09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮੰਨੀਆਂ ਮੰਗਾਂ ਦਾ ਜਲਦ ਨਿਪਟਾਰਾ ਕਰੇ ਸਹਿਕਾਰੀ ਸਭਾਵਾਂ ਦਾ ਰਜਿਸਟਰਾਰ- ਚੱਠਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਸੁਨਾਮ ਊਧਮ ਸਿੰਘ ਵਾਲਾ, 11 ਜੂਨ (ਰੁਪਿੰਦਰ ਸਿੰਘ ਸੱਗੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਲੈਂਡਮਾਰਗੇਜ ਬੈਂਕ ਸੁਨਾਮ ਅੱਗੇ 11 ਮਈ ਤੋਂ ਚੱਲ ਰਿਹਾ ਪੱਕਾ ਧਰਨਾ 30ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਗੱਲਬਾਤ ਕਰਦਿਆਂ ਬੀ.ਕੇ.ਯੂ. ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਸਿੰਘ ਚੱਠਾ ਨੇ ਦੱਸਿਆ ਕਿ ਇਸ ਬੈਂਕ ਦੇ ਸਤਾਏ ਹੋਏ ਪਿੰਡ ਹਰੀ ਨੌਂ ਦੇ ਸਕੇ ਭਰਾਵਾਂ ਵਲੋਂ ਕੀਤੀ ਖ਼ੁਦਕੁਸ਼ੀ ਦਾ ਇਨਸਾਫ਼ ਲੈਣ ਤੇ ਬੈਂਕ ਵਲੋਂ ਪੰਜਾਬ ਅੰਦਰ ਸੈਂਕੜੇ ਕਿਸਾਨਾਂ ਨੂੰ ਲੋਨ ਭਰਨ ਤੋਂ ਬਾਅਦ ਕਲੀਅਰੈਂਸ ਦੇਣ ਤੋਂ ਬਾਅਦ ਵੀ ਪਹਿਲਾਂ ਤੋਂ ਲੈ ਕੇ ਰੱਖੇ ਖ਼ਾਲੀ ਚੈੱਕਾਂ ਜਰੀਏ ਤੰਗ ਪਰੇਸ਼ਾਨ ਕਰਨ ਖ਼ਿਲਾਫ਼ 30 ਮਾਰਚ ਨੂੰ ਪੂਰੇ ਪੰਜਾਬ ਅੰਦਰ ਲੈਂਡ ਮਾਰਗੇਜ਼ ਬੈਂਕਾਂ ਅੱਗੇ ਧਰਨਾ ਦਿੱਤਾ ਗਿਆ ਸੀ ਤੇ ਉਸ ਦਿਨ ਤੋਂ ਹੀ ਫ਼ਰੀਦਕੋਟ ਦੀ ਬੈਂਕ ਅੱਗੇ ਪੱਕਾ ਧਰਨਾ ਚੱਲ ਰਿਹਾ ਹੈ ਤੇ ਸੰਗਰੂਰ ਸਮੇਤ 12 ਹੋਰ ਜ਼ਿਲਿ੍ਹਆਂ ਵਿੱਚ 11 ਮਈ ਤੋਂ ਪੱਕੇ ਧਰਨੇ ਚੱਲ ਰਹੇ ਹਨ | ਸਰਕਾਰ ਤੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੂੰ ਕੁੰਭ ਕਰਨੀ ਨੀਂਦ ਚੋਂ ਜਗਾਉਣ ਲਈ 1 ਜੂਨ ਨੂੰ ਚੰਡੀਗੜ੍ਹ ਵਿਖੇ ਕੀਤੇ ਭਾਰੀ ਰੋਸ ਪ੍ਰਦਰਸ਼ਨ ਦੌਰਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨਾਲ ਹੋਈ ਮੀਟਿੰਗ ਦੌਰਾਨ ਸਾਰੀਆਂ ਮੰਗਾਂ ਮੰਨਣ ਦੀ ਸਹਿਮਤੀ ਬਣੀ ਸੀ ਜਿਸ ਤਹਿਤ ਬੰਦ ਕੀਤੀ ਹੋਈ ਹਰ ਬੈਂਕ ਦੀ ਚੈਕਿੰਗ ਕਰਨ ਲਈ ਅਧਿਕਾਰੀਆਂ ਤੇ ਜਥੇਬੰਦੀ ਦੇ ਆਗੂਆਂ ਤੇ ਆਧਾਰਤ ਵੱਖ-ਵੱਖ ਜ਼ਿਲਿ੍ਹਆਂ 'ਚ ਕਮੇਟੀ ਬਣਾਉਣ ਦਾ ਫੈਸਲਾ ਹੋਇਆ ਸੀ, ਜਿਸ ਦੀ ਸ਼ੁਰੂਆਤ ਅੱਜ ਫ਼ਰੀਦਕੋਟ ਜ਼ਿਲ੍ਹੇ ਤੋਂ ਹੋ ਚੁੱਕੀ ਹੈ | ਰਣ ਸਿੰਘ ਚੱਠਾ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਜਲਦੀ ਜਥੇਬੰਦੀ ਵੱਲੋਂ ਬੰਦ ਕੀਤੀਆਂ ਹੋਈਆਂ ਬੈਂਕਾਂ ਦੀ ਚੈਕਿੰਗ ਕਰਕੇ ਕਿਸਾਨਾਂ ਤੋਂ ਲਏ ਖ਼ਾਲੀ ਚੈੱਕ ਬਰਾਮਦ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ 'ਤੇ ਸਖਤ ਕਾਰਵਾਈ ਕਰਨ |

Ad Position 22
No active advertisement
ਪਿਛਲੀ ਖ਼ਬਰ ਸਫੀ ਮੁਹੰਮਦ ਮੁਸਲਿਮ ਡਿਵੈਲਪਮੈਂਟ ਬੋਰਡ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਨਿਯੁਕਤ <br/> ਅਗਲੀ ਖ਼ਬਰ ਐਸ. ਬੀ. ਆਈ. ਛਾਜਲੀ ਸ਼ਾਖਾ ਵਲੋਂ ਮਿ੍ਤਕ ਮਹਿਲਾ ਦੇ ਵਾਰਸ ਨੂੰ 2 ਲੱਖ ਰੁਪਏ ਦਾ ਬੀਮਾ ਕਲੇਮ
Ad Position 24