01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਸ਼ਵ ਵਾਤਾਵਰਨ ਦਿਵਸ ਮੌਕੇ ਕਰਵਾਇਆ ਸੈਮੀਨਾਰ

Ad Position 21
No active advertisement
ਕਰਵਾਏ ਗਏ ਸੈਮੀਨਾਰ ਦਾ ਦਿ੍ਸ਼ | ਤਸਵੀਰ: ਮੁਕੇਸ਼ ਕੁਮਾਰ <br/> 06-06-2026
ਸੰਗਰੂਰ, 5 ਜੂਨ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪੈਨਸ਼ਨਰਜ਼ ਭਵਨ ਤਹਿਸੀਲ ਕੰਪਲੈਕਸ ਵਿਖੇ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਇੱਕ ਸੈਮੀਨਾਰ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰਜ਼ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਕਰਵਾਇਆ ਗਿਆ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਸ੍ਰੀ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਸ੍ਰੀ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਓ.ਪੀ.ਖੀਪਲ, ਕਰਨੈਲ ਸਿੰਘ ਸੇਖੋਂ, ਕਿਸ਼ੋਰੀ ਲਾਲ, ਮੁੱਖ ਸਲਾਹਕਾਰ ਆਰ.ਐਲ.ਪਾਂਧੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਮੀਤ ਪ੍ਰਧਾਨ ਰਾਜਿੰਦਰ ਗੋਇਲ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ ਅਤੇ ਨੈਸ਼ਨਲ ਅਵਾਰਡੀ ਮਾਸਟਰ ਸਤਦੇਵ ਸ਼ਰਮਾ ਹਾਜ਼ਰ ਸਨ | ਕੰਵਲਜੀਤ ਸਿੰਘ ਅਤੇ ਤਿਲਕ ਰਾਜ ਸਤੀਜਾ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅੱਜ ਦੇ ਸਮੇਂ ਸਾਨੂੰ ਵਿਸ਼ੇਸ਼ ਕਰਕੇ ਵਾਤਾਵਰਨ ਦੀ ਸ਼ੁੱਧਤਾ ਲਈ ਬਹੁਤ ਉਪਰਾਲੇ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ ਰਾਹੀ ਸੰਦੇਸ਼ ਦਿੱਤਾ ਹੈ ਕਿ ਹਵਾ ਪਾਣੀ ਅਤੇ ਧਰਤੀ ਨੂੰ ਸਾਫ਼ ਸੁਥਰਾ ਰੱਖਣ ਦੀ ਜ਼ਰੂਰਤ ਹੈ | ਸ੍ਰੀ ਅਰੋੜਾ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਵਾਤਾਵਰਨ ਲਈ ਬਹੁਤ ਸੁਚੇਤ ਹੈ | ਹਰ ਸਾਲ ਵਣ ਮਹਾਂਉਤਸਵ ਸਮੇਂ ਬੂਟੇ ਲਗਾਏ ਜਾਂਦੇ ਹਨ ਅਤੇ ਵੰਡੇ ਜਾਂਦੇ ਹਨ | ਪਲਾਸਟਿਕ ਦੀ ਰੋਕਥਾਮ ਲਈ ਲਿਫ਼ਾਫ਼ੇ ਦੀ ਵਰਤੋਂ ਨੂੰ ਖ਼ਤਮ ਕਰਨ ਲਈ ਕੱਪੜੇ ਦੇ ਥੈਲੇ ਵੰਡੇ ਜਾਂਦੇ ਹਨ | ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਦੱਸਿਆ ਕਿ ਇਹ ਹਰ ਇੱਕ ਇਨਸਾਨ ਦਾ ਮੁੱਢਲਾ ਫ਼ਰਜ਼ ਹੈ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਨੂੰ ਆਮ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੇ ਲਿਫ਼ਾਫ਼ੇ ਵਰਤਣ ਦੀ ਥਾਂ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰੇ | ਕਿਉਂਕਿ ਪਲਾਸਟਿਕ ਦੇ ਲਿਫ਼ਾਫ਼ੇ ਗਲਦੇ ਸੜਦੇ ਨਹੀਂ ਤੇ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਂਦੇ ਹਨ | ਨੈਸ਼ਨਲ ਅਵਾਰਡੀ ਸਤ ਦੇਵ ਸ਼ਰਮਾ ਨੇ ਕਿਹਾ ਕਿ ਸਾਨੂੰ ਪ੍ਰਦੂਸ਼ਣ ਨੂੰ ਰੋਕਣ ਲਈ ਥਾਂ ਥਾਂ ਤੇ ਲੱਗੇ ਗੰਦਗੀ ਦੇ ਢੇਰਾਂ ਤੇ ਚੂਨੇ ਦਾ ਛਿੜਕਾ ਕਰਕੇ ਜਲਦੀ ਚੁਕਵਾਉਣੇ ਚਾਹੀਦੇ ਹਨ | ਸ੍ਰੀ ਆਰ.ਐਲ.ਪਾਂਧੀ, ਲਾਲ ਚੰਦ ਸੈਣੀ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਰਾਜ ਕੁਮਾਰ ਬਾਂਸਲ, ਤਿਲਕ ਰਾਜ ਸਤੀਜਾ ਨੇ ਕਿਹਾ ਕਿ ਸਾਨੂੰ ਆਪਣੇ ਘਰ ਤੋਂ ਪਹਿਲ ਕਰਨੀ ਬਣਦੀ ਹੈ | ਓ.ਪੀ.ਖੀਪਲ ਨੇ ਦੱਸਿਆ ਕਿ ਅਸੀਂ ਹਰ ਸਾਲ ਵਣ ਮਹਾਂਉਤਸਵ ਵਾਤਾਵਰਨ ਦੀ ਸ਼ੁੱਧਤਾ ਲਈ ਮਨਾਉਂਦੇ ਹਾਂ, ਦਰਖ਼ਤ ਲਗਾਏ ਜਾਂਦੇ ਹਨ | ਲਗਾਏ ਦਰਖਤਾਂ ਦੀ ਸਾਂਭ ਸੰਭਾਲ ਲਈ ਯਤਨ ਵਧੇਰੇ ਹੋਣੇ ਚਾਹੀਦੇ ਹਨ | ਸ੍ਰੀ ਮਹੇਸ਼ ਜੌਹਰ ਨੇ ਵਾਤਾਵਰਨ ਸਬੰਧੀ ਬਣੀ ਸਿੱਖਿਆਦਾਇਕ ਕਵਿਤਾ ਪੜ੍ਹੀ, ਜਿਸ ਤੋਂ ਬਹੁਤ ਸਿਕਸ਼ਾ ਮਿਲਦੀ ਹੈ | ਇਸ ਮੌਕੇ ਤੇ ਸ੍ਰੀ ਰਜਿੰਦਰ ਸਿੰਘ ਚੰਗਾਲ, ਅਸ਼ੋਕ ਕੁਮਾਰ ਸ਼ਰਮਾ, ਕਿਸ਼ੋਰੀ ਲਾਲ, ਸੁਰਿੰਦਰ ਸ਼ੋਰੀ, ਰਜਿੰਦਰ ਗੋਇਲ, ਮਦਨ ਗੋਪਾਲ ਸਿੰਗਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਪੀ. ਤੇ ਯੂਰੀਆ ਦੀ ਕਿੱਲਤ ਕਾਰਨ ਖਾਦ ਵਿਕਰੇਤਾ ਕਿਸਾਨਾਂ ਸਿਰ ਮੜ੍ਹ ਰਹੇ ਨੇ ਬੇਲੋੜਾ ਸਾਮਾਨ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ 43 ਪਿੰਡਾਂ ਨੂੰ 69 ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ <br...
Ad Position 24