ਕੱਲ੍ਹ ਦੇ ਪੰਜਾਬ ਬੰਦ ਸੰਬੰਧੀ ਆਗੂਆਂ ਵਲੋਂ ਮੀਟਿੰਗ
ਸੰਗਰੂਰ, 25 ਅਗੱਸਤ (ਧੀਰਜ ਪਸ਼ੌਰੀਆ) - ਪੰਜਾਬ ਸਰਕਾਰ ਵੱਲੋਂ ਮੁਲਾਜਮ ਅਤੇ ਪੈਨਸ਼ਨਰ ਵਰਗ ਦੀਆਂ ਵਿੱਤੀ ਮੰਗਾਂ ਅਤੇ ਵਿਭਾਗੀ ਮੰਗਾਂ ਵੱਲ ਧਿਆਨ ਨਾ ਦੇਣ ਦੇ ਰੋਸ ਵੱਜੋਂ ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਮੰਚ ਪੰਜਾਬ ਦੇ ਸੱਦੇ ਤੇ 27 ਅਗਸਤ ਨੂੰ ਪੰਜਾਬ ਬੰਦ ਦੇ ਸਬੰਧੀ ਸਮੂਹ ਵਿਭਾਗਾਂ ਦੇ ਮੁਲਾਜਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਕੰਮ ਠੱਪ ਕਰਦੇ ਹੋਏ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਰੋਸ ਰੈਲੀਆਂ ਅਤੇ ਰੋਸ ਮਾਰਚ ਕਰਨ ਲਈ ਐਕਸ਼ਨ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ ਅਸ਼ਵਨੀ ਸ਼ਰਮਾ ਸੂਬਾ ਕਨਵੀਨਰ ਅਤੇ ਰਾਜ ਕੁਮਾਰ ਅਰੋੜਾ ਪੈਨਸ਼ਨਰ ਆਗੂ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ 27 ਅਗੱਸਤ ਦੇ ਐਕਸ਼ਨ ਸਬੰਧੀ ਰੋਸ ਰੈਲੀ ਅਤੇ ਰੋਸ ਮਾਰਚ ਨੂੰ ਸਫਲ ਕਰਨ ਲਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਪਰਬੰਧ ਮੁਕੰਮਲ ਕੀਤੇ ਗਏ।
ਸੰਗਰੂਰ, 25 ਅਗੱਸਤ (ਧੀਰਜ ਪਸ਼ੌਰੀਆ) - ਪੰਜਾਬ ਸਰਕਾਰ ਵੱਲੋਂ ਮੁਲਾਜਮ ਅਤੇ ਪੈਨਸ਼ਨਰ ਵਰਗ ਦੀਆਂ ਵਿੱਤੀ ਮੰਗਾਂ ਅਤੇ ਵਿਭਾਗੀ ਮੰਗਾਂ ਵੱਲ ਧਿਆਨ ਨਾ ਦੇਣ ਦੇ ਰੋਸ ਵੱਜੋਂ ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਮੰਚ ਪੰਜਾਬ ਦੇ ਸੱਦੇ ਤੇ 27 ਅਗਸਤ ਨੂੰ ਪੰਜਾਬ ਬੰਦ ਦੇ ਸਬੰਧੀ ਸਮੂਹ ਵਿਭਾਗਾਂ ਦੇ ਮੁਲਾਜਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਕੰਮ ਠੱਪ ਕਰਦੇ ਹੋਏ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਰੋਸ ਰੈਲੀਆਂ ਅਤੇ ਰੋਸ ਮਾਰਚ ਕਰਨ ਲਈ ਐਕਸ਼ਨ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ ਅਸ਼ਵਨੀ ਸ਼ਰਮਾ ਸੂਬਾ ਕਨਵੀਨਰ ਅਤੇ ਰਾਜ ਕੁਮਾਰ ਅਰੋੜਾ ਪੈਨਸ਼ਨਰ ਆਗੂ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ 27 ਅਗੱਸਤ ਦੇ ਐਕਸ਼ਨ ਸਬੰਧੀ ਰੋਸ ਰੈਲੀ ਅਤੇ ਰੋਸ ਮਾਰਚ ਨੂੰ ਸਫਲ ਕਰਨ ਲਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਪਰਬੰਧ ਮੁਕੰਮਲ ਕੀਤੇ ਗਏ। ਇਸ ਮੌਕੇ ਜਗਦੀਸ਼ ਸ਼ਰਮਾ ਪੈਨਸ਼ਨਰ ਆਗੂ,ਰਾਜਵੀਰ ਬਡਰੁੱਖਾਂ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ, ਹਰਵਿੰਦਰ ਸਿੰਘ ਕਾਲਾ ਘਰਾਚੋਂ ਅਤੇ ਰਣਜੀਤ ਸਿੰਘ ਭੀਖੀ ਆਗੂ ਪੀ.ਐੱਸ.ਐੱਮ.ਐੱਸ.ਯੂ, ਗੁਰਪ੍ਰੀਤ ਸਿੰਘ ਮੰਗਵਾਲ, ਮਲਵਿੰਦਰ ਸੰਧੂ, ਹਰਪਾਲ ਸਿੰਘ ਸੁਨਾਮ, ਅਸ਼ੋਕ ਕੁਮਾਰ ਵਿਗਿਆਨਕ ਫੈਡਰੇਸ਼ਨ, ਬਿੱਕਰ ਸਿੰਘ ਸਿਬੀਆ, ਫ਼ਕੀਰ ਸਿੰਘ ਟਿੱਬਾ ਅਤੇ ਕਸਤੂਰੀ ਲਾਲ ਆਦਿ ਆਗੂ ਹਾਜ਼ਰ ਸਨ। ਆਗੂਆਂ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਪੱਧਰ ਤੇ ਰਣਬੀਰ ਕਲੱਬ ਰੋਡ ’ਤੇ ਸਵੇਰੇ 9 ਵਜੇ ਰੋਸ ਰੈਲੀ ਸ਼ੁਰੂ ਕੀਤੀ ਜਾਵੇਗੀ ਅਤੇ ਉਪਰੰਤ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤਹਿਸੀਲ ਪੱਧਰ ਤੇ ਧੂਰੀ, ਸ਼ੇਰਪੁਰ, ਸੁਨਾਮ, ਲਹਿਰਾ, ਮੂਨਕ ਤਹਿਸੀਲਾਂ ਵਿੱਚ ਵੀ ਮੁਲਾਜਮ ਅਤੇ ਪੈਨਸ਼ਨਰਾਂ ਵੱਲੋਂ ਰੋਸ ਰੈਲੀਆਂ ਕਰਕੇ ਰੋਸ ਮਾਰਚ ਕੀਤਾ ਜਾਵੇਗਾ।