07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਆਤਮ ਹੱਤਿਆ ਦੇ ਮਾਮਲੇ 'ਚੋਂ ਚਾਰ ਅÏਰਤਾਂ ਸਮੇਤ ਛੇ ਨੂੰ ਮਿਲੀ ਜ਼ਮਾਨਤ

Ad Position 21
No active advertisement
ਅਜੀਤ ਡੈਸਕ 09-06-2026
ਸੰਗਰੂਰ, 8 ਜੂਨ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਰਣਧੀਰ ਵਰਮਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਇਕ ਮਾਮਲੇ 'ਚੋਂ ਚਾਰ ਅÏਰਤਾਂ ਸਮੇਤ ਛੇ ਨੂੰ ਜਮਾਨਤ ਦੇ ਦਿੱਤੀ ਹੈ | ਪੁਲਿਸ ਥਾਣਾ ਲੌਂਗੋਵਾਲ ਵਿਖੇ 31 ਮਾਰਚ 2026 ਨੂੰ ਦਰਜ ਮਾਮਲੇ ਮੁਤਾਬਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਲੋਹਾਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਭਰਾ ਜਸਵਿੰਦਰ ਸਿੰਘ ਜਿਸ ਦੀ ਕਰੀਬ ਅੱਠ ਨੌਂ ਸਾਲ ਪਹਿਲਾਂ ਸ਼ਾਦੀ ਹੋਈ ਸੀ ਦਾ ਦੋਵਾਂ ਦੀ ਆਪਸ 'ਚ ਅਣਬਣ ਹੋਣ ਕਾਰਨ ਤਲਾਕ ਹੋ ਗਿਆ ਸੀ | ਉਸ ਤੋਂ ਬਾਅਦ ਭਰਾ ਜਸਵਿੰਦਰ ਸਿੰਘ ਦੀ ਜਾਣ ਪਹਿਚਾਣ ਰਣਜੀਤ ਕੌਰ, ਸਰਬਜੀਤ ਕੌਰ, ਜਗਤਾਰ ਸਿੰਘ ਵਾਸੀਅਨ ਲੌਂਗੋਵਾਲ ਨਾਲ ਹੋਈ, ਜਿਨ੍ਹਾਂ ਨੂੰ ਜਸਵਿੰਦਰ ਸਿੰਘ ਨੇ ਆਪਣੇ ਜੀਵਨ ਦੀ ਸਾਰੀ ਕਹਾਣੀ ਦੱਸੀ! | ਉਸ ਤੋਂ ਬਾਅਦ ਉਨ੍ਹਾਂ ਨੇ ਜਸਵਿੰਦਰ ਸਿੰਘ ਨੂੰ ਇਕ ਅÏਰਤ ਸੰਦੀਪ ਕੌਰ ਬਾਰੇ ਦੱਸਿਆ ਤੇ ਉਨ੍ਹਾਂ ਨੇ 8 ਮਾਰਚ 2026 ਨੂੰ ਸੰਦੀਪ ਕੌਰ ਨਾਲ ਉਸ ਦੇ ਆਨੰਦ ਕਾਰਜ ਕਰਵਾ ਦਿੱਤੇ ਗਏ | ਪੰਜ ਦਿਨ ਸੰਦੀਪ ਕੌਰ ਭਰਾ ਜਸਵਿੰਦਰ ਸਿੰਘ ਦੇ ਘਰ ਰਹੀ, ਉਸ ਤੋਂ ਬਾਅਦ ਉਹ ਆਪਣੇ ਪੇਕੇ ਪਿੰਡ ਚਲੀ ਗਈ, ਜਸਵਿੰਦਰ ਸਿੰਘ ਨੇ ਆਪਣੀ ਘਰਵਾਲੀ ਸੰਦੀਪ ਕੌਰ ਨੂੰ ਫ਼ੋਨ 'ਤੇ ਵਾਪਸ ਆਉਣ ਲਈ ਕਿਹਾ ਤਾਂ ਸੰਦੀਪ ਕੌਰ ਨੇ ਭਰਾ ਨੂੰ ਅਸਲ ਕਹਾਣੀ ਦੱਸ ਦਿੱਤੀ ਕਿ ਉਸ ਦੀ ਸ਼ਾਦੀ ਪਹਿਲਾਂ ਹੀ ਕਿਸੇ ਨਾਲ ਹੋਈ ਹੋਈ ਹੈ, ਅਜੇ ਤਲਾਕ ਨਹੀਂ ਹੋਇਆ, ਜੇਕਰ ਤੂੰ ਆਪਣਾ ਘਰ ਵਸਾਉਣਾ ਚਾਹੁੰਦਾ ਹੈ ਤਾਂ ਤੈਨੂੰ ਕੁੱਝ ਪੈਸੇ ਖ਼ਰਚਣੇ ਪੈਣਗੇ | ਉਸ ਨੇ ਦੱਸਿਆ ਕਿ ਅਨੰਦ ਕਾਰਜ ਮੌਕੇ ਬਣਿਆ ਪਿਤਾ ਫ਼ਰਜ਼ੀ ਸੀ | ਇਸ ਤੋਂ ਬਾਅਦ ਜਸਵਿੰਦਰ ਸਿੰਘ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਅਤੇ ਅੱਜ ਉਸ ਨੇ ਆਪਣੇ ਖੇਤ ਵਿੱਚ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਸੰਦੀਪ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਜਗਤਾਰ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਹੁਣ ਅਦਾਲਤ ਨੇ ਇਸ ਕੇਸ 'ਚ ਚਾਰ ਅÏਰਤਾਂ ਸਮੇਤ ਛੇ ਨੂੰ ਜ਼ਮਾਨਤ ਦੇ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਵਿਖੇ ਲਾਠੀਚਾਰਜ ਵਿਰੁੱਧ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਅਗਲੀ ਖ਼ਬਰ ਸੈਂਕੜੇ ਕਿਸਾਨਾਂ ਮਜ਼ਦੂਰਾਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਮੂਹਰੇ ਅਰਥੀ ਫੂਕ ਮੁਜ਼ਾਹਰਾ
Ad Position 24
No active advertisement