10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨੰਬਰਦਾਰ ਭਾਈਚਾਰਾ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸੜਕਾਂ 'ਤੇ ਉੱਤਰੇਗਾ- ਆਹਨਖੇੜੀ <br/>

Ad Position 21
No active advertisement
ਅਜੀਤ ਡੈਸਕ 11-06-2026
ਮਲੇਰਕੋਟਲਾ, 10 ਜੂਨ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਇਕਾਈ ਜ਼ਿਲ੍ਹਾ ਮਲੇਰਕੋਟਲਾ ਦੀ ਅਹਿਮ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਮਲੇਰਕੋਟਲਾ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ ਅਤੇ ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦੇਵਰਾਜ ਸਿੰਘ ਆਹਨਖੇੜੀ ਨੇ ਕਿਹਾ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਪੱਤਰ ਵਿਚ ਨੰਬਰਦਾਰਾਂ ਨਾਲ ਕੀਤੇ ਵਾਅਦੇ ਜਿਵੇਂ ਕਿ ਨੰਬਰਦਾਰੀ ਜੱਦੀ-ਪੁਸ਼ਤੀ ਕਰਨਾ, ਮਾਣ ਭੱਤਾ ਪੰਜ ਹਜ਼ਾਰ ਰੁਪਏ ਕਰਨਾ ਆਦਿ ਮੰਗਾਂ ਨੂੰ ਜਲਦੀ ਲਾਗੂ ਕੀਤਾ ਜਾਵੇ | ਪਿਛਲੇ ਦਿਨੀਂ ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਇਕ ਵੱਡੇ ਪੁਲਿਸ ਅਧਿਕਾਰੀ ਅਤੇ ਪੁਲਿਸ ਮੁਲਜ਼ਮਾਂ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਤੇ ਕੀਤੇ ਗਏ ਬੇਰਹਿਮ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਉਹਨਾਂ ਪੰਜਾਬ ਸਰਕਾਰ ਖ਼ਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਨੰਬਰਦਾਰ ਭਾਈਚਾਰਾ ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ ਤੇ ਉੱਤਰਨ ਤੋਂ ਰੱਤੀ ਭਰ ਵੀ ਗੁਰੇਜ਼ ਨਹੀਂ ਕਰੇਗਾ | ਇਸ ਮੌਕੇ ਸਰਪ੍ਰਸਤ ਮਹਿੰਦਰ ਸਿੰਘ ਚੂੰਘਾਂ, ਚੇਅਰਮੈਨ ਗੁਰਮੇਲ ਸਿੰਘ ਹਥਨ, ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ, ਖਜ਼ਾਨਚੀ ਗੁਰਜੰਟ ਸਿੰਘ ਸਰਵਰਪੁਰ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਧਨੋਂ, ਜਸਵੀਰ ਸਿੰਘ ਜਾਤੀਵਾਲ, ਮੀਤ ਪ੍ਰਧਾਨ ਹਾਕਮ ਸਿੰਘ ਗੁਆਰਾ, ਕੇਸਰ ਸਿੰਘ ਭੂਦਨ, ਮੈਂਬਰ ਨਿਰਮਲ ਸਿੰਘ ਕੁਠਾਲਾ, ਕੁਲਦੀਪ ਸਿੰਘ ਮਾਣਕਵਾਲ, ਕੁਲਦੀਪ ਸਿੰਘ ਹਥੋਆ, ਦਲਜਿੰਦਰ ਸਿੰਘ ਹਥੋਆ, ਹਰਪਾਲ ਸਿੰਘ ਸੰਗਾਲੀ, ਹਰਭਜਨ ਸਿੰਘ ਖ਼ਾਨਪੁਰ, ਸੁਖਮਿੰਦਰ ਸਿੰਘ ਆਹਨਖੇੜੀ, ਭਜਨ ਸਿੰਘ ਆਹਨਖੇੜੀ, ਦੇਵਰਾਜ ਸਿੰਘ ਆਹਨਖੇੜੀ, ਗੁਰਮੇਲ ਸਿੰਘ ਗੁਆਰਾ, ਕਮਲਜੀਤ ਸਿੰਘ ਬੂਲਾਪੁਰ, ਤੇਜਿੰਦਰ ਸਿੰਘ ਸ਼ੇਰਵਾਨੀਕੋਟ ਆਦਿ ਨੰਬਰਦਾਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅੱਜ ਦੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਧਰਨੇ ਸੰਬੰਧੀ ਮੀਟਿੰਗ ਹੋਈ <br/> ਅਗਲੀ ਖ਼ਬਰ ਵਾਲਮੀਕਿ ਰਾਮਾਇਣ ਪਾਠ ਦੀਆਂ ਕਲਾਸਾਂ ਲਗਾਤਾਰ ਜਾਰੀ <br/>
Ad Position 24