25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਏ.ਪੀ.ਐਲ. ਦੇ ਮੈਦਾਨ 'ਚ ਗੁਜਰਾਤ ਟਾਈਟਨਜ਼ ਦਾ ਬੱਲਾ ਗੂੰਜਿਆ <br/>

Ad Position 21
No active advertisement
ਅਜੀਤ ਡੈਸਕ 15-06-2026
ਅਹਿਮਦਗੜ੍ਹ, 14 ਜੂਨ (ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਦੀ ਨਵੀਂ ਅਨਾਜ ਮੰਡੀ ਵਿਖੇ ਹੈਪੀ ਬਾਬਾ ਛਪਾਰ ਅਤੇ ਪੰਮੀ ਮਹੰਤ ਦੀ ਅਗਵਾਈ ਹੋਠ ਆਯੋਜਿਤ ਛੇਵੇਂ ਏ.ਪੀ.ਐਲ. (ਅਹਿਮਦਗੜ੍ਹ ਪ੍ਰੀਮੀਅਰ ਲੀਗ) ਕਿ੍ਕਟ ਟੂਰਨਾਮੈਂਟ ਦਾ ਸ਼ਾਨਦਾਰ ਫਾਈਨਲ ਉਤਸ਼ਾਹ ਨਾਲ ਸਮਾਪਤ ਹੋਇਆ | ਖੇਡ ਸਮਾਗਮ 'ਚ ਅਭਿਸ਼ੇਕ ਅਤੇ ਮਨਜੀਤ ਦੀ ਅਗਵਾਈ ਵਿੱਚ ਗੁਜਰਾਤ ਟਾਈਟਨਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਧਰੁਵ ਅਤੇ ਤੁਸ਼ਾਰ ਦੀ ਸਨਰਾਈਜ਼ਰਜ਼ ਕੈਪੀਟਲਜ਼ ਨੂੰ 54 ਦੌੜਾਂ ਨਾਲ ਹਰਾ ਕੇ ਲੀਗ ਤੇ ਕਬਜ਼ਾ ਕਰਕੇ ਟਰਾਫੀ ਜਿੱਤੀ | ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹਰਸ਼ ਬੈਂਸ ਨੂੰ 'ਮੈਨ ਆਫ ਦਿ ਸੀਰੀਜ਼' ਚੁਣਿਆ ਗਿਆ, ਜਦੋਂ ਕਿ ਫਤਿਹ ਚੁੱਘ ਨੂੰ 'ਬੈਸਟ ਬੱਲੇਬਾਜ਼' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਮਨਜੀਤ ਸਿੰਘ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ 'ਬੈਸਟ ਗੇਂਦਬਾਜ਼' ਚੁਣਿਆ ਗਿਆ | ਜੇਤੂ ਟੀਮ ਦੇ ਖਿਡਾਰੀਆਂ, ਲਵਿਸ਼ ਖੁਰਾਨਾ, ਸੁਮਿਤ ਜੋਸ਼ੀ, ਜਸਪਾਲ ਕੰਪਿਊਟਰ, ਧਰੁਵ ਗਰਗ, ਮਨੀ ਬਾਬਾ, ਕਰਨ, ਰਾਜੀਵ ਓਝਾ, ਤਰੁਣ ਭੰਡਾਰੀ, ਬਿੰਦਰ ਢੰਡ, ਯੋਗੇਸ਼ ਯੋਗੀ, ਕਰਨ ਲਾਲਕਾ, ਅਮਨਦੀਪ ਸਿੰਘ ਅਤੇ ਯਾਸੀਨ ਮੁਹੰਮਦ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੌਰਾਨ ਮੁੱਖ ਮਹਿਮਾਨਾ ਵਿੱਚ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ, ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ, ਭਾਜਪਾ ਅਮਰਗੜ੍ਹ ਦੇ ਇੰਚਾਰਜ ਹੀਰਾ ਸਿੰਘ, ਸਿਟੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਜੀਤ ਸਿੰਘ ਖੇੜਾ, ਜਨਰਲ ਸਕੱਤਰ ਰਾਕੇਸ਼ ਜੋਸ਼ੀ, ਚੇਅਰਮੈਨ ਸੋਨੂੰ ਮਲਹੋਤਰਾ, ਸਾਬਕਾ ਪ੍ਰਧਾਨ ਵਿਕਾਸ ਟੰਡਨ, ਕੌਂਸਲਰ ਰਿੰਪੀ ਕੜਵਲ, ਜਗਵਿੰਦਰ ਸਿੰਘ ਮਨੀ ਸੇਖਾ (ਕੌਂਸਲਰ), ਸਾਬਕਾ ਕੌਂਸਲਰ ਜਗਵੰਤ ਸਿੰਘ ਜੱਗੀ, ਅਕਾਲੀ ਆਗੂ ਅਵਤਾਰ ਸਿੰਘ ਜੱਸਲ, ਹਰਵਿੰਦਰ ਸਿੰਘ ਖਾਲਸਾ, ਸੰਦੀਪ ਬੱਧਣ, ਗੋਪਾਲ ਕਿ੍ਸ਼ਨ ਦਰਪਨ ਅਤੇ ਆਦਿ ਨੇ ਮੁਕਾਬਲੇ ਦੌਰਾਨ ਖਿਡਾਰੀਆਂ ਦਾ ਹੌਂਸਲਾ ਵਧਾਇਆ | ਸਾਰੇ ਮਹਿਮਾਨਾਂ ਨੇ ਖਿਡਾਰੀਆਂ ਦੀ ਖੇਡ ਭਾਵਨਾ, ਅਨੁਸ਼ਾਸਨ ਅਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਕ੍ਰਮਵਾਰ 21000 ਅਤੇ 11000 ਨਕਦ ਇਨਾਮ ਅਤੇ ਯਾਦਗਾਰੀ ਚਿੰਨ੍ਹਾ ਨਾਲ ਸਨਮਾਨਿਤ ਕੀਤਾ ਗਿਆ | ਖੇਡ ਪ੍ਰੇਮੀਆਂ ਨੇ ਪ੍ਰਬੰਧਕ ਕਮੇਟੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਏ.ਪੀ.ਐਲ. ਵਰਗੇ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ | ਇਸ ਮੌਕੇ ਹਨੀ ਗੁਪਤਾ, ਲੱਕੀ ਗਰਚਾ, ਡਾਕਟਰ ਜੱਗੀ ਗਰਚਾ, ਸਤਿੰਦਰ ਕਾਲਾ, ਮਨਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਰਹਿਮਾਨ ਦੀ ਅਗਵਾਈ ਹੇਠ ਸਰਕਲ 'ਚ ਵਿਕਾਸ ਕਾਰਜਾਂ ਦੀ ਲਹਿਰ - ਆਗੂ <br/> ਅਗਲੀ ਖ਼ਬਰ ਪੀਰ ਬਾਬਾ ਚਿਰੰਗੀ ਸ਼ਾਹ ਕਮਿਊਨਿਟੀ ਹਾਲ ਵਿਖੇ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ <br/>
Ad Position 24