ਅਮਰਗੜ੍ਹ, 2 ਜੂਨ (ਪਵਿੱਤਰ ਸਿੰਘ) - ਸ਼ਿਵ ਸ਼ਕਤੀ ਮਹਿਲਾ ਸੰਕੀਰਤਨ ਮੰਡਲੀ ਅਮਰਗੜ੍ਹ ਵਲੋਂ ਚੋਣ ਜਿੱਤ ਕੇ ਕੌਂਸਲਰ ਬਣੀ ਵਿਸ਼ਾਲ ਸ਼ਰਮਾ ਪਤਨੀ ਪਿ੍ੰਸ ਜੋਸ਼ੀ ਦੇ ਸਨਮਾਨ 'ਚ ਇਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ 'ਚ ਸ਼ਿਵ ਭਗਤਾਂ ਅਤੇ ਨਗਰ ਨਿਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਸ਼ਿਵ ਸ਼ਕਤੀ ਮਹਿਲਾ ਸੰਕੀਰਤਨ ਮੰਡਲੀ ਦੇ ਸੰਚਾਲਕਾ ਵਲੋਂ ਕੌਂਸਲਰ ਵਿਸ਼ਾਲ ਸ਼ਰਮਾ ਅਤੇ ਪਿ੍ੰਸ ਜੋਸ਼ੀ ਨੂੰ ਸਿਰੋਪਾਓ ਭੇਟ ਕਰਕੇ ਅਤੇ ਤਿਲਕ ਲਗਾ ਕੇ ਸਨਮਾਨਿਤ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਪਿ੍ੰਸ ਜੋਸ਼ੀ ਨੇ ਕਿਹਾ ਕਿ ਉਹ ਵਾਰਡ ਦੇ ਲੋਕਾਂ ਦੀ ਸੇਵਾ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਤਨਦੇਹੀ ਨਾਲ ਕਰਨਗੇ | ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਉਨ੍ਹਾਂ ਦੇ ਪਰਿਵਾਰ ਦੀ ਨਹੀਂ, ਸਗੋਂ ਪੂਰੇ ਵਾਰਡ ਦੇ ਲੋਕਾਂ ਦੀ ਜਿੱਤ ਹੈ, ਜਿਨ੍ਹਾਂ ਨੇ ਆਪਣਾ ਕੀਮਤੀ ਸਮਰਥਨ ਅਤੇ ਆਸ਼ੀਰਵਾਦ ਦਿੱਤਾ ਹੈ | ਕੌਂਸਲਰ ਵਿਸ਼ਾਲ ਸ਼ਰਮਾ ਨੇ ਸ਼ਿਵ ਸ਼ਕਤੀ ਮਹਿਲਾ ਸੰਕੀਰਤਨ ਮੰਡਲੀ, ਸਮੂਹ ਭਗਤਾਂ ਅਤੇ ਵਾਰਡ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਗਟ ਕੀਤਾ |