10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਾਲਮੀਕਿ ਰਾਮਾਇਣ ਪਾਠ ਦੀਆਂ ਕਲਾਸਾਂ ਲਗਾਤਾਰ ਜਾਰੀ <br/>

Ad Position 21
No active advertisement
ਅਜੀਤ ਡੈਸਕ 11-06-2026
ਮੇਰਕੋਟਲਾ, 10 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਸ੍ਰੀ ਸਨਾਤਨ ਧਰਮ ਸਭਾ ਰਜਿ ਮਲੇਰਕੋਟਲਾ ਦੇ ਪ੍ਰਮੁੱਖ ਮਾਰਗ ਦਰਸ਼ਕ ਪੰਡਿਤ ਵਰਿੰਦਰ ਸ਼ਰਮਾ ਦੇ ਆਸ਼ੀਰਵਾਦ ਨਾਲ ਸਭਾ ਦੀ ਸਰਪ੍ਰਸਤੀ ਹੇਠ ਗਿਆਨਮ ਸੰਸਕਿ੍ਤੀ ਮਲੇਰਕੋਟਲਾ ਵਲੋਂ ਸਪਤ ਸਿੰਧੂ ਡਾ. ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਚੰਡੀਗੜ੍ਹ ਦੇ ਸਹਿਯੋਗ ਨਾਲ ਸ੍ਰੀ ਹਨੂੰਮਾਨ ਮੰਦਰ ਵਿਖੇ ਮੁਫ਼ਤ ਸਮੂਹਿਕ ਰਾਮਾਇਣ ਪਾਠ ਪੜ੍ਹਾਉਣ ਦੀਆਂ ਕਲਾਸਾਂ ਲਗਾਤਾਰ ਜਾਰੀ ਹਨ ਤੇ ਉਕਤ ਕੈਂਪ ਦੀ ਪੂਜਾ ਮਿਉਂਸਪਲ ਕੌਂਸਲਰ ਅਜੇ ਕੁਮਾਰ ਅੱਜੂ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਕਰਵਾਈ | ਦੱਸਣਯੋਗ ਹੈ ਕਿ ਮਹੀਨਾ ਚੱਲਣ ਵਾਲੇ ਇਸ ਕੈਂਪ ਦਾ ਪਹਿਲਾ ਪੜਾਅ ਸਫਲਤਾ ਪੂਰਵਕ ਸੰਪੰਨ ਹੋ ਗਿਆ ਹੈ, ਜਿਸ 'ਚ ਸਭਾ ਦੇ ਕਾਰਜਕਾਰੀ ਪ੍ਰਧਾਨ ਕਾਂਤੀ ਮਿੱਤਲ, ਰਾਮ ਗੋਪਾਲ ਜਿੰਦਲ ਤੇ ਬਾਕੀ ਮੈਂਬਰ ਸਹਿਬਾਨ ਹਰੀਸ਼ ਗੁਪਤਾ, ਅਰੁਣ ਗੁਪਤਾ, ਕਰਮ ਚੰਦ ਗੋਇਲ, ਕੁਲਵਿੰਦਰ ਲਾਡੀ, ਅਮਨ ਗੋਇਲ, ਮਦਨ ਮਦਹੋਸ਼, ਸੱਤ ਦੇਵ ਗਰਗ ਵਿੱਕੀ, ਉਮੇਸ਼ ਆਨੰਦ ਆਦਿ ਪਤਵੰਤੇ ਸੱਜਣ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਪਿ੍ੰਸੀਪਲ ਸਲੋਨੀ ਗੋਇਲ, ਤਨੂ ਗਰਗ ਤੇ ਵਿਸ਼ਸ਼ਿਕਾ ਸਿੰਗਲ ਦੀ ਲਗਨ ਤੇ ਮਿਹਨਤ ਨਾਲ ਲੱਗੇ ਉਕਤ ਕੈਂਪ ਨੂੰ ਕਾਮਯਾਬ ਕਰਨ ਲਈ ਹੋਰਨਾਂ ਤੋਂ ਇਲਾਵਾ ਅੰਕੂ ਯਖਮੀ ਐਮ ਸੀ, ਬੇਅੰਤ ਕਿੰਗਰ ਐਮ ਸੀ, ਨਵਜੋਤ ਤਿਵਾੜੀ ਤਹਿਸੀਲਦਾਰ, ਰਾਮ ਪਾਲ ਸਿੰਗਲਾ, ਗੌਰਵ ਗਰਗ, ਪ੍ਰੀਤੀ ਗਰਗ, ਸੋਨੂੰ ਮਿਰਚੀਆ, ਉਰਮਿਲਾ ਗੋਇਲ, ਮਾਲਤੀ ਸਿੰਗਲਾ ਸਾਬਕਾ ਐਮ ਸੀ ਦਾ ਵਿਸ਼ੇਸ਼ ਯੋਗਦਾਨ ਰਿਹਾ, ਉੱਥੇ ਪੰਡਿਤ ਰਾਜ ਕੁਮਾਰ, ਰਾਧੇ ਸ਼ਿਆਮ ਤੇ ਸ਼ਿਵਮ ਨੇ ਰੋਜ਼ਾਨਾ ਪੂਜਾ ਕਰਵਾਉਣ ਦੀ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਭਾਈਚਾਰਾ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸੜਕਾਂ 'ਤੇ ਉੱਤਰੇਗਾ- ਆਹਨਖੇੜੀ <br/> ਅਗਲੀ ਖ਼ਬਰ ਮਲੇਰਕੋਟਲਾ ਤੋਂ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਖ਼ਿਲਾਫ਼ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ
Ad Position 24