ਭਵਾਨੀਗੜ੍ਹ, 14 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਦਿੱਲੀ-ਕਟੜਾ ਐਕਸਪੈੱ੍ਰਸ ਵੇਅ 'ਤੇ ਪਿੰਡ ਫੱਗੂਵਾਲਾ ਨੇੜੇ ਲੰਘੀ ਰਾਤ ਖ਼ਰਾਬ ਖੜੇ ਟਰੱਕ ਵਿਚ ਤੇਜ਼ ਰਫ਼ਤਾਰ ਕਾਰ ਵੱਜਣ ਕਾਰਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਚਾਲਕ ਅਤੇ ਇਕ ਨਾਬਾਲਗ ਲੜਕੀ ਦੀ ਮੌਤ ਹੋ ਜਾਣ ਤੇ ਇਕ ਲੜਕੀ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਤਰ ਪ੍ਰਦੇਸ਼ ਦਾ ਗੌਤਮ ਬੁੱਧ ਰਾਏ ਦੇ ਵਾਸੀ ਪਿ੍ੰਸ ਕੁਮਾਰ ਪੁੱਤਰ ਲਮੇਸ਼ ਰਾਏ ਅਤੇ ਦਿੱਲੀ ਦੇ ਬਟਲਾ ਹਾਊਸ ਦੀਆਂ 2 ਸਕੀਆਂ ਭੈਣਾਂ ਮਾਹਿਰਾ ਉਮਰ 16 ਸਾਲ ਅਤੇ ਸਾਨੀਆਂ ਉਮਰ 21 ਸਾਲ ਕਾਰ ਰਾਹੀਂ ਦਿੱਲੀ ਤੋਂ ਜੰਮੂ ਨੂੰ ਜਾਣ ਲਈ, ਨਵੇਂ ਬਣੇ ਦਿੱਲੀ ਕਟੜਾ ਐਕਸਪੈੱ੍ਰਸ ਵੇਅ 'ਤੇ ਜਾ ਰਹੇ ਸਨ ਤਾਂ ਲੰਘੀ ਅੱਧੀ ਰਾਤ ਕਰੀਬ ਢਾਈ ਵਜੇ ਭਵਾਨੀਗੜ੍ਹ ਨੇੜਲੇ ਪਿੰਡ ਫੱਗੂਵਾਲਾ ਨੇੜਿਓਾ ਲੰਘ ਰਹੇ ਸਨ, ਤਾਂ ਇਹਨਾਂ ਦੀ ਤੇਜ਼ ਰਫ਼ਤਾਰ ਕਾਰ ਹਾਈਵੇ 'ਤੇ ਖ਼ਰਾਬ ਹਾਲਤ 'ਚ ਖੜੇ ਟਰੱਕ ਦੇ ਪਿੱਛੇ ਜ਼ੋਰਦਾਰ ਜਾ ਟਕਰਾਈ ਤੇ ਇਸ ਦੌਰਾਨ ਕਾਰ ਅੱਧੀ ਤੋਂ ਜ਼ਿਆਦਾ ਟਰੱਕ ਹੇਠਾਂ ਵੜ ਜਾਣ ਕਾਰਨ ਇਸ ਭਿਆਨਕ ਹਾਦਸੇ 'ਚ ਕਾਰ ਚਾਲਕ ਪਿ੍ੰਸ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਲੜਕੀ ਮਾਹਿਰਾ ਜੋ ਗੰਭੀਰ ਰੂਪ ਵਿਚ ਜ਼ਖ਼ਮੀ ਸੀ, ਨੂੰ ਹਸਪਤਾਲ ਲਿਜਾਣ ਸਮੇਂ ਰਸਤੇ 'ਚ ਮੌਤ ਹੋ ਗਈ | ਹਾਦਸੇ 'ਚ ਜ਼ਖਮੀ ਹੋਈ ਦੂਸਰੀ ਲੜਕੀ ਸਾਨੀਆ ਨੂੰ ਉਨ੍ਹਾਂ ਸਥਾਨਕ ਹਸਪਤਾਲ ਦਾਖਿਲ ਕਰਵਾਇਆ ਜਿੱਥੇ ਉਹ ਜੇਰੇ ਇਲਾਜ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਤੋਂ ਮਿਲੀ ਤਾਂ ਉਹ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਕਾਰ, ਟਰੱਕ ਦੇ ਹੇਠਾਂ ਬੁਰੀ ਤਰ੍ਹਾਂ ਫਸੀ ਹੋਈ ਸੀ | ਜਿਸ ਨੂੰ ਕੱਢਣ ਲਈ ਉਨ੍ਹਾਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਤੋਂ ਮਸ਼ੀਨ ਮੰਗਵਾ ਕੇ ਬੜੀ ਮੁਸ਼ਕਿਲ ਨਾਲ ਮਿ੍ਤਕ ਕਾਰ ਚਾਲਕ ਅਤੇ ਲੜਕੀਆਂ ਨੂੰ ਬਾਹਰ ਕੱਢਿਆ | ਰਾਹਗੀਰਾਂ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ਹੋਣ ਕਾਰਨ ਉਨ੍ਹਾਂ ਨੂੰ ਖੜੇ ਟਰੱਕ ਦਾ ਪਤਾ ਨਾ ਲੱਗਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਹਾਦਸੇ ਨੂੰ ਲੈ ਟਰੱਕ ਚਾਲਕ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |