ਬਰਨਾਲਾ, 2 ਜੂਨ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਬਰਨਾਲਾ ਵਲੋਂ ਗੁਰਦੁਆਰਾ ਸਿੰਘ ਸਭਾ ਬਰਨਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ, ਖ਼ਜ਼ਾਨਚੀ ਅਜੈਬ ਸਿੰਘ, ਰਜਿੰਦਰ ਸਿੰਘ ਦਰਾਕਾ, ਸੁਖਦੇਵ ਸਿੰਘ ਅਤੇ ਮੈਨੇਜਰ ਗੁਰਦੀਪ ਸਿੰਘ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਸਭਾ ਦੇ ਮੁੱਖ ਸੇਵਾਦਾਰ ਜਗਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਚ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਕੈਂਪ ਦੌਰਾਨ ਪਤੀ-ਪਤਨੀ ਸਮੇਤ 29 ਖ਼ੂਨਦਾਨੀਆਂ ਨੇ ਸਹਿਯੋਗ ਦਿੱਤਾ | ਬਲੱਡ ਬੈਂਕ ਬਰਨਾਲਾ ਵਲੋਂ ਬੀ.ਟੀ.ਓ. ਆਯੂਸ਼, ਰਾਕੇਸ਼ ਕੁਮਾਰ, ਮਨਦੀਪ ਕੌਰ, ਗੁਰਵਿੰਦਰ ਸਿੰਘ, ਪ੍ਰਕਾਸ਼ ਸਿੰਘ ਨੇ ਸੇਵਾ ਨਿਭਾਈ |