13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਰੂਟਸ ਮਿਲੇਨਿਅਮ ਸਕੂਲ ਖਨੌਰੀ ਦੇ ਵਿਦਿਆਰਥੀਆਂ ਨੇ ਨੈਸ਼ਨਲ ਚੈਂਪੀਅਨਸ਼ਿਪ ਵਿਚ ਮਾਰੀਆਂ ਮੱਲਾਂ <br/>

Ad Position 21
No active advertisement
ਅਜੀਤ ਡੈਸਕ 04-06-2026
ਖਨੌਰੀ, 3 ਜੂਨ (ਬਲਵਿੰਦਰ ਸਿੰਘ ਥਿੰਦ) - ਖਨੌਰੀ ਦੇ ਰੂਟਸ ਮਿਲੇਨਿਅਮ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਬਹਿਰ ਸਾਹਿਬ ਵਿਖੇ ਯੂਥ ਐਂਡ ਰੂਰਲ ਸਪੋਰਟਸ ਐਸੋਸੀਏਸ਼ਨ (ਇੰਡੀਆ) ਵਲੋਂ ਕਰਵਾਈ ਗਈ ਵਾਈ ਆਰ ਐਸ ਏ ਨੈਸ਼ਨਲ ਚੈਂਪੀਅਨਸ਼ਿਪ 2026 ਵਿੱਚ ਮੱਲ੍ਹਾਂ ਮਾਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਰਮਨਦੀਪ ਕੌਰ ਨੇ ਦੱਸਿਆ ਕਿ ਕਬੱਡੀ ਮੁੰਡੇ ਕੁੜੀਆਂ ਅੰਡਰ 14 ਸਾਲਾਂ ਵਰਗ ਵਿੱਚ ਸਕੂਲ ਨੇ ਪਹਿਲਾਂ ਸਥਾਨ ਹਾਸਲ ਕੀਤਾ | ਜੂਡੋ ਅੰਡਰ 14 ਸਾਲਾਂ ਵਰਗ ਵਿੱਚ ਤਨੀਸ਼ਾ ਗਿੱਲ ਅਤੇ ਮਨੋਜ ਨੇ ਵੀ ਪਹਿਲਾਂ ਸਥਾਨ ਹਾਸਲ ਕੀਤਾ ਤੇ ਕਿ੍ਕਟ ਅੰਡਰ 17 ਸਾਲਾਂ ਵਰਗ ਵਿੱਚ ਦੂਜਾ ਸਥਾਨ ਅਤੇ ਚੈਸ ਵਿਚ ਗੁਰਨੂਰ ਨੇ ਦੂਜਾ ਸਥਾਨ ਹਾਸਲ ਕੀਤਾ | ਰੂਟਸ ਮਿਲੇਨਿਅਮ ਸਕੂਲ ਖਨੌਰੀ ਦੀ ਮੈਨੇਜਮੈਂਟ ਦੇ ਡਾ. ਸੰਨੀ ਮਹਿਤਾ, ਸੰਜੀਵ ਸਿੰਗਲਾ ਅਤੇ ਪਿ੍ੰਸੀਪਲ ਰਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਡੀ.ਪੀ., ਮੈਡਮ ਰਮਨ ਕੌਰ, ਜਤਿੰਦਰ ਕੌਰ, ਪਿ੍ਅੰਕਾ ਕਸ਼ਿਅਪ, ਨਿਸ਼ਾ ਬਜਾਜ, ਜਸਵਿੰਦਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੇਵਲ ਢਿੱਲੋਂ ਦੇ ਤਾਜਪੋਸ਼ੀ ਸਮਾਰੋਹ 'ਚ ਪਹੁੰਚਿਆ ਸੰਗਰੂਰ ਭਾਜਪਾ ਦਾ ਵਫ਼ਦ <br/> ਅਗਲੀ ਖ਼ਬਰ ਦੋ ਰੋਜ਼ਾ ਸਮਰ ਕੈਂਪ ਲਗਾਇਆ
Ad Position 24