ਜਖੇਪਲ, 2 ਜੂਨ (ਮੇਜਰ ਸਿੰਘ ਸਿੱਧੂ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੰਡੀਗੜ੍ਹ ਵਿਖੇ ਰੱਖੇ ਸਮਾਗਮ ਵਿਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਰਮਨ ਕੌਰ ਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆ, ਜ਼ਿਕਰਯੋਗ ਹੈ ਕਿ ਰਮਨ ਕੌਰ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਪੂਰੇ ਪੰਜਾਬ ਵਿਚੋਂ ਸੱਤਵਾਂ ਰੈਂਕ ਅਤੇ ਜ਼ਿਲੇ੍ਹ 'ਚੋਂ ਪਹਿਲਾ ਸਥਾਨ ਹਾਸਿਲ ਕਰ ਕੇ ਮੁੱਖ ਮੰਤਰੀ ਪੰਜਾਬ ਤੋਂ ਸਨਮਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਮੁਖੀ ਅਤੇ ਪੂਰੇ ਸਟਾਫ਼ ਵਲੋਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥਣ ਰਮਨ ਕੌਰ ਨੂੰ ਵਧਾਈ ਦਿੱਤੀ ਗਈ |