09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮੋਦੀ ਦੀ ਅਗਵਾਈ ਹੇਠ ਭਾਰਤ ਨੇ ਬਣਾਏ ਇਤਿਹਾਸਕ ਕੀਰਤੀਮਾਨ - ਸਰਜੀਵਨ ਜਿੰਦਲ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਸੰਗਰੂਰ, 11 ਜੂਨ (ਦਮਨਜੀਤ ਸਿੰਘ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ੱਲੋਂ ਰਾਸ਼ਟਰ ਸੇਵਾ ਅਤੇ ਸੁਸ਼ਾਸਨ ਦੇ 4399 ਦਿਨ ਪੂਰੇ ਕਰਨ ਦੇ ਮੌਕੇ 'ਤੇ ਭਾਜਪਾ ਜ਼ਿਲ੍ਹਾ ਸੰਗਰੂਰ-1 ਦੇ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ ਨੇ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਦੂਰ-ਦਰਸ਼ੀ ਅਗਵਾਈ, ਮਜ਼ਬੂਤ ਇਰਾਦਿਆਂ ਅਤੇ ਵਿਕਾਸਮਈ ਨੀਤੀਆਂ ਨੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਇੱਕ ਨਵੀਂ ਪਛਾਣ ਦਿਵਾਈ ਹੈ ਅਤੇ ਦੇਸ਼ ਨੂੰ ਵਿਕਾਸ ਦੇ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰਵਾਇਆ ਹੈ | ਇਸ ਦੇ ਨਾਲ ਹੀ ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਲੰਬਾ ਕਾਰਜਕਾਲ ਪੂਰਾ ਕਰਨ ਵਾਲੇ ਪ੍ਰਧਾਨ ਮੰਤਰੀ ਵੀ ਬਣ ਗਏ ਹਨ | ਸਰਜੀਵਨ ਜਿੰਦਲ ਨੇ ਕਿਹਾ ਕਿ ਸਾਲ 2014 ਤੋਂ ਲੈ ਕੇ ਅੱਜ ਤੱਕ ਭਾਰਤ ਨੇ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਉਦਯੋਗ ਅਤੇ ਆਰਥਿਕ ਖੇਤਰਾਂ ਵਿੱਚ ਅਭੂਤਪੂਰਵ ਤਰੱਕੀ ਦਰਜ ਕੀਤੀ ਹੈ | ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਵੱਧ ਕੇ 164 ਹੋ ਗਈ ਹੈ, ਜਦਕਿ ਐਮ.ਬੀ.ਬੀ.ਐਸ. ਸੀਟਾਂ 51,348 ਤੋਂ ਵਧ ਕੇ 1.28 ਲੱਖ ਤੱਕ ਪਹੁੰਚ ਗਈਆਂ ਹਨ | ਇਸੇ ਤਰ੍ਹਾਂ ਆਈ.ਆਈ.ਐਮ. ਦੀ ਗਿਣਤੀ 13 ਤੋਂ ਵਧ ਕੇ 21, ਏਮਜ਼ 7 ਤੋਂ 23 ਅਤੇ ਆਈ.ਆਈ.ਟੀ. 11 ਤੋਂ ਵਧ ਕੇ 23 ਹੋ ਗਏ ਹਨ, ਜੋ ਉੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇਸ ਮੌਕੇ ਪ੍ਰੋਫੈਸਰ ਓਾਕਾਰ ਸਿੰਘ, ਅਮਨਦੀਪ ਸਿੰਘ ਪੂਨੀਆ, ਨਵਦੀਪ ਸ਼ਰਮਾ, ਸੁਰਿੰਦਰ ਸ਼ਰਮਾ, ਪ੍ਰਦੀਪ ਗਰਗ, ਜਗਦੇਵ ਜਿੰਦਲ, ਭੁਪੇਸ਼ ਜਿੰਦਲ, ਕਮਲ ਗਰਗ, ਵਿਜੇ ਸਾਹਨੀ, ਨੀਲੂ ਮਿੱਤਲ, ਅਸ਼ੀਸ਼ ਗਰਗ, ਹਰਭਜਨ ਸਿੰਘ, ਅੰਕੁਰ ਜਿੰਦਲ, ਪ੍ਰਤਾਪ ਢਿੱਲੋਂ ਅਤੇ ਭੁਪਿੰਦਰ ਸਿੰਘ ਸਮੇਤ ਹੋਰ ਭਾਜਪਾ ਆਗੂ ਅਤੇ ਵਰਕਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂ ਨੇਤਰ ਸਿੰਘ ਬਾਵਾ, ਬੈਰਾਗੀ ਵੈੱਲਫੇਅਰ ਬੋਰਡ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਬੀ.ਐਲ.ਓਜ਼. ਯੂਨੀਅਨ ਵਲੋਂ ਐਸ.ਡੀ.ਐਮ. ਧਰਮਕੋਟ ਨਾਲ ਅਹਿਮ ਮੀਟਿੰਗ
Ad Position 24