ਸੁਨਾਮ ਊਧਮ ਸਿੰਘ ਵਾਲਾ, 8 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਤੋਲਾਵਾਲ ਨੇ ਕਿਹਾ ਕਿ ਆਉਣ ਵਾਲੇ ਸੰਘਰਸ਼ਾਂ ਦੀ ਰਣਨੀਤੀ ਉਲੀਕਣ ਲਈ ਜ਼ਿਲ੍ਹਾ ਜਥੇਬੰਦੀ ਇੱਕ ਅਹਿਮ ਮੀਟਿੰਗ 10 ਜੂਨ ਨੂੰ ਉਗਰਾਹਾਂ ਵਿਖੇ ਹੋਵੇਗੀ | ਜਿਸ ਵਿਚ ਜਥੇਬੰਦੀ ਦਾ ਲੇਖੇ-ਜੋਖੇ ਦਾ ਹਿਸਾਬ ਕੀਤਾ ਜਾਵੇਗਾ | ਤੋਲਾਵਾਲ ਨੇ ਕਿਹਾ ਕਿ ਅਤੇ ਵੱਖ-ਵੱਖ ਬੈਂਕਾਂ ਵਿਚ ਜਥੇਬੰਦੀ ਦੇ ਜੋ ਜ਼ਿਲ੍ਹਾ, ਬਲਾਕ ਅਤੇ ਪਿੰਡ ਇਕਾਈਆਂ ਦੇ ਨਵੇਂ ਖਾਤੇ ਖੁਲ੍ਹਵਾਉਣੇ ਹਨ | ਇਹ ਖਾਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਾਂਅ 'ਤੇ ਹੀ ਖੋਲ੍ਹੇ ਜਾਣ | ਉਨ੍ਹਾਂ ਕਿਹਾ ਕਿ ਜੇਕਰ ਕੋਈ ਬੈਂਕ ਅਧਿਕਾਰੀ ਬੈਂਕ ਖਾਤਾ ਜਥੇਬੰਦੀ ਦਾ ਨਾਂਅ 'ਤੇ ਖੋਲ੍ਹਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਬੈਂਕ ਅੱਗੇ ਧਰਨਾ ਦਿੱਤਾ ਜਾਵੇਗਾ | ਇਸ ਨੂੰ ਲੈ ਕੇ ਅੱਜ 9 ਜੂਨ ਨੂੰ ਨੇੜਲੇ ਪਿੰਡ ਗੰਢੂਆਂ ਦੀ ਇਕਾਈ ਵੱਲੋਂ ਪਿੰਡ ਦੀ ਇੰਡੀਅਨ ਬੈਂਕ ਅੱਗੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਰਾਮਸ਼ਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਯਾਦਵਿੰਦਰ ਸਿੰਘ ਚੱਠੇ ਨੱਕਟੇ, ਲਾਲੀ ਸਿੰਘ ਦੋਲਾ ਸਿੰਘ ਵਾਲਾ, ਜੀਤ ਸਿੰਘ ਗੰਢੂਆਂ, ਬਲਜੀਤ ਸਿੰਘ ਮਾਡਲ ਟਾਊਨ ਅਤੇ ਗੁਰਤੇਜ ਸਿੰਘ ਮੈਦੇਂਵਾਸ ਆਦਿ ਮੌਜੂਦ ਸਨ |