01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਇਰਾਦਾ ਕਤਲ ਦੇ ਬਹੁਚਰਚਿਤ ਮਾਮਲੇ 'ਚੋਂ ਬਰੀ

Ad Position 21
No active advertisement
ਅਜੀਤ ਡੈਸਕ 06-06-2026
ਸੰਗਰੂਰ, 5 ਜੂਨ (ਧੀਰਜ ਪਸੋਰੀਆ) - ਵਧੀਕ ਸੈਸ਼ਨ ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਇੱਕ ਬਹੁਚਰਚਿਤ ਇਰਾਦਾ ਕਤਲ ਮਾਮਲੇ ਵਿਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਚੀਮਾ ਵਿਖੇ 13 ਅਪ੍ਰੈਲ 2025 ਨੂੰ ਦਰਜ ਮਾਮਲੇ ਮੁਤਾਬਕ ਹਸਪਤਾਲ ਵਿੱਚ ਜੇਰੇ ਇਲਾਜ ਇੱਕ ਲੜਕੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਘਰ ਦੀ ਗਰੀਬੀ ਕਾਰਨ ਉਹ ਕਰੀਬ ਇੱਕ ਮਹੀਨਾ ਪਹਿਲਾਂ ਠੇਕੇਦਾਰ ਜਗਦੀਪ ਸਿੰਘ ਦੇ ਅਧੀਨ ਚੀਮਾ ਵਿਖੇ ਇੱਕ ਫ਼ੈਕਟਰੀ ਵਿੱਚ ਕੰਮ ਕਰਨ ਲੱਗ ਪਿਆ ਜਿਸ ਬਾਰੇ ਜਗਦੀਪ ਸਿੰਘ ਨੇ ਕਿਹਾ ਸੀ ਕਿ ਉਸ ਦੀ ਮਿਹਨਤ ਦਾ ਹਿਸਾਬ ਹਰ ਹਫ਼ਤੇ ਕੀਤਾ ਜਾਵੇਗਾ ਪਰ ਦੋ ਹਫ਼ਤੇ ਬੀਤਣ ਤੇ ਜਦੋਂ ਉਸ ਤੋਂ ਪੈਸੇ ਦੀ ਮੰਗ ਕੀਤੀ ਗਈ ਤਾਂ ਉਹ ਟਾਲ ਮਟੋਲ ਕਰਦਾ ਰਿਹਾ | 12 ਅਪ੍ਰੈਲ ਨੂੰ ਸਵੇਰੇ ਉਹ ਕੰਮ ਤੇ ਗਿਆ ਤਾਂ ਉੱਥੇ ਠੇਕੇਦਾਰ ਜਗਦੀਪ ਸਿੰਘ ਪਹਿਲਾਂ ਤੋਂ ਹੀ ਮੌਜੂਦ ਸੀ ਜਿਸ ਦੇ ਹੱਥ ਵਿੱਚ ਹਵਾ ਦੇ ਪ੍ਰੈਸ਼ਰ ਵਾਲੀ ਸਫ਼ਾਈ ਵਾਲੀ ਪਾਇਪ ਸੀ ਜਿਸ ਨਾਲ ਉਹ ਸਫ਼ਾਈ ਕਰ ਰਿਹਾ ਸੀ ਜਦੋਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਜਗਦੀਪ ਸਿੰਘ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਉਸ ਦੀ ਗਰਦਨ ਨੂੰ ਪਿੱਛੋਂ ਦੀ ਜ਼ੋਰ ਨਾਲ ਫੜ ਕੇ ਘਸੀਟ ਕੇ ਉਸ ਦਾ ਸਿਰ ਉੱਥੇ ਪਈਆਂ ਬੋਰੀਆਂ ਵਿੱਚ ਦੇ ਦਿੱਤਾ ਅਤੇ ਠੇਕੇਦਾਰ ਨੇ ਹੱਥ ਵਿੱਚ ਫੜੀ ਪ੍ਰੈਸ਼ਰ ਵਾਲੀ ਪਾਈਪ ਨੂੰ ਜੋਰ ਨਾਲ ਪਹਿਲਾਂ ਉਸ ਦੀ ਲੋਅਰ ਦੇ ਉੱਪਰ ਦੀ ਲੈਟਰਨ ਵਾਲੀ ਜਗ੍ਹਾ ਜ਼ਬਰਦਸਤੀ ਧੱਕ ਦਿੱਤਾ ਜਿਸ ਦੀ ਹਵਾ ਦੇ ਪ੍ਰੈਸ਼ਰ ਨਾਲ ਉਸ ਦਾ ਪੇਟ ਫੁੱਲ ਗਿਆ ਅਤੇ ਉਹ ਬੇਹੋਸ਼ ਹੋ ਗਿਆ | ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ! ਪੁਲਿਸ ਨੇ ਬਿਆਨਾਂ ਦੇ ਆਧਾਰ ਉੱਤੇ ਜਗਦੀਪ ਸਿੰਘ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ | ਹੁਣ ਅਦਾਲਤ ਵੀ ਸੁਣਵਾਈ ਮੁਕੰਮਲ ਹੋਣ ਉੱਤੇ ਜਗਦੀਪ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦੀ ਇਤਿਹਾਸਕ ਵਿਰਾਸਤੀ ਇਮਾਰਤ 'ਚੌਂਕ ਘੰਟਾਘਰ' ਦਾ 87ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਦੇਸ਼ ਵਿਆਪੀ ਹੜਤਾਲ ਤੋਂ ਬਾਅਦ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰੀ ਅਤੇ ਪੰਜਾਬ ਦੇ ਸਿਹਤ ਮੰਤਰੀ ਨਾਲ ਕੀਤੀਆਂ ਵੱਖ-ਵੱਖ...
Ad Position 24