | ਇਸ ਸਮੇਂ ਪ੍ਰਸ਼ਾਸਕੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ: ਤਹਿਤ ਕੈਮਿਸਟ ਸਿਹਤ ਵਿਭਾਗ ਅਤੇ ਡਰੱਗ ਕੰਟਰੋਲ ਅਥਾਰਿਟੀ ਵੱਲੋਂ ਸਮੇਂ-ਸਮੇਂ 'ਤੇ ਜਾਰੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਆਪਣੀਆਂ ਦੁਕਾਨਾਂ ਦਾ ਸਹੀ ਰਿਕਾਰਡ ਸਹੀ ਰੱਖਣ ਅਤੇ ਡਰੱਗ ਅਧਿਕਾਰੀਆਂ ਨਾਲ ਮੀਟਿੰਗਾਂ ਜਰੀਏ ਤਾਲਮੇਲ ਬਣਾ ਕੇ ਰੱਖਣ ਦਾ ਫ਼ੈਸਲਾ ਕੀਤਾ ਗਿਆ | ਆਗੂਆਂ ਨੇ ਪਾਬੰਦੀਸ਼ੁਦਾ ਦਵਾਈਆਂ 'ਤੇ ਪੂਰਨ ਤੌਰ ਤੇ ਪਾਬੰਦੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਕੈਮਿਸਟ ਅਜਿਹੀ ਦਵਾਈ ਵੇਚਦਾ ਪਾਇਆ ਗਿਆ ਤਾਂ ਐਸੋਸੀਏਸ਼ਨ ਉਸ ਦਾ ਬਿਲਕੁਲ ਵੀ ਸਮਰਥਨ ਨਹੀ ਕਰੇਗੀ | ਇਸ ਮੌਕੇ ਰਾਕੇਸ਼ ਕੁਮਾਰ, ਵਿਨੋਦ ਕੁਮਾਰ, ਸ਼ਸ਼ੀ ਭੂਸ਼ਣ, ਬਲਵਿੰਦਰ ਬਬਲਾ, ਵਿਨੀਤ ਜਿੰਦਲ, ਆਦਿ ਮੌਜੂਦ ਸਨ |