ਦਿੜ੍ਹਬਾ ਮੰਡੀ, 18 ਜੂਨ (ਹਰਬੰਸ ਸਿੰਘ ਛਾਜਲੀ)- ਪਿੰਡ ਕਮਾਲਪੁਰ (ਸੰਗਰੂਰ) ਵਿਖੇ ਜਮੀਨੀ ਝਗੜੇ ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿਰਫ਼ਤਾਰ ਕਰ ਲਿਆ ਹੈ। ਡੀ.ਐਸ.ਪੀ. ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਪੁਲਿਸ ਥਾਣਾ ਦਿੜ੍ਹਬਾ ਵਿਖੇ ਵੱਖ ਧਰਾਵਾਂ ਅਧੀਨ ਰਾਜ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਤੂਰਬੰਜਾਰਾ, ਜਗਸੀਰ ਸਿੰਘ ਪੁੱਤਰ ਰਾਣਾ ਸਿੰਘ ਵਾਸੀ ਸੁਰਜਨ ਬਸਤੀ ਦਿੜ੍ਹਬਾ, ਹੈਪੀ ਸਿੰਘ ਪੁੱਤਰ ਗੁਰਮੇਲ ਸਿੰਘ ਮੇਲੀ ਵਾਸੀ ਦਿੜ੍ਹਬਾ, ਢੰਡੋਲੀ ਦਾ ਇੱਕ ਲੜਕਾ ਅਤੇ 4/5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਰਾਜ ਸਿੰਘ ਵਾਸੀ ਤੂਰਬੰਜਾਰਾ ਨੂੰ ਗਿਰਫ਼ਤਾਰ ਕਰ ਲਿਆ ਹੈ। ਹੋਰਾਂ ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਾਇਰਿੰਗ ਵਿੱਚ ਵਿਵੇਕ ਪਾਠਕ ਵਾਸੀ ਸਮਾਣਾ ਅਤੇ ਲਛਮਣ ਸਿੰਘ ਵਾਸੀ ਘਨੌੜ ਜੱਟਾਂ ਜ਼ਖਮੀ ਹਨ। ਜਿੰਨਾ ਦਾ ਇਲਾਜ ਚੱਲ ਰਿਹਾ ਹੈ।
ਕਮਾਲਪੁਰ ਕਤਲ ਮਾਮਲੇ ‘ਚ ਇਕ ਗ੍ਰਿਫ਼ਤਾਰ
ਅਜੀਤ ਡੈਸਕ
19-06-2026