04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਮਾਜ ਸੇਵੀ ਸਿੰਗਲਾ ਨੇ ਸੰਸਥਾ ਵਿਚ ਮਰੀਜ਼ਾ ਅਤੇ ਉਨ੍ਹਾਂ ਦੇ ਵਾਰਿਸਾਂ ਨਾਲ ਮਨਾਇਆ ਜਨਮ ਦਿਨ <br/>

Ad Position 21
No active advertisement
ਅਜੀਤ ਡੈਸਕ 03-06-2026
ਸੰਗਰੂਰ, 2 ਜੂਨ (ਅਮਨਦੀਪ ਸਿੰਘ ਬਿੱਟਾ) - ਸ੍ਰੀ ਦੁਰਗਾ ਸੇਵਾ ਦਲ ਲੰਗਰ ਭਵਨ ਸਿਵਲ ਹਸਪਤਾਲ ਸੰਗਰੂਰ ਦੇ ਵੱਲੋਂ ਅਰੂਪ ਸਿੰਗਲਾ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਸੰਗਰੂਰ ਅਤੇ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਉਨ੍ਹਾਂ ਦੀ ਦੇਖ-ਰੇਖ ਕਰਨ ਵਾਲੇ ਵਿਅਕਤੀਆਂ ਦੇ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੋਜਨ ਦਾ ਪ੍ਰਬੰਧ ਕੀਤਾ ਜਾਂਦਾ ਹੈ | ਇਸ ਦੇ ਵਿੱਚ ਸ਼ਹਿਰ ਨਿਵਾਸੀ ਸਮੇਂ-ਸਮੇਂ ਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਨਾਲ ਜਨਮਦਿਨ, ਵਿਆਹ ਦੀ ਵਰੇ੍ਹਗੰਢ, ਬਜ਼ੁਰਗਾਂ ਦੀ ਬਰਸੀ ਲਈ ਆ ਕੇ ਸਹਿਯੋਗ ਕਰਦੇ ਰਹਿੰਦੇ ਹਨ | ਅੱਜ ਸੰਜੀਵ ਕੁਮਾਰ ਬਾਂਸਲ ਨੇ ਆਪਣੇ ਜਨਮ ਦਿਨ ਦੀ ਖ਼ੁਸ਼ੀ ਦੇ ਵਿੱਚ ਲੰਗਰ ਭਵਨ ਵਿਖੇ ਪਹੁੰਚ ਕੇ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖ-ਰੇਖ ਕਰਨ ਵਾਲੇ ਵਿਅਕਤੀਆਂ ਨੂੰ ਭੋਜਨ ਵੰਡਿਆ | ਇਸ ਮੌਕੇ ਤੇ ਸਮਾਜ ਸੇਵੀ ਰਾਜ ਕੁਮਾਰ ਅਰੋੜਾ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਰਾਜ ਕੁਮਾਰ ਅਰੋੜਾ ਨੇ ਸੰਸਥਾ ਦੇ ਵੱਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ | ਇਸ ਮੌਕੇ ਤੇ ਭੋਜਨ ਦੇ ਨਾਲ-ਨਾਲ ਖੀਰ ਦਾ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਅਰੂਪ ਸਿੰਗਲਾ ਨੇ ਦੱਸਿਆ ਕਿ ਲੰਗਰ ਭਵਨ ਵਿਖੇ ਹਰ ਰੋਜ਼ ਸਵੇਰੇ 6 ਵਜੇ ਚਾਹ-ਰਸ, 10 ਵਜੇ ਪ੍ਰੋਟੀਨ ਡਾਇਟ ਮਿੱਠਾ ਦਲੀਆ, ਨਮਕੀਨ ਖਿਚੜੀ, ਕਾਲੇ ਚਨੇ ਅਤੇ ਸੂਪ, ਦੁਪਹਿਰ ਨੂੰ ਸ਼ਬਜੀ-ਰੋਟੀ ਅਤੇ ਚਾਵਲ ਅਤੇ ਸ਼ਾਮ ਨੂੰ ਦਲੀਆ, ਦਾਲ-ਰੋਟੀ, ਖੀਰ ਅਤੇ ਦੁੱਧ ਦਾ ਲੰਗਰ ਦਿੱਤਾ ਜਾਂਦਾ ਹੈ | ਇਸ ਮੌਕੇ ਤੇ ਸੰਸਥਾਂ ਦੇ ਮੈਂਬਰ ੀ ਦੇਵੀ ਸਿੰਗਲਾ, ਮਨੋਜ ਬਾਂਸਲ, ਮਾਸਟਰ ਗੋਬਿੰਦ ਲਾਲ, ਗੋਬਿੰਦਰਪਾਲ ਸ਼ਰਮਾ, ਸੁਰਿੰਦਰ ਕੁਮਾਰ, ਮਾਸਟਰ ਦਰਸ਼ਨ ਬਾਂਸਲ, ਸੰਜੀਵ ਕੁਮਾਰ ਟਿੰਕੂ, ਸਤਪਾਲ ਸਿੰਗਲਾ, ਪਵਨ ਕੁਮਾਰ, ਗੁਰਮੀਤ ਸਿੰਘ, ਦੇਵ ਰਾਜ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਠੇਕਾ ਮੁਲਾਜ਼ਮਾਂ ਨੇ ਦਿੜ੍ਹਬਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ <br/> ਅਗਲੀ ਖ਼ਬਰ ਚੋਰੀ ਕੀਤੇ ਟਰੈਕਟਰ ਟਰਾਲੀ ਸਮੇਤ ਤਿੰਨ ਕਾਬੂ <br/>
Ad Position 24