07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਚੇਅਰਮੈਨ ਉੱਭੀ ਨੇ ਸ਼ੁਕਰਾਨਾ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 09-06-2026
ਅਹਿਮਦਗੜ੍ਹ, 8 ਜੂਨ (ਰਵਿੰਦਰ ਪੁਰੀ, ਸੁਖਜੀਤ ਖੇੜਾ) - ਨਗਰ ਕੌਂਸਲ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਚੇਅਰਮੈਨ ਕਮਲਜੀਤ ਸਿੰਘ ਉੱਭੀ ਵਲੋਂ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪ੍ਰਤੀ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਿੰਘ ਸਭਾ ਵਿਖੇ ਹੋਏ ਸਮਾਗਮ 'ਚ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵਿਸ਼ੇਸ਼ ਕਰਕੇ ਪਹੁੰਚੇ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਉੱਭੀ ਪਰਿਵਾਰ ਅਤੇ ਸਮੂਹ ਸਮਰਥਕਾਂ ਵਲੋਂ ਅਰਦਾਸ ਕੀਤੀ ਗਈ, ਜਿਸ ਉਪਰੰਤ ਕਮਲਜੀਤ ਉੱਭੀ ਨੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਅਤੇ ਨਵੇਂ ਚੁਣੇ ਗਏ ਕੌਂਸਲਰਾਂ ਅਤੇ ਸਹਿਯੋਗੀ ਮਿੱਤਰਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ਗੱਜਣ ਮਾਜਰਾ ਨੇ ਸ਼ਹਿਰ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਲੋਕ ਰਾਏ ਅਨੁਸਾਰ ਹੀ ਸਾਫ਼ ਸੁਥਰੀ ਛਵੀ ਵਾਲੇ ਕੌਂਸਲਰ ਨੂੰ ਨਵਾਂ ਪ੍ਰਧਾਨ ਬਣਾਉਣਗੇ ਤਾਂ ਜੋ ਸ਼ਹਿਰ ਦੇ ਸਾਰੇ ਅਧੂਰੇ ਵਿਕਾਸ ਕਾਰਜ ਸੁਚੱਜੇ ਢੰਗ ਨਾਲ ਨੇਪਰੇ ਚੜ੍ਹ ਸਕਣ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਵਿੱਕੀ ਸ਼ਰਮਾ ਰਵਿੰਦਰਪੁਰੀ ਤੇ ਜਤਿੰਦਰ ਭੋਤ, ਕੌਂਸਲਰ ਸੰਜੇ ਸੂਦ ਕੌਂਸਲਰ, ਕੌਂਸਲਰ ਆਨੰਦੀ ਦੇਵੀ, ਕੌਂਸਲਰ ਮਨਿੰਦਰ ਪਾਲ ਸਿੰਘ, ਕੌਂਸਲਰ ਬਿੱਲੂ ਮਾਜਰੀ, ਕੌਂਸਲਰ ਹਨੀ ਗੁਪਤਾ, ਕੌਂਸਲਰ ਈਸ਼ਾ ਮੁਹੰਮਦ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਰਾਜ ਹਿੰਦ, ਕਿ੍ਸ਼ਨ ਸਿੰਘ ਰਾਜੜ, ਰੋਮੀ ਢੰਡ, ਬਾਬਾ ਦਲਜੀਤ ਗਲੋਬਲ, ਪ੍ਰਧਾਨ ਟੀਟੂ ਵਰਮਾ, ਅਜੀਤ ਸਿੰਘ ਰਾਜੜ, ਰਣਧੀਰ ਸਿੰਘ ਹੁੰਝਣ, ਡਾ. ਰੁਪਿੰਦਰ ਬ੍ਰਹਮਪੁਰੀ, ਟਹਿਲ ਸਿੰਘ ਦੁਲਮਾ, ਹਰਦੀਪ ਸਿੰਘ ਹੁੰਜਣ, ਪ੍ਰਧਾਨ ਬਘੇਲ ਸਿੰਘ ਓੱਭੀਸ, ਹਰਦੀਪ ਸਿੰਘ ਬਿੱਟੂ, ਨਿਰਮਲ ਸਿੰਘ ਪੰਧੇਰ, ਮਾਸਟਰ ਨਿਰਮਲ ਸਿੰਘ, ਨਰੇਸ਼ ਸ਼ਰਮਾ, ਬਲਦੇਵ ਮਲੌਦੀਏ, ਪ੍ਰਧਾਨ ਮਨੋਜ ਪੰਡਿਤ, ਯਸ਼ਪਾਲ ਬਾਂਸਲ, ਰਜੇਸ਼ ਸਿੰਗਲਾ, ਚਾਨਣ ਚੌਧਰੀ, ਡਾਕਟਰ ਪਰੀਕਸ਼ਤ ਸੋਫਤ, ਡਾਕਟਰ ਸੁਖਦੇਵ ਬੱਤਰਾ ਆਦਿ ਵਿਸ਼ੇਸ਼ ਕਰਕੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਛੰਨੋ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਇੱਕ ਲੱਖ ਰੁਪਏ ਦਾ ਚੈੱਕ <br/> ਅਗਲੀ ਖ਼ਬਰ ਸਹਿਨੂਰ ਬਾਵਾ ਨੂੰ ਅਮਨ ਅਰੋੜਾ ਨੇ ਕੀਤਾ ਸਨਮਾਨਿਤ
Ad Position 24
No active advertisement