ਸ਼ਹਿਣਾ, 2 ਜੂਨ (ਸੁਰੇਸ਼ ਗੋਗੀ)- ਸਨਅਤੀ ਕਸਬਾ ਪੱਖੋ ਕੈਂਚੀਆਂ ਦੇ ਪ੍ਰਸਿੱਧ ਸਨਅਤਕਾਰ ਸੁਖਦੇਵ ਸਿੰਘ ਮਣਕੂ ਸਾਬਕਾ ਪੰਚ ਦੇ ਨੌਜਵਾਨ ਸਪੱੁਤਰ ਹਰਜਿੰਦਰ ਸਿੰਘ ਸੋਨੀ ਮਣਕੂ ਦੀ ਅਚਾਨਕ ਦਿਲ ਦੇ ਦੌਰੇ ਨਾਲ ਦੁਖਦਾਈ ਮੌਤ ਹੋ ਗਈ | ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਸਨਅਤੀ ਇਕਾਈਆਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਮਿ੍ਤਕ ਹਰਜਿੰਦਰ ਸਿੰਘ ਮਣਕੂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ | ਇਸ ਦੁਖਦਾਈ ਸਮੇਂ ਵਿਚ ਸਮੂਹ ਮਣਕੂ ਪਰਿਵਾਰ ਨਾਲ ਵੱਖ-ਵੱਖ ਰਾਜਸੀ ਪਾਰਟੀਆਂ, ਕਿਸਾਨ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਦੱੁਖ ਦਾ ਇਜ਼ਹਾਰ ਕੀਤਾ |