ਸੁਨਾਮ ਊਧਮ ਸਿੰਘ ਵਾਲਾ, 14 ਜੂਨ (ਧਾਲੀਵਾਲ, ਭੁੱਲਰ, ਸੱਗੂ) - ਸੁਨਾਮ ਦੇ ਵਾਰਡ ਨੰਬਰ 21 ਤੋਂ ਚੁਣੀ ਗਈ ਨਗਰ ਕੌਂਸਲਰ ਕੰਚਨ ਵਰਮਾ ਅੱਜ ਆਪਣੀ ਟੀਮ ਨਾਲ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਦੇ ਦਫ਼ਤਰ ਵਿਖੇ ਪਹੁੰਚੀ ਅਤੇ ਉਨ੍ਹਾਂ ਅਮਨ ਅਰੋੜਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਸਮੁੱਚੀ ਟੀਮ ਅਮਨ ਅਰੋੜਾ ਦੀ ਅਗਵਾਈ ਵਿੱਚ ਵਿਕਾਸ ਦੇ ਕੰਮ ਕਰਵਾਏਗੀ | ਉਨ੍ਹਾਂ ਦੇ ਪਤੀ ਸੋਨੂ ਵਰਮਾ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਲ ਹਨ | ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੰਚਨ ਵਰਮਾ, ਸੋਨੂ ਵਰਮਾ ਤੇ ਉਨ੍ਹਾਂ ਦੀ ਟੀਮ ਦਾ ਆਪਣੇ ਦਫ਼ਤਰ ਵਿੱਚ ਪਹੁੰਚਣ 'ਤੇ ਸਵਾਗਤ ਕੀਤਾ ਤੇ ਕੰਚਨ ਵਰਮਾ ਨੂੰ ਨਗਰ ਕੌਂਸਲਰ ਬਣਨ 'ਤੇ ਸਨਮਾਨਿਤ ਕੀਤਾ ਤੇ ਕਿਹਾ ਕਿ ਕੰਚਨ ਵਰਮਾ ਅਤੇ ਉਨ੍ਹਾਂ ਦੀ ਟੀਮ ਅਸੀਂ ਸਾਰੇ ਇਕੱਠੇ ਹੋ ਕੇ ਵਿਕਾਸ ਦੇ ਕੰਮ ਕਰਾਂਗੇ | ਸ੍ਰੀ ਅਰੋੜਾ ਨੇ ਕਿਹਾ ਕਿ ਇਹ ਮੇਰੇ ਲਈ ਉਤਸ਼ਾਹ ਵਾਲੀ ਗੱਲ ਹੈ ਕਿ ਸਾਰੇ ਸਾਥੀ ਇੱਕ ਮੱਤ ਅਤੇ ਇੱਕ ਜੁੱਟ ਹੋ ਕੇ ਸ਼ਹਿਰ ਦੇ ਵਿਕਾਸ ਪ੍ਰਤੀ ਗੰਭੀਰ ਹਨ ਇਸ ਨਾਲ ਵਾਰਡ ਨੰਬਰ 21 ਦਾ ਵਿਕਾਸ ਸਾਰਿਆਂ ਦੇ ਸਹਿਯੋਗ ਨਾਲ ਹੋਰ ਵੀ ਚੰਗਾ ਹੋਵੇਗਾ | ਇਸ ਮੌਕੇ ਭਾਰਤ ਹਰੀ ਸ਼ਰਮਾ, ਪੰਕਜ ਡੋਗਰਾ, ਮਹਿੰਦਰ ਸਿੰਘ ਜੌੜਾ, ਬਾਬੂ ਸਿੰਘ ਜੌੜਾ, ਅੰਗਦ ਦੇਵ, ਪ੍ਰਵੀਨ ਖੀਪਲਾ, ਲਲਿਤ ਖੀਪਲਾ, ਰਜਿੰਦਰ ਕੁਮਾਰ, ਮਨਦੀਪ ਸਿੰਘ, ਸ਼ੈਂਟੀ ਗਾਰਮੈਂਟ, ਦਰਸ਼ਨ ਸਿੰਘ ਜੌੜਾ, ਸੰਜੀਵ ਜੈਨ, ਅਭਿਨੰਦਨ ਜੈਨ, ਭੋਲਾ ਸਿੰਘ ਚੀਮਾ, ਅਸੀਸ ਜੈਨ, ਬਿਕਰਮਜੀਤ, ਜੱਸੀ, ਲਾਲੀ, ਵਿੱਕੀ ਜੌੜਾ, ਹੈਪੀ, ਸੰਜੀਵ ਕੁਮਾਰ, ਨਿਰਮਲ ਸਿੰਘ, ਸੰਜੇ ਮਦਾਨ, ਬੰਟੀ ਜੌੜਾ, ਸ਼ਾਮ ਸੁੰਦਰ, ਮੁਕੇਸ਼ ਵਰਮਾ ਅਤੇ ਰਾਜੇਸ਼ ਵਰਮਾ ਆਦਿ ਮੌਜੂਦ ਸਨ |