25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗੁਰਦਿਲਬਾਗ ਸਿੰਘ ਨੀਟਾ ਮਾਹਲ ਸਭ ਤੋਂ ਵੱਧ 312 ਦੀ ਲੀਡ ਨਾਲ ਕੌਂਸਲਰ ਬਣੇ

Ad Position 21
No active advertisement
ਅਜੀਤ ਡੈਸਕ 15-06-2026
ਕਾਦੀਆਂ, 14 ਜੂਨ (ਹਰਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 5 ਤੋਂ ਉਮੀਦਵਾਰ ਗੁਰਦਿਲਬਾਗ ਸਿੰਘ ਨੀਟਾ ਮਾਹਲ ਸਭ ਨਾਲੋਂ ਵੱਧ ਲੀਡ ਲੈ ਕੇ ਕੌਂਸਲਰ ਬਣੇ ਹਨ | ਇਸ ਸਬੰਧੀ ਕੌਂਸਲਰ ਨੀਟਾ ਮਾਹਲ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਏਜੰਡਾ ਸੀ ਕਿ ਉਨ੍ਹਾਂ ਦਾ ਵਾਰਡ ਸਿਰਫ਼ ਵਾਰਡ ਨਹੀਂ, ਉਨ੍ਹਾਂ ਦਾ ਪਰਿਵਾਰ ਹੈ | ਇਸ ਲਈ ਉਨ੍ਹਾਂ ਨੂੰ ਲੋਕਾਂ 'ਤੇ ਵਿਸ਼ਵਾਸ ਸੀ ਅਤੇ ਲੋਕਾਂ ਨੇ ਉਨ੍ਹਾਂ ਦੇ ਉੱਪਰ ਪੂਰਾ ਵਿਸ਼ਵਾਸ ਜਿਤਾਇਆ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੇ ਮਾਤਾ ਸਰਦਾਰਨੀ ਸੁਖਰਾਜ ਕੌਰ ਕੌਂਸਲਰ ਸਨ ਤੇ ਇਸ ਵਾਰ ਉਹ ਖੁਦ ਚੋਣਾਂ ਲੜੇ, ਜਿਸ ਵਿਚ ਉਨ੍ਹਾਂ ਦੀ ਵਾਰਡ ਦੇ ਸਮੁੱਚੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ 312 ਦੀ ਲੀਡ ਨਾਲ ਜਿਤਾ ਕੇ ਕੌਂਸਲਰ ਬਣਾਇਆ ਹੈ | ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਵਾਰਡ ਤੇ ਪਰਿਵਾਰ ਦੇ ਰਿਣੀ ਰਹਿਣਗੇ | ਉਨ੍ਹਾਂ ਦੱਸਿਆ ਕਿ ਇਹ ਚੋਣਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਵਿਚ ਲੜੀਆਂ ਗਈਆਂ ਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੀ ਉਹ ਹੁਣ ਤੱਕ ਹਲਕੇ ਅਤੇ ਆਪਣੀ ਵਾਰਡ ਵਿਚ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਵਿਧਾਨ ਸਭਾ 2027 ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਕਾਦੀਆਂ ਤੋਂ ਗੁਰਇਕਬਾਲ ਸਿੰਘ ਮਾਹਲ ਵੱਡੀ ਲੀਡ ਦੇ ਨਾਲ ਜਿੱਤ ਹਾਸਿਲ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਬੀ.ਜੇ.ਪੀ. ਦੇ ਕਾਦੀਆਂ ਤੋਂ ਜਿੱਤੇ ਕੌਂਸਲਰ ਰਾਜ ਕੁਮਾਰ ਤੇ ਸਰਬਜੀਤ ਸਿੰਘ ਭੱਤੂ ਮਾਹਲ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਜਥੇਦਾਰ ਗੋਰਾ ਦੀ ਪਤਨੀ ਹਰਪਾਲ ਕੌਰ ਭਾਟੀਆ ਜਿੱਤ ਕੇ ਲਗਾਤਾਰ 5ਵੀਂ ਵਾਰ ਕੌਂਸਲਰ ਬਣੇ
Ad Position 24