07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਨੇ ਜ਼ਮੀਨਦੋਜ਼ ਪਾਈਪ ਲਾਈਨ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 09-06-2026
ਮਾਲੇਰਕੋਟਲਾ, 8 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਸੂਬੇ ਦੀ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਨੂੰ ਬਚਾਉਣ ਲਈ ਸਰਕਾਰ ਵਲੋਂ ਪੰਜਾਬ ਦੇ ਖੇਤਾਂ ਅੰਦਰ ਨਹਿਰੀ ਪਾਣੀ ਦੀ ਆਮਦ ਨੂੰ ਯਕੀਨੀ ਬਣਾਉਂਦਿਆਂ ਵੱਡੇ ਪੱਧਰ 'ਤੇ ਤਰੱਦਦ ਕੀਤਾ ਜਾ ਰਿਹਾ ਹੈ | ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡਾਂ ਅੰਦਰ ਨਹਿਰੀ ਪਾਣੀ ਪਹੁੰਚਦਾ ਕਰਨ ਦੇ ਲਈ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਪੂਰੀ ਵਿਉਂਤਬੰਦੀ ਤੇ ਤਨਦੇਹੀ ਦੇ ਨਾਲ ਆਪ ਖ਼ੁਦ ਕਿਸਾਨਾਂ ਦੇ ਖੇਤਾਂ ਅੰਦਰ ਜਾ ਕੇ ਇਸ 'ਮਹਾਂ ਕਾਰਜ' ਨੂੰ ਨੇਪਰੇ ਚਾੜ੍ਹਨ ਦੇ ਲਈ ਯਤਨਸ਼ੀਲ ਹਨ | ਇਸੇ ਕੜੀ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਵਲੋਂ ਜ਼ਮੀਨਦੋਜ਼ ਪਾਈਪ ਲਾਈਨ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਅੰਦਰ ਨਹਿਰੀ ਪਾਣੀ ਪਹੁੰਚਦਾ ਕਰਨ ਦੇ ਲਈ ਕੋਟਲਾ ਬ੍ਰਾਂਚ ਨਹਿਰ 'ਚੋਂ ਨਵਾਂ 13220 ਬੁਰਜੀ ਲੰਬਾ ਭਸੌੜ ਮਾਈਨਰ ਬਣਾਇਆ ਗਿਆ, ਜਿਸ ਨੂੰ ਕੁੱਲ 4 ਕਰੋੜ 7 ਲੱਖ ਦੀ ਲਾਗਤ ਨਾਲ ਕੰਕਰੀਟ ਦੇ ਨਾਲ ਪੱਕਾ ਕੀਤਾ | ਜਿਸ ਨਾਲ ਜ਼ਿਲ੍ਹਾ ਮਾਲੇਰਕੋਟਲਾ ਤੇ ਸੰਗਰੂਰ ਦੇ 9 ਪਿੰਡਾਂ ਨੂੰ ਲਗਭਗ 6 ਦਹਾਕਿਆਂ ਬਾਅਦ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ | ਇਸ ਮਾਈਨਰ ਦਾ ਨਿਰਮਾਣ ਮਹਿਕਮੇ ਦੀ ਖਾਲੀ ਪਈ ਜ਼ਮੀਨ ਉੱਪਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਆਪਣਾ ਵਾਅਦਾ ਪੂਰਾ ਕਰਦਿਆਂ ਇਸੇ ਤਰ੍ਹਾਂ ਭਸੌੜ ਮਾਈਨਰ ਤੋਂ 1 ਕਰੋੜ 73 ਲੱਖ ਦੀ ਲਾਗਤ ਨਾਲ 7640 ਮੀਟਰ ਲੰਬੀ ਪਾਈਪਲਾਈਨ ਪਾਈ ਗਈ ਹੈ ਜਿਸ ਨਾਲ ਦਰੋਗੇਵਾਲ ਤੇ ਮਾਣਕਮਾਜਰਾ ਪਿੰਡਾਂ ਦੇ ਕੁੱਲ 1006 ਏਕੜ ਰਕਬੇ ਨੂੰ ਪਹਿਲੀ ਵਾਰ ਨਹਿਰੀ ਪਾਣੀ ਨਸੀਬ ਹੋਵੇਗਾ | ਇਸ ਤੋਂ ਇਲਾਵਾ ਭਸੌੜ ਮਾਈਨਰ ਦੇ ਮੋਘਾ ਬੁਰਜੀ ਨੰ. 13220 ਤੋਂ 103 ਲੱਖ ਦੀ ਲਾਗਤ ਨਾਲ 4200 ਮੀਟਰ ਲੰਬੀ ਪਾਈਪਲਾਈਨ ਨਾਲ ਰੁਸਤਮਗੜ, ਸੰਗਾਲਾ, ਸੰਗਾਲੀ ਤੇ ਭੈਣੀ ਕਲਾਂ ਪਿੰਡਾਂ ਦੇ ਕੁੱਲ 980 ਏਕੜ ਰਕਬੇ ਅੰਦਰ ਪਹਿਲੀ ਵਾਰ ਨਹਿਰੀ ਪਾਣੀ ਪਹੁੰਚੇਗਾ | ਉਨ੍ਹਾਂ ਦੱਸਿਆ ਕਿ ਭਸੌੜ ਮਾਈਨਰ 4200 ਮੀਟਰ ਪਾਈਪ ਲਾਈਨ ਦੇ ਨਾਲ ਪੈਂਦੇ ਪਿੰਡਾਂ ਰੁਸਤਮਗੜ, ਭੈਣੀ ਕਲਾਂ, ਭੈਣੀ ਖੁਰਦ, ਸੰਗਾਲਾ, ਸੰਗਾਲੀ ਤੇ ਮਾਣਕਮਾਜਰਾ ਆਦਿ ਪਿੰਡਾਂ ਨੂੰ ਨਹਿਰੀ ਪਾਣੀ ਨਾਲ ਜੋੜਨ ਦੇ ਲਈ ਪਾਈ ਜਾ ਰਹੀ ਪਾਈਪ ਲਾਈਨ ਦਾ ਕੰਮ ਮੁਕੰਮਲ ਕੀਤਾ ਹੈ | ਕੁੱਲ 7 ਕਰੋੜ ਰੁਪਏ ਦੀ ਲਾਗਤ ਨਾਲ ਇਲਾਕੇ ਦੇ 2 ਹਜ਼ਾਰ ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲ ਸਕੇਗਾ | ਜੇਕਰ ਪ੍ਰਤੀ ਏਕੜ ਤੇ ਖ਼ਰਚ ਵੇਖੀਏ ਤਾਂ ਇਸ ਦੀ ਲਾਗਤ 35 ਹਜ਼ਾਰ ਰੁਪਏ ਹੋਵੇਗੀ | ਉਨ੍ਹਾਂ ਆਖਿਆ ਕਿ ਇਸ ਲਈ ਲੰਬੇ ਸਮੇਂ ਤੋਂ ਸੂਬੇ ਦੀ ਧਰਤੀ ਹੇਠਲਾ ਪਾਣੀ ਬੇਹੱਦ ਡੁੰਘਾਈ ਵੱਲ ਜਾ ਰਿਹਾ ਹੈ | ਜਿਸ ਦੇ ਚਲਦਿਆਂ ਸਰਕਾਰ ਵੱਲੋਂ ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਉਪਰਾਲੇ ਕੀਤੇ ਹਨ | ਇਸ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਕਰੋੜਾਂ ਰੁਪਏ ਖ਼ਰਚ ਕੇ ਰਜਵਾਹਿਆਂ ਦੀ ਮੁਰੰਮਤ ਕੀਤਾ ਹੈ | ਕੈਬਨਿਟ ਮੰਤਰੀ ਨੇ ਹਲਕਾ ਅਮਰਗੜ੍ਹ ਦੇ ਅੰਦਰ ਨਹਿਰੀ ਪਾਣੀ ਦੀ ਆਮਦ ਲਈ ਹਲਕਾ ਵਿਧਾਇਕ ਪ੍ਰੋ. ਗੱਜਣਮਾਜਰਾ ਦੀ ਪ੍ਰਸ਼ੰਸਾ ਕੀਤੀ | ਹਲਕਾ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਨਹਿਰੀ ਪਾਣੀ ਦੀ ਖੇਤਾਂ ਅੰਦਰ ਆਮਦ ਦੇ ਨਾਲ ਫ਼ਸਲ ਭਰਵੀਂ ਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ | ਇਸ ਮੌਕੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪੀ.ਏ. ਅਭੀਜੋਤ ਸਿੰਘ ਨਾਗਰਾ, ਬਿੱਟੂ ਬਨਭੌਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪੀ.ਏ. ਰਾਜੀਵ ਕੁਮਾਰ, ਇਮਰਾਨ ਨੰਬਰਦਾਰ ਭੈਣੀ ਖ਼ੁਰਦ, ਕਰਮਜੀਤ ਸਿੰਘ ਸੋਹੀ, ਹਰਦੀਪ ਨੰਬਰਦਾਰ ਮਾਣਕਮਾਜਰਾ, ਦਰਸਨ ਸਿੰਘ ਮਾਣਕਮਾਜਰਾ, ਦੇਵ ਸਰਪੰਚ ਸੰਗਾਲੀ, ਸਮਸਾਦ ਸਰਪੰਚ ਓੁਪੋਕੀ, ਗੁਰਦਰਸਨ ਸਿੰਘ ਸਰਪੰਚ ਮਾਣਕਮਾਜਰਾ, ਸਲਾਮਦੀਨ ਲਾਲੀ ਬਲਾਕ ਸੰਮਤੀ ਮੈਬਰਪਿੰਡਾਂ ਦੇ ਸਰਪੰਚ, ਪੰਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਵਿਖੇ ਮੁਲਾਜ਼ਮਾਂ 'ਤੇ ਕੀਤਾ ਜ਼ੁਲਮ ਮੰਦਭਾਗਾ- ਵਿਧਾਇਕ ਕਾਲਾ ਢਿੱਲੋਂ <br/> ਅਗਲੀ ਖ਼ਬਰ ਖੇਤੀ ਸੈਕਟਰ ਅੰਦਰ 'ਨਹਿਰੀ ਪਾਣੀ ਰਾਹੀਂ 'ਨਵੇਂ ਇਨਕਲਾਬ' ਦਾ ਮੁੱਢ ਬੱਝਿਆ' - ਪ੍ਰਧਾਨ ਡਾ. ਬੀਜਾ <br/>
Ad Position 24
No active advertisement