25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਜਥੇਦਾਰ ਗੋਰਾ ਦੀ ਪਤਨੀ ਹਰਪਾਲ ਕੌਰ ਭਾਟੀਆ ਜਿੱਤ ਕੇ ਲਗਾਤਾਰ 5ਵੀਂ ਵਾਰ ਕੌਂਸਲਰ ਬਣੇ

Ad Position 21
No active advertisement
ਅਜੀਤ ਡੈਸਕ 15-06-2026

ਬਟਾਲਾ, 14 ਜੂਨ (ਸਤਿੰਦਰ ਸਿੰਘ)-ਨਗਰ ਕੌਂਸਲ ਕਾਦੀਆਂ ਦੀਆਂ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ 7 ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਹੈ | ਇਨ੍ਹਾਂ ਚੋਣਾਂ 'ਚ ਹਲਕਾ ਕਾਦੀਆਂ ਦੇ ਸੀਨੀਅਰ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਧਰਮਪਤਨੀ ਬੀਬੀ ਹਰਪਾਲ ਕੌਰ ਭਾਟੀਆ ਵਾਰਡ ਨੰਬਰ 4 ਤੋਂ ਚੋਣ ਜਿੱਤ ਕੇ ਲਗਾਤਾਰ 5ਵੀਂ ਵਾਰ ਤੇ ਜਥੇਦਾਰ ਗੋਰਾ ਦੇ ਭਤੀਜੇ ਸੁਖਪ੍ਰੀਤ ਸਿੰਘ ਸੈਬੀ ਭਾਟੀਆ ਵਾਰਡ ਨੰਬਰ 3 ਤੋਂ ਜਿੱਤ ਪ੍ਰਾਪਤ ਕਰਕੇ ਦੂਸਰੀ ਵਾਰ ਕੌਂਸਲਰ ਬਣੇ ਹਨ | ਬੀਬੀ ਹਰਪਾਲ ਕੌਰ ਭਾਟੀਆ ਤੇ ਸੁਖਪ੍ਰੀਤ ਸਿੰਘ ਸੈਬੀ ਦੀ ਜਿੱਤ ਨਾਲ ਸ਼ਹਿਰ ਕਾਦੀਆਂ ਦੇ ਲੋਕਾਂ ਵਿਚ ਭਾਰੀ ਖੁਸ਼ੀ ਦੇਖਣ ਨੂੰ ਮਿਲੀ | ਇਸ ਮੌਕੇ ਦੋਵਾਂ ਵਾਰਡਾਂ ਦੇ ਵੋਟਰਾਂ, ਸਮਰਥਕਾਂ ਤੇ ਸ਼ਹਿਰ ਵਾਸੀਆਂ ਨੇ ਜਥੇਦਾਰ ਗੋਰਾ, ਬੀਬੀ ਹਰਪਾਲ ਕੌਰ ਤੇ ਸੁਖਪ੍ਰੀਤ ਸਿੰਘ ਸੈਬੀ ਭਾਟੀਆ ਨੂੰ ਫੁੱਲਾਂ ਦੇ ਹਾਰ ਪਾ ਕੇ ਅਕਾਸ਼ ਗੂੰਜਾਊ ਨਾਅਰਿਆਂ ਤੇ ਭੰਗੜੇ ਪਾ ਕੇ ਵਧਾਈਆਂ ਦੇ ਕੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਜਥੇਦਾਰ ਗੋਰਾ ਨੇ ਦੱਸਿਆ ਕਿ 1964 'ਚ ਉਨ੍ਹਾਂ ਦੇ ਪਿਤਾ ਜਥੇਦਾਰ ਪ੍ਰੀਤਮ ਸਿੰਘ ਭਾਟੀਆ ਪਹਿਲੀ ਵਾਰ ਕੌਂਸਲਰ ਬਣੇ ਸਨ ਤੇ 1964 ਤੋਂ ਲੈ ਕੇ ਹੁਣ ਤੱਕ ਸਾਡਾ ਪਰਿਵਾਰ ਨਗਰ ਕੌਂਸਲ ਕਾਦੀਆਂ ਤੋਂ ਕੌਂਸਲਰ ਬਣਦੇ ਆ ਰਹੇ ਹਨ | ਜਥੇਦਾਰ ਗੋਰਾ ਵਾਰਡ ਨੰਬਰ 3 ਤੇ 4 ਦੇ ਵੋਟਰਾਂ-ਸਮਰਥਕਾਂ ਨੂੰ ਵਧਾਈ ਦਿੰਦਿਆਂ ਧੰਨਵਾਦ ਕੀਤਾ | ਜਥੇਦਾਰ ਗੋਰਾ ਨੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਜਿੱਤ 'ਤੇ ਵਧਾਈ ਦਿੱਤੀ | ਇਸ ਮੌਕੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਕੰਵਲਪ੍ਰੀਤ ਸਿੰਘ ਕਾਕੀ, ਤਰਲੋਕ ਸਿੰਘ ਬਾਠ, ਪਰਮਵੀਰ ਸਿੰਘ ਲਾਡੀ, ਸ਼ਰਨਜੀਤ ਕੌਰ ਜੀਂਦੜ, ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ, ਦਵਿੰਦਰਪਾਲ ਸਿੰਘ ਭਾਟੀਆ ਐਕਸੀਅਨ, ਹਰਭਜਨ ਸਿੰਘ ਭਾਟੀਆ, ਸੋਨੂੰ ਅÏਲਖ, ਨਰਿੰਦਰ ਸਿੰਘ ਸੇਖਵਾਂ, ਡਾ. ਜਸਬੀਰ ਸਿੰਘ ਧਰਮਸੋਤ ਸਮੇਤ ਵੱਡੀ ਗਿਣਤੀ 'ਚ ਸਮਰਥਕਾਂ ਨੇ ਵਧਾਈ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰਦਿਲਬਾਗ ਸਿੰਘ ਨੀਟਾ ਮਾਹਲ ਸਭ ਤੋਂ ਵੱਧ 312 ਦੀ ਲੀਡ ਨਾਲ ਕੌਂਸਲਰ ਬਣੇ ਅਗਲੀ ਖ਼ਬਰ ਨਗਰ ਕੌਂਸਲਰ ਕੰਚਨ ਵਰਮਾ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲੇ
Ad Position 24