ਕਾਦੀਆਂ, 14 ਜੂਨ (ਹਰਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਬੀ.ਜੇ.ਪੀ. ਦੇ ਕਾਦੀਆਂ ਤੋਂ ਜਿੱਤੇ ਇਕ ਕੌਂਸਲਰ ਰਾਜ ਕੁਮਾਰ ਅਤੇ ਬੀ.ਜੇ.ਪੀ. ਵਲੋਂ ਚੋਣ ਲੜੇ ਸਰਬਜੀਤ ਸਿੰਘ ਭੱਤੂ ਮਾਹਲ ਬੀ.ਜੇ.ਪੀ. ਨੂੰ ਅਲਵਿਦਾ ਕਹਿ ਕੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਬੀ.ਜੇ.ਪੀ. ਦੇ ਕੌਂਸਲਰ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ 'ਤੇ ਵਧਾਈ ਦਿੱਤੀ ਤੇ ਨਾਲ ਹੀ ਉਨ੍ਹਾਂ ਦਾ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਜਰਨੈਲ ਸਿੰਘ ਮਾਹਲ, ਕੌਂਸਲਰ ਸੁਖਪ੍ਰੀਤ ਸਿੰਘ ਸ਼ੈਬੀ ਭਾਟੀਆ ਵੀ ਮੌਜ਼ੂਦ ਸਨ |
ਬੀ.ਜੇ.ਪੀ. ਦੇ ਕਾਦੀਆਂ ਤੋਂ ਜਿੱਤੇ ਕੌਂਸਲਰ ਰਾਜ ਕੁਮਾਰ ਤੇ ਸਰਬਜੀਤ ਸਿੰਘ ਭੱਤੂ ਮਾਹਲ ਅਕਾਲੀ ਦਲ 'ਚ ਸ਼ਾਮਿਲ
ਅਜੀਤ ਡੈਸਕ
15-06-2026