25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸੰਗਰੂਰ ਵਿਚ ਆਪਸ ’ਚ ਭਿੜੇ ਨੌਜਵਾਨਾਂ ਦੇ 2 ਗੁੱਟ, ਚੱਲੀ ਗੋਲੀ

ਸੰਗਰੂਰ, 25 ਅਗਸਤ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੀ ਹਰੀਪੁਰਾ ਰੋਡ ਉੱਤੇ ਬੀਤੀ ਰਾਤ ਨੌਜਵਾਨਾਂ ਦੇ ਦੋ ਧੜ੍ਹਿਆਂ ਵਿਚਾਲੇ ਹੋਈ ਲੜਾਈ ਦੌਰਾਨ ਗੋਲੀ ਚੱਲਣ ਦੀ ਸੋਸ਼ਲ ਮੀਡੀਆ ਉੱਤੇ ਧੜ੍ਹੱਲੇ ਨਾਲ ਵਾਇਰਲ ਹੋ ਰਹੀ ਵੀਡੀਓ ਮਾਮਲੇ ਵਿੱਚ ਥਾਣਾ ਸਿਟੀ ਸੰਗਰੂਰ ਪੁਲਿਸ ਵੱਲੋਂ ਪੰਜ ਨੌਜਵਾਨਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਸੰਗਰੂਰ ਦੇ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਨੂੰ ਅੱਜ ਦੁਪਹਿਰ ਸਮੇਂ ਇਤਲਾਹ ਮਿਲੀ ਸੀ ਕਿ ਬੀਤੀ ਰਾਤ ਸਥਾਨਕ ਹਰੀਪੁਰਾ ਰੋਡ ਉੱਤੇ ਕਮਲ ਵਾਸੀ ਸੁੰਦਰ ਬਸਤੀ ਸੰਗਰੂਰ ਅਤੇ ਬੰਟੀ ਵਾਸੀ ਘੁਮਿਆਰ ਬਸਤੀ ਸੰਗਰੂਰ ਜਿਨ੍ਹਾਂ ਨੇ ਆਪੋ-ਆਪਣੇ ਗੁੱਟ ਬਣਾਏ ਹੋਏ ਹਨ ਅਤੇ ਇਹ ਦੋਨੇਂ ਗੁੱਟਾਂ ਵੱਲੋਂ ਇੱਕ ਦੂਸਰੇ ਨਾਲ ਲੜਾਈ-ਝਗੜਾ ਕੀਤਾ ਜਾਂਦਾ ਹੈ।

Ad Position 21
No active advertisement
ਗੋਲੀ ਚੱਲਣ ਸੰਬੰਧੀ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਦਰਜ ਹੋਈ ਘਟਨਾ ਦਾ ਦ੍ਰਿਸ਼। 26-08-2026
ਸੰਗਰੂਰ, 25 ਅਗਸਤ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੀ ਹਰੀਪੁਰਾ ਰੋਡ ਉੱਤੇ ਬੀਤੀ ਰਾਤ ਨੌਜਵਾਨਾਂ ਦੇ ਦੋ ਧੜ੍ਹਿਆਂ ਵਿਚਾਲੇ ਹੋਈ ਲੜਾਈ ਦੌਰਾਨ ਗੋਲੀ ਚੱਲਣ ਦੀ ਸੋਸ਼ਲ ਮੀਡੀਆ ਉੱਤੇ ਧੜ੍ਹੱਲੇ ਨਾਲ ਵਾਇਰਲ ਹੋ ਰਹੀ ਵੀਡੀਓ ਮਾਮਲੇ ਵਿੱਚ ਥਾਣਾ ਸਿਟੀ ਸੰਗਰੂਰ ਪੁਲਿਸ ਵੱਲੋਂ ਪੰਜ ਨੌਜਵਾਨਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਸੰਗਰੂਰ ਦੇ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਨੂੰ ਅੱਜ ਦੁਪਹਿਰ ਸਮੇਂ ਇਤਲਾਹ ਮਿਲੀ ਸੀ ਕਿ ਬੀਤੀ ਰਾਤ ਸਥਾਨਕ ਹਰੀਪੁਰਾ ਰੋਡ ਉੱਤੇ ਕਮਲ ਵਾਸੀ ਸੁੰਦਰ ਬਸਤੀ ਸੰਗਰੂਰ ਅਤੇ ਬੰਟੀ ਵਾਸੀ ਘੁਮਿਆਰ ਬਸਤੀ ਸੰਗਰੂਰ ਜਿਨ੍ਹਾਂ ਨੇ ਆਪੋ-ਆਪਣੇ ਗੁੱਟ ਬਣਾਏ ਹੋਏ ਹਨ ਅਤੇ ਇਹ ਦੋਨੇਂ ਗੁੱਟਾਂ ਵੱਲੋਂ ਇੱਕ ਦੂਸਰੇ ਨਾਲ ਲੜਾਈ-ਝਗੜਾ ਕੀਤਾ ਜਾਂਦਾ ਹੈ। ਬੀਤੀ ਰਾਤ ਨਾਨਕਿਆਣਾ ਚੌਂਕ ਤੋਂ ਢਿੱਲੋਂ ਪੈਟਰੋਲ ਪੰਪ ਨੇੜੇ ਹਰੀਪੁਰਾ ਰੋਡ ਉੱਤੇ ਬੰਟੀ ਵਾਸੀ ਘੁਮਿਆਰ ਬਸਤੀ ਆਪਣੇ ਚਾਰ ਹੋਰ ਨਾ-ਮਾਲੁਮ ਸਾਥੀ ਨੌਜਵਾਨਾਂ ਨਾਲ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪੁੱਜਾ ਅਤੇ ਨਾਲ ਹੀ ਇੱਕ ਕਾਰ ਬੜੀ ਤੇਜ਼ੀ ਨਾਲ ਆ ਕੇ ਇਨ੍ਹਾਂ ਪਾਸ ਰੁਕੀ। ਕਾਰ ਵਿੱਚ ਕਮਲ ਵਾਸੀ ਸੁੰਦਰੀ ਬਸਤੀ ਅਤੇ ਉਸੇ ਦੇ ਨਾਮਾਲੂਮ ਸਾਥੀ ਮੌਜੂਦ ਸਨ ਤਾਂ ਇਨ੍ਹਾਂ ਵਿੱਚ ਬੰਟੀ ਨੇ ਆਪਣੇ ਡੱਬ ਵਿੱਚ ਲੱਗਾ ਨਾਜਾਇਜ਼ ਪਿਸਟਲ ਕੱਢ ਕੇ ਕਾਰ ਸਵਾਰ ਵਿਅਕਤੀ ਨੂੰ ਮਾਰਨ ਲਈ ਸਿੱਧਾ ਫਾਇਰ ਕੀਤਾ ਜੋ ਫਾਇਰ ਗੱਡੀ ਪਰ ਲੱਗਾ ਅਤੇ ਫਿਰ ਨਾਲ ਹੀ ਨਾਮਾਲੂਮ ਵਿਅਕਤੀ ਨੇ ਇੱਟਾਂ-ਰੋੜਿਆਂ ਨਾਲ ਕਾਰ ਉੱਤੇ ਹਮਲਾ ਕਰ ਦਿੱਤਾ ਫਿਰ ਗੱਡੀ ਵਿਚੋਂ ਕਮਲ ਅਤੇ ਉਸ ਦੇ ਸਾਥੀ ਦਾਅ ਸਮੇਤ ਹੋਰ ਹਥਿਆਰ ਲੈ ਕੇ ਉੱਤਰੇ ਅਤੇ ਦੋਨੋਂ ਗੁੱਟ ਆਪਸ ਵਿਚ ਭਿੜ ਗਏ ਅਤੇ ਝਗੜੇ ਉਪਰੰਤ ਦੋਵੇਂ ਗੁੱਟ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਤਲਾਹ ਦੇ ਆਧਾਰ ਉੱਤੇ ਬੰਟੀ ਵਾਸੀ ਘੁਮਿਆਰ ਬਸਤੀ ਅਤੇ ਉਸ ਦੇ ਨਾਮਾਲੂਮ ਸਾਥੀਆਂ ਵੱਲੋਂ ਕਮਲ ਵਾਸੀ ਸੁੰਦਰ ਬਸਤੀ ਅਤੇ ਉਸ ਦੇ ਸਾਥੀਆਂ ਉੱਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਉਣ ਸੰਬੰਧੀ ਬੰਟੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਵਿਖੇ ਇਰਾਦਾ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਵਿਚ ਸ਼ਾਮਲ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮੋਰਚੇ ਦੇ ਸੱਦੇ ’ਤੇ ਬੀਕੇਯੂ (ਅਜ਼ਾਦ) ਵਲੋਂ ਪਿੰਡਾਂ ’ਚ ਲਗਾਏ ਫਲੈਕਸ ਬੋਰਡ ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਵਿੱਚ ਡੇਂਗੂ ਅਤੇ ਸਵਾਈਨ ਫਲੂ ਦੀ ਦਸਤਕ ਤੋਂ ਬਾਅਦ ਸਿਹਤ ਵਿਭਾਗ ਹੋਇਆ ਚੌਕਸ, ਸਿਹਤ ਵਿਭਾਗ ਦੀਆਂ 148 ਟ...
Ad Position 24