ਖਨੌਰੀ, 21 ਜੂਨ (ਬਲਵਿੰਦਰ ਸਿੰਘ ਥਿੰਦ) - ਗੰਗਾ ਇੰਟਰਨੈਸ਼ਨਲ ਸਕੂਲ, ਢਾਬੀ ਗੁੱਜਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਵਿਦਿਆਰਥੀ ਸਵੇਰੇ ਤੜਕੇ ਹੀ ਸਕੂਲ ਕੈਂਪਸ ਵਿੱਚ ਪਹੁੰਚੇ ਅਤੇ ਯੋਗ ਅਭਿਆਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਹ ਯੋਗ ਸੈਸ਼ਨ ਸ੍ਰੀ ਜਸਪ੍ਰੀਤ ਸਿੰਘ ਅਤੇ ਸ੍ਰੀਮਤੀ ਰਾਜ ਰਾਣੀ ਦੀ ਯੋਗ ਅਗਵਾਈ ਅਤੇ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਡਾਇਰੈਕਟਰ ਪ੍ਰਿੰਸੀਪਲ ਸ੍ਰੀਮਤੀ ਰੀਨਾ ਚੀਮਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਯੋਗ ਭਾਰਤ ਦੀ ਅਨਮੋਲ ਵਿਰਾਸਤ ਹੈ।
ਮੂਨਕ, (ਪ੍ਰਵੀਨ ਮਦਾਨ, ਕੇਵਲ ਸਿੰਗਲਾ) � ਜਸਵਿੰਦਰ ਯੋਗਾ ਸੈਂਟਰ ਮੂਨਕ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਤੇ ਬੱਚਿਆਂ ਬਜ਼ੁਰਗਾਂ ਅਤੇ �ਰਤਾਂ ਨੂੰ ਯੋਗਾ ਦੀਆਂ ਵੱਖ ਵੱਖ ਆਸਨਾਮਾ ਕਰਕੇ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਧਿਆਨ ਕੇਂਦਰਿਤ ਕੀਤਾ। ਯੋਗਾ ਸੈਸ਼ਨ ਦੀ ਸ਼ੁਰੂਆਤ ਯੋਗਾ ਕੋਚ ਜਸਵਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਯੋਗਾ ਅਤੇ ਇਸ ਦੇ ਇਤਿਹਾਸ ਮਹੱਤਤਾ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਯੋਗਾ ਨਾ ਸਿਰਫ ਸਰੀਰਕ ਸਿਹਤ ਅਤੇ ਸਗੋਂ ਮਾਨਸਿਕ ਸ਼ਾਂਤੀ ਲਈ ਵੀ ਬਹੁਤ ਜਰੂਰੀ ਹੈ । ਉਨ੍ਹਾਂ ਕਿਹਾ ਕੀ ਜੋ ਕਰਦੇ ਨੇ ਯੋਗ ਉਹ ਰਹਿੰਦੇ ਹਨ ਨਿਰੋਗ। ਇਸ ਮੌਕੇ ਤੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਸਭ ਨੇ ਇਹ ਸੰਕਲਪ ਲਿਆ ਕਿ ਉਹ ਰੁਝਾਨਾ ਆਪਣੇ ਜੀਵਨ ਵਿੱਚ ਯੋਗਾਂ ਨੂੰ ਸ਼ਾਮਿਲ ਕਰਨਗੇ। ਤਾਂ ਜੋ ਉਹ ਸਿਹਤ ਤੇ ਤੰਦਰੁਸਤ ਜੀਵਨ ਜੀ ਸਕਣ ।ਇਸ ਮੌਕੇ ਯੋਗਾ ਸੈਂਟਰ ਵੱਲੋਂ ਮੁਫ਼ਤ ਵਿੱਚ ਕੇਲੇ ਅਤੇ ਫਲ ਵੰਡੇ ਗਏ ਯੋਗ ਦਿਵਸ ਦੇ ਸਮਾਪਨ ਤੇ ਰਿਟਾਇਰਡ ਮੁਕੰਦ ਸੈਣੀ ਮੂਨਕ, ਜਗਮੇਲ ਸਿੰਘ ਸੈਕਟਰੀ ,ਰਾਮਗੜ੍ਹ ਸੰਧੂਆਂ, ਅੰਗਰੇਜ਼ ਸਿੰਘ ਮੈਂਬਰ ਭੁੰਦਰ ਭੈਣੀ, ਮਲਹੋਤਰਾ ਸਿੰਘ ਮੂਨਕ, ਸੋਨੀ, ਜਸਪ੍ਰੀਤ, ਤਜਿੰਦਰ ਸਿੰਘ, ਡਿੰਪਲ ਫਾਰਮਾਸਿਸਟ, ਗੁਰਪ੍ਰੀਤ ਕੌਰ ਟੀਚਰ ਹਾਜ਼ਰ ਸਨ।
ਸੁਨਾਮ ਊਧਮ ਸਿੰਘ ਵਾਲਾ, (ਸੱਗੂ, ਭੁੱਲਰ, ਧਾਲੀਵਾਲ) � ਕੌਮਾਂਤਰੀ ਯੋਗ ਦਿਵਸ ਦੇ ਮੌਕੇ ਅੱਜ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਵਿਸ਼ੇਸ਼ ਯੋਗ ਸਮਾਗਮ ਮਨਪ੍ਰੀਤ ਬਾਂਸਲ ਦੀ ਦੇਖਰੇਖ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਭਾਗ ਲੈ ਕੇ ਯੋਗ ਪ੍ਰਤੀ ਆਪਣੀ ਰੁਚੀ ਅਤੇ ਜਾਗਰੂਕਤਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਯੋਗ ਅਭਿਆਸ ਵਿੱਚ ਭਾਗ ਲੈਂਦਿਆਂ ਹਾਜ਼ਰੀਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰੋ. ਦਰਸ਼ਨ ਕੁਮਾਰ, ਡਾ. ਮਨੀਤਾ ਜੋਸ਼ੀ, ਪ੍ਰੋ. ਚਮਕੌਰ ਸਿੰਘ. ਪ੍ਰੋ. ਕਾਲਾ ਸਿੰਘ, ਪ੍ਰੋ. ਦਲਜੀਤ ਸਿੰਘ, ਡਾ. ਮਨਪ੍ਰੀਤ ਕੌਰ ਹਾਂਡਾ, ਮਨਪ੍ਰੀਤ ਬਾਂਸਲ (ਐਮ ਸੀ), ਯਾਦਵਿੰਦਰ ਨਿਰਮਾਣ (ਐਮ ਸੀ), ਗੁਰਲਾਭ ਸਿੰਘ ਭੰਗੂ (ਐਮ ਸੀ), ਸਾਹਿਬ ਸਿੰਘ (ਐਮ ਸੀ), ਸ਼੍ਰੀ ਤਨੁਜ, ਸ਼੍ਰੀ ਅਸ਼ੋਕ (ਗਾਂਧੀ), ਸ਼੍ਰੀ ਮੱਖਣ, ਸ਼੍ਰੀ ਸਤਗੁਰ, ਯਸ਼ ਪਾਲ ਮੰਗਲਾ, ਸ਼੍ਰੀ ਅਤੁਲ, ਯੋਧਾ ਖੁਰਮੀ, ਗੁਰਲਾਭ ਸਿੰਘ, ਸੰਜੇ ਮਦਾਨ, ਕੌਸ਼ਿਕ ਗਰਗ, ਸ਼੍ਰੀ ਬਿੱਟੂ, ਆਸ਼ੀਸ਼ ਲਾਡੀ, ਧੀਰਜ ਮਾਸਟਰ, ਕੇਵਲ ਸਿੰਘ (ਐੱਸ ਡੀ �), ਸ਼੍ਰੀ ਆਸ਼ੂ, ਸ਼੍ਰੀ ਸੰਜੀਵ, ਸ਼੍ਰੀ ਜੈਨ, ਸ਼੍ਰੀ ਮੋਦਗਿਲ, ਦੀਪਕ ਗੋਇਲ, ਸਮੇਤ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।
ਮੂਨਕ, (ਪ੍ਰਵੀਨ ਮਦਾਨ, ਕੇਵਲ ਸਿੰਗਲਾ) � ਸ਼ਹਿਰ ਵਾਸੀਆਂ ਵੱਲੋਂ ਸਾਂਝੇ ਤੌਰ ਤੇ 12ਵਾਂ ਅੰਤਰਸ਼ਟਰੀ ਯੋਗ ਦਿਵਸ ਹੰਸ ਰਾਜ ਪਾਰਕ ਵਿੱਚ ਯੋਗਾ ਟ੍ਰੇਨਰ ਪ੍ਰਿਥੀ ਸੈਣੀ ਦੀ ਅਗਵਾਈ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਯੋਗਾ ਪ੍ਰੇਮੀਆਂ ਤੋਂ ਬਿਨਾਂ ਹੋਰ ਲੋਕ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ । ਇਸ ਦੌਰਾਨ ਯੋਗਾ ਟ੍ਰੇਨਰ ਪ੍ਰਿਥੀ ਸੈਣੀ ਨੇ ਯੋਗ ਦੇ ਨਾਲ ਸਰੀਰ ਨੂੰ ਹੋਣ ਵਾਲੇ ਲਾਭ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਯੋਗ ਨੂੰ ਰੋਜ ਕਰਨ ਬਾਰੇ ਪ੍ਰੇਰਿਤ ਕੀਤਾ। ਇਸ ਦੌਰਾਨ ਸਾਬਕਾ ਐਸ ਡੀ � ਰਜਿੰਦਰ ਕੁਮਾਰ, ਸੁਰਿੰਦਰ
ਮਦਾਨ, ਬੰਟੀ , ਮੰਹਿਦਰ ਸਿੰਘ, ਅਸ਼ੋਕ ਕੁਮਾਰ, ਡਾ ਗੋਰਾ ਸਿੰਗਲਾ, ਰਜੀਵ ਕੁਮਾਰ, ਬਿੱਟੂ ਗੋਇਲ ਨੇ ਵੀ ਯੋਗ ਦਿਵਸ ਤੇ ਆਪਣੇ ਵਿਚਾਰ ਰਖੇ। ਇਸ ਦੌਰਾਨ ਯੋਗ ਟ੍ਰੇਨਰ ਪ੍ਰਿਥੀ ਸੈਣੀ ਨੂੰ ਰੋਜ ਯੋਗਾ ਕਰਨ ਵਾਲੀ ਟੀਮ ਵਲੋਂ ਸਨਮਾਨਿਤ ਕੀਤਾ ਗਿਆ।
ਧੂਰੀ, (ਲਖਵੀਰ ਸਿੰਘ ਧਾਂਦਰਾ ) � ਸਕੂਲ ਮੁਖੀ ਨੀਲਮ ਸ਼ਰਮਾ ਦੀ ਯੋਗ ਅਗਵਾਈ ਵਿੱਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧੂਰੀ ਪਿੰਡ ਵਿਖੇ ਸੁਖਵੀਰ ਸਿੰਘ ਮਾਨ ਡੀ.ਪੀ.ਈ. ਦੀ ਦੇਖ ਰੇਖ ਹੇਠ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਦਿਵਸ ਦੌਰਾਨ ਸਕੂਲ ਦੇ ਬੱਚਿਆ, ਸਕੂਲ ਦਾ ਸਟਾਫ ਅਤੇ ਬੱਚਿਆ ਦੇ ਮਾਤਾ ਪਿਤਾ ਨੇ ਵੀ ਭਾਗ ਲਿਆ । ਮਹਿੰਦਰ ਕੁਮਾਰ ਗਰਗ ਕੰਪਿਊਟਰ ਫੈਕਲਟੀ ਨੇ ਵੱਖ ਵੱਖ ਆਸਣ, ਪ੍ਰਾਣਾਯਾਮ ਅਤੇ ਧਿਆਨ ਦੀਆਂ ਕ੍ਰਿਆਵਾਂ ਕਰਵਾਇਆ ਅਤੇ ਕਿਹਾ ਕਿ ਯੋਗ ਕਰਨ ਨਾਲ ਅਸੀ ਸਿਰਫ ਸਰੀਰਕ ਤੌਰ ਤੇ ਹੀ ਨਹੀ ਬਲਕਿ ਮਾਨਸਿਕ ਤੌਰ ਤੇ ਵੀ ਮਜਬੂਤ ਹੁੰਦੇ ਹਾਂ । ਬੱਚਿਆ ਨੇ ਯੋਗ ਦੌਰਾਨ ਵੱਖ ਵੱਖ ਕ੍ਰਿਆਵਾਂ ਦਾ ਬਹੁਤ ਆਨੰਦ ਮਾਣਿਆ । ਸਕੂਲ ਮੁਖੀ ਨੀਲਮ ਸ਼ਰਮਾ ਨੇ ਕਿਹਾ ਕਿ ਯੋਗ ਨੂੰ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਅਸੀ ਇੱਕ ਤੰਦਰੁਸਤ ਭਾਰਤ ਦਾ ਨਿਰਮਾਣ ਕਰ ਸਕੀਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਸਕੂਲ ਦੇ ਸੀਨੀਅਰ ਲੈਕਚਰਾਰ ਵਿਜੈ ਸਿੰਗਲਾ, ਰਵਿੰਦਰ ਸਿੰਘ, ਸੋਨੀਆਂ ਬਾਂਸਲ, ਸਿਮਲਾ ਰਾਣੀ ਸਮੇਤ ਸਪੋਰਟਸ ਕੋਚ ਅਮਨਪ੍ਰੀਤ ਸਿੰਘ, ਜਤਿਨ ਸ਼ਰਮਾ, ਸਿਮਰਨਜੀਤ ਕੌਰ ਹਾਜ਼ਰ ਸਨ ।
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) � ਰਹਿਬਰ ਗਰੁੱਪ ਆਫ ਇੰਸਟੀਚਿਉਸ਼ਨਜ਼ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਯੋਗ ਅਭਿਆਸ ਕਰਦਿਆਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ‘ਤੇ ਸੰਸਥਾ ਦੇ ਚੇਅਰਮੈਨ ਡਾ. ਐਮ. ਐਸ. ਖਾਨ ਨੇ ਕਾਰਜਕਮ ਦੌਰਾਨ ਯੋਗ ਦੇ ਵੱਖ-ਵੱਖ ਆਸਨਾਂ ਅਤੇ ਪਾਣਾਯਾਮ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਯੋਗ ਸਰੀਰਕ, ਮਾਨਸਿਕ ਅਤੇ ਆਤਮਿਕ ਤੰਦਰੁਸਤੀ ਲਈ ਬਹੁਤ ਲਾਭਦਾਇਕ ਹੈ ਅਤੇ ਹਰ ਵਿਅਕਤੀ ਨੂੰ ਇਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨਾਲ ਮਿਲ ਕੇ ਯੋਗ ਅਭਿਆਸ ਵਿੱਚ ਭਾਗ ਲਿਆ ਅਤੇ ਯੋਗ ਨੂੰ ਅਪਣਾਉਣ ਦਾ ਸੰਕਲਪ ਲਿਆ। ਇਸ ਮੌਕੇ ‘ਤੇ ਯੋਗ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਚੇਅਰਮੈਨ ਡਾ. ਐਮ. ਐਸ. ਖਾਨ ਵੱਲੋਂ ਪਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼ੇਰਪੁਰ, (ਮੇਘ ਰਾਜ ਜੋਸ਼ੀ) - ਪੀ. ਐੱਮ.ਸ੍ਰੀ ਸਰਕਾਰੀ ਹਾਈ ਸਕੂਲ ਈਨਾ ਬਾਜਵਾ ਵਿਖੇ ਸਕੂਲ ਮੁਖੀ ਮਹਿੰਦਰ ਪ੍ਰਤਾਪ ਜੀ ਦੀ ਅਗਵਾਈ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਉਹਨਾਂ ਨੇ ਦੱਸਿਆ ਕਿ ਡੀ . ਪੀ.ਈ. ਸ.ਅੰਮ੍ਰਿਤਪਾਲ ਸਿੰਘ ਵੱਖ ਵੱਖ ਕਿਸਮ ਦੇ ਯੋਗ ਆਸਨ ਅਤੇ ਪ੍ਰਾਣਾਯਾਮ ਕਰਵਾਏ । ਉਹਨਾਂ ਦਾ ਸਾਥ ਵੀਰਪਾਲ ਕੌਰ, ਜਤਿੰਦਰ ਸਿੰਘ, ਕਿਰਨਦੀਪ ਸਿੰਘ ਨੇ ਦਿੱਤਾ। ਇਸ ਮੌਕੇ ਬੱਚਿਆਂ ਨੂੰ ਯੋਗ ਦੀ ਜ਼ਿੰਦਗੀ ਵਿੱਚ ਮਹੱਤਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਵੀ ਦਿੱਤੀ। ਬੱਚਿਆਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਲਈ ਯੋਗ ਅਤੇ ਹੋਰ ਸਰੀਰਕ ਕਸਰਤਾਂ ਨਾਲ ਲਗਾਤਾਰ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਮੂਹ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।
ਅਹਿਮਦਗੜ੍ਹ , (ਰਣਧੀਰ ਸਿੰਘ ਮਹੋਲੀ) � ਭਾਰਤੀ ਯੋਗ ਸੰਸਥਾਨ ਅਹਿਮਦਗੜ੍ਹ ਵੱਲੋਂ ਭੀਮ ਸੈਨ ਜਿੰਦਲ ਦੀ ਅਗਵਾਈ ਵਿੱਚ ਯੋਗ ਦਿਵਸ ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਮਨਾਇਆ ਗਿਆ। ਯੋਗ ਦਿਵਸ ਦੋਰਾਨ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆ ਨੇ ਭਾਗ ਲੈਂਦੇ ਹੋਏ ਯੋਗ ਕਿਰਿਆਵਾਂ ਕੀਤੀਆਂ। ਯੋਗ ਦਿਵਸ ਤੇ �ਰਗੈਨਿਕ ਖਾਦ, ਮਿੱਟੀ ਦੇ ਭਾਂਡੇ ਵੰਡੇ ਅਤੇ ਰੋਟਰੀ ਕਲੱਬ ਅਹਿਮਦਗੜ੍ਹ ਚੈਂਪੀਅਨ ਵਲੋ ਪ੍ਰਬੰਧਕ ਡਾ ਰਵੀ ਸ਼ਰਮਾ, ਅਜੇ ਜੈਨ ਆਦਿ ਅਹੁਦੇਦਾਰਾਂ ਵਲੋ ਸਾਈਕਲ ਦਾ ਲੱਕੀ ਡਰਾਅ ਕੱਢਿਆ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਆਮ ਪਾਰਟੀ ਦੇ ਸੀਨੀਅਰ ਆਗੂ ਜੈਨਕੋ ਚੇਅਰਮੈਨ ਨਵਜੋਤ ਸਿੰਘ ਜਰਗ, ਭਾਜਪਾ ਹਲਕਾ ਇੰਚਾਰਜ ਅਮਰਗੜ੍ਹ ਹੀਰਾ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਯੋਗ ਦਿਵਸ ਦੀ ਵਧਾਈ ਦਿੱਤੀ ਅਤੇ ਸਰੀਰ ਨੂੰ ਨਿਰੋਗ ਰਹਿਣ ਲਈ ਯੋਗ ਕਰਨ ਲਈ ਪ੍ਰੇਰਿਤ ਕੀਤਾ। ਮੰਚ ਤੋਂ ਰਾਜ ਤਿਰਸੂਲ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰਦੀਪ ਕੌਰ ਨੇ ਬੱਚਿਆ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਭੀਮ ਸੈਨ ਜਿੰਦਲ, ਅਮੀ ਚੰਦ ਜੋਸ਼ੀ, ਮਨੀਸ਼ ਗੁਪਤਾ, ਮੋਨਿਕਾ ਸਿੰਗਲਾ, ਅੰਜਨਾ, ਵਿਨੀ ਵਰਮਾ, ਸੁਮਨ ਗੋਇਲ, ਚੌਧਰੀ ਰਾਮ ਸ਼ਾਹ, ਬਲਜਿੰਦਰ ਬਿੱਲੂ, ਨੀਰਜ ਫਰਵਾਹਾ, ਆਸ਼ੂ ਜਿੰਦਲ, ਜਤਿੰਦਰ ਜੈਨ, ਰਾਜਨ ਬਤਰਾ, ਸੰਜੀਵ ਵਿਨਾਯਕ, ਪ੍ਰਦੀਪ ਕੌਰ, ਤਰਸੇਮ ਗਰਗ, ਅਨੰਦ ਮਿੱਤਲ, ਸੰਜਯ ਮਿੱਤਲ ਪਿੰਟਾ, ਕੌਂਸਲਰ ਰਿੰਪੀ ਕੜਵਲ, ਸਾਹਿਲ ਜਿੰਦਲ, , ਡੀ ਕੇ ਗੋਇਲ, ਐਸ ਪੀ ਸੋਫਤ, ਨਵਰਾਜ ਸਿੰਘ ਚੀਮਾ, ਅਮਰੀਕ ਫਰਵਾਹਾ, ਰਵੀ ਗੋਇਲ, ਟਹਿਲ ਸਿੰਘ ਦੁਲਮਾ ਆਦਿ ਮੌਜੂਦ ਸਨ।
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਅੱਜ ਜ਼ਿਲ੍ਹਾ ਅਦਾਲਤੀ ਕੰਪਲੈਕਸ ਮਲੇਰਕੋਟਲਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਲੇਰਕੋਟਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਵਿਸ਼ਵ ਗੁਪਤਾ, ਸਿਵਲ ਜੱਜ ਜੂਨੀਅਰ ਡਿਵੀਜ਼ਨ ਕਮ-ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਗਵਾਈ ਹੇਠ 12ਵਾਂ ਕੌਮਾਂਤਰੀ ਯੋਗਾ ਦਿਵਸ ਬੜੇ ਹੀ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਤੋਂ ਇਲਾਵਾ ਸਬ-ਜੇਲ੍ਹ ਮਲੇਰਕੋਟਲਾ ਵਿਖੇ ਕੌਮਾਂਤਰੀ ਯੋਗਾ ਦਿਵਸ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਜ਼ਿਲ੍ਹਾ ਅਦਾਲਤੀ ਕੰਪਲੈਕਸ ਮਲੇਰਕੋਟਲਾ ਵਿਖੇ ਯੋਗਾ ਕੈਂਪ ਵਿਚ ਸ੍ਰੀ ਸੁਖਦੀਪ ਸਿੰਘ ਅਤੇ ਮਿਸ. ਚਮਨਪ੍ਰੀਤ ਕੌਰ ਵਲੋਂ ਯੋਗਾ ਇੰਸਟ੍ਰਕਟਰ ਦੀ ਭੂਮਿਕਾ ਬੜੀ ਹੀ ਬਿਹਤਰੀਨ ਢੰਗ ਨਾਲ ਨਿਭਾਈ ਗਈ। ਇਸ ਮੌਕੇ ਮੁਹੰਮਦ ਅਸਲਮ, ਸੈਕਟਰੀ ਬਾਰ ਐਸੋਸ਼ੀਏਸ਼ਨ ਮਲੇਰਕੋਟਲਾ ਅਤੇ ਕੈਸ਼ੀਅਰ ਗੌਤਮ ਸਿੰਗਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਯੋਗਾ ਕਰਨ ਨਾਲ ਸਾਡੇ ਸਰੀਰ ਤੰਦਰੁਸਤ ਅਤੇ ਬਿਮਾਰੀਆਂ ਤੋਂ ਮੁਕਤ ਰਹਿੰਦੇ ਹਨ, ਇਸ ਲਈ ਸਾਨੂੰ ਸਭ ਨੂੰ ਯੋਗਾ ਲਾਜ਼ਮੀ ਕਰਨਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਲੇਰਕੋਟਲਾ ਦੇ ਪੈਰਾ ਲੀਗਲ ਵੰਟੀਅਰਾਂ ਤੋਂ ਇਲਾਵਾ ਸ੍ਰੀ ਵਿਸ਼ਵ ਗੁਪਤਾ, ਸਿਵਲ ਜੱਜ ਜੂਨੀਅਰ ਡਿਵੀਜ਼ਨ ਕਮ-ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ, ਸੁਖਦੀਪ ਸਿੰਘ, ਚਮਨਪ੍ਰੀਤ ਕੌਰ, ਸੈਕਟਰੀ ਅਸਲਮ, ਕੈਸ਼ੀਅਰ ਗੌਤਮ ਸਿੰਗਲਾ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਸਹਿਜਪਾਲ ਸਿੰਘ, ਕਲਰਕ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਰੁੜਕਾ, ਐਡਵੋਕੇਟ ਜਤਿੰਦਰ ਸਿੰਘ ਮਦੇਵੀ, ਐਡਵੋਕੇਟ ਹਰਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਵਕੀਲ ਭਾਈਚਾਰੇ ਨੇ ਇਸ ਕੌਮਾਂਤਰੀ ਯੋਗਾ ਦਿਵਸ ‘ਚ ਹਿੱਸਾ ਲਿਆ।
ਅਹਿਮਦਗੜ੍ਹ , (ਰਣਧੀਰ ਸਿੰਘ ਮਹੋਲੀ) � ਅੰਤਰਰਾਸ਼ਟਰੀ ਯੋਗ ਦਿਵਸ ਤੇ ਛਪਾਰ ਪਾਰਕ ਵੱਖ-ਵੱਖ ਸੰਸਥਾਵਾਂ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਪ੍ਰਬੰਧਕਾਂ ਅਤੇ ਮੈਂਬਰਾਂ ਵੱਲੋਂ ਭਾਗ ਲੈਂਦੇ ਹੋਏ ਯੋਗ ਕਿਰਿਆਵਾਂ ਕੀਤੀਆਂ ਗਈਆਂ।ਸਮਾਜ ਸੇਵੀ ਮਾ ਪਰਮਜੀਤ ਸਿੰਘ ਜਵੰਧਾ, ਪਰਵਿੰਦਰ ਸਿੰਘ, ਰਘਬੀਰ ਸਿੰਘ, ਵਿਨੇ ਕੁਮਾਰ ਵਿੰਦਰ, ਅਮਨ ਜੱਗਾ, ਰਾਜੂ, ਨਿੱਪੀ, ਬਿੱਲਾ ਗੁਰਪ੍ਰੀਤ ਸਿੰਘ ਅਤੇ ਛਪਾਰ ਯੋਗਾ ਗਰੁੱਪ ਦੀ ਸਾਰੀ ਟੀਮ ਵਲੋਂ ਸ਼ਾਮਲ ਹੋਏ ਸਮੂਹ ਸ਼ਹਿਰ ਵਾਸੀਆਂ ਨੂੰ ਯੋਗ ਕਰਵਾਇਆ ਗਿਆ। ਵਿਸੇਸ ਤੌਰ ਤੇ ਪੁੱਜੇ ਕੁਲਵੰਤ ਸਿੰਘ ਗੱਜਣਮਾਜਰਾ, ਸਰਪੰਚ ਕੁਲਦੀਪ ਸਿੰਘ ਬੋਪਾਰਾਏ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰ ਪਾਲ ਸਿੰਘ, ਸਾਬਕਾ ਪ੍ਰਧਾਨ ਅਵਤਾਰ ਸਿੰਘ ਜੱਸਲ, ਮੁੰਡੇ ਅਹਿਮਦਗੜ੍ਹ ਕਲੱਬ ਪ੍ਰਧਾਨ ਰਾਕੇਸ਼ ਗਰਗ, ਬਲਵੀਰ ਸਿੰਘ ਧਲੇਰ, ਗੁਰਵਿੰਦਰ ਸਿੰਘ ਗੋਰਖਾ ਨੇ ਸਿਰਕਤ ਕੀਤੀ । ਰਾਕੇਸ ਗਰਗ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ , ਪਰਮਜੀਤ ਸਿੰਘ ਜਵੰਦਾ ਅਤੇ ਵੱਖ ਵੱਖ ਬੁਲਾਰਿਆ ਨੇ ਰੋਜ਼ਾਨਾ ਯੋਗ ਕਰਨ ਦੇ ਨਾਲ ਸਰੀਰ ਦੇ ਵਿੱਚ ਹੋਣ ਵਾਲੀ ਸ਼ੁੱਧੀ ਅਤੇ ਸਿਹਤ ਸੁਧਾਰ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪਿੰਡ ਛਪਾਰ ਦੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਵੱਲੋਂ ਪਿੰਡ ਛਪਾਰ ਦੇ ਪਾਰਕ ਵਿੱਚ ਯੋਗ ਦਿਵਸ ਮਨਾਉਣ ਪੁੱਜੇ ਸਮੂਹ ਇਲਾਕਾ ਵਾਸੀਆਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਤੇ ਹਰਵਿੰਦਰ ਸਿੰਘ ਖਾਲਸਾ, ਜਤਿੰਦਰ ਭੋਲਾ, ਆਸ਼ੂ ਤੋਸ਼ ਵਿਨਾਇਕ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ ।
ਸੁਨਾਮ ਊਧਮ ਸਿੰਘ ਵਾਲਾ,(ਧਾਲੀਵਾਲ,ਭੁੱਲਰ) � ਸਥਾਨਕ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਐਨ.ਐਸ.ਐਸ. ਅਤੇ ਸਰੀਰਕ ਸਿੱਖਿਆ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।ਜਿਸ ਵਿਚ ਸ਼੍ਰੀ ਅਮਨ ਅਰੋੜਾ, ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਯੋਗ ਗੁਰੂ ਸਤਿਗੁਰ ਸਿੰਘ ਵਲੋਂ ਯੋਗਾ ਦੇ ਆਸਣ ਕਰਵਾਏ ਗਏ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹਿਣਦੇ ਗੁਣ ਵੀ ਦੱਸੇ ਗਏ। ਸ੍ਰੀ ਅਮਨ ਅਰੋੜਾ, ਕੈਬਨਿਟ ਮੰਤਰੀ ਪੰਜਾਬ ਨੇ ਸਰੀਰਕ ਵਿਕਾਸ ਅਤੇ ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਯੋਗ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਉਣ ਦੀ ਵੀ ਚਰਚਾ ਕੀਤੀ। ਸ਼ਹਿਰ ਨਿਵਾਸੀਆਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਵੇਖਣ ਯੋਗ ਰਿਹਾ। ਜਿਸ ਵਿੱਚ ਵਲੰਟੀਅਰ ਨੇ ਯੋਗ ਦੇ ਆਸਣ ਕਰਨ ਦੇ ਨਾਲ-ਨਾਲ ਪਹੁੰਚੇ ਹੋਏ ਯੋਗ ਪ੍ਰੇਮੀਆਂ ਨੂੰ ਵੀ ਸਹਿਯੋਗ ਦਿੱਤਾ। ਇਸ ਮੌਕੇ ਪ੍ਰੋ. ਦਰਸ਼ਨ ਕੁਮਾਰ, ਡਾ. ਮਨੀਤਾ ਜੋਸ਼ੀ, ਪ੍ਰੋ. ਚਮਕੌਰ ਸਿੰਘ. ਪ੍ਰੋ. ਕਾਲਾ ਸਿੰਘ, ਪ੍ਰੋ. ਦਲਜੀਤ ਸਿੰਘ, ਡਾ. ਮਨਪ੍ਰੀਤ ਕੌਰ ਹਾਂਡਾ ਤੋਂ ਇਲਾਵਾ ਕੌਂਸਲਰ ਮਨਪ੍ਰੀਤ ਬਾਂਸਲ ਅਤੇ ਸਤਨਾਮ ਸਿੰਘ ਹੰਝਰਾ ਆਦਿ ਮੌਜੂਦ ਸਨ।
ਸੁਨਾਮ ਊਧਮ ਸਿੰਘ ਵਾਲਾ, ( ਭੁੱਲਰ,ਧਾਲੀਵਾਲ) � ਸਥਾਨਕ ਰੋਜ਼ ਗਾਰਡਨ ਵਿਖੇ “ਰੋਜ਼ ਗਾਰਡਨ ਯੋਗ ਕਲਾਸ “ਵਲੋਂ ਰੋਹਿਤ ਕੌਸ਼ਿਕ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ।ਜਿਸ ਵਿਚ ਵੱਡੀ ਗਿਣਤੀ ਵਿੱਚ ਯੋਗ ਸਾਧਕਾਂ ਨੇ ਸ਼ਮੂਲੀਅਤ ਕੀਤੀ । ਨਿਰੰਤਰ ਡੇਢ ਘੰਟਾ ਸਾਧਕਾਂ ਨੇ ਬਿਨਾਂ ਰੁੱਕੇ ਵੱਖ-ਵੱਖ ਤਰ੍ਹਾਂ ਦੇ ਯੋਗ ਆਸਨ ਅਤੇ ਪ੍ਰਾਣਾਯਾਮ ਪੂਰੀ ਸ਼ਰਧਾ ਭਾਵਨਾ ਨਾਲ ਕੀਤੇ ।ਇਸ ਮੌਕੇ ਰੁਲਦੂ ਰਾਮ ਮਿੱਤਲ , ਭੁਪਿੰਦਰ ਖੁਰਾਣਾ, ਲੱਕੀ ਤੁੰਗ, ਬੰਟੀ ਘੁੰਮਣ, ਕਰਮਵੀਰ ਸਿੰਘ, ਮਦਨ ਲਾਲ, ਜੈ ਦੇਵ ਸ਼ਰਮਾ, ਸਤੀਸ਼ ਗਰਗ, ਗਗਨਦੀਪ ਗਰਗ, ਸੋਨੂ ਨਾਗਪਾਲ ਯੋਗ ਪਰਿਵਾਰ, ਖਾਨ ਸਾਹਿਬ, ਰਵਿੰਦਰ ਸਿੰਘ , ਸ਼ੁਭਾਸ ਮਿੱਤਲ, ਰਕਸ਼ਾ ਦੇਵੀ, ਸੁਨੀਤਾ ਜੈਨ, ਸੁਰਿੰਦਰ ਐਸ ਡੀ ੳ, ਸੁਪਿੰਦਰ ਭਾਰਦਵਾਜ਼, ਰਾਜਵੀਰ ਕੌਰ, ਤਜਿੰਦਰ ਕੌਰ ਅਤੇ ਮਨਪ੍ਰੀਤ ਸਿੰਘ ਆਦਿ ਮੌਜੂਦ ਸਨ ।
ਸੰਗਰੂਰ, (ਚੌਧਰੀ ਨੰਦ ਲਾਲ ਗਾਂਧੀ) � ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਸਮੂਹ ਆਂਗਣਵਾੜੀ ਕੇਂਦਰਾਂ ਵਿੱਚ ਯੋਗਾ ਸਬੰਧੀ ਵਿਸ਼ੇਸ਼ ਗਤੀਵਿਧੀਆਂ ਕੀਤੀਆਂ ਗਿਆ। ਇਸ ਮੌਕੇ ਯੋਗ ਮਾਹਿਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਨਾਂ ਅਤੇ ਪ੍ਰਾਣਾਯਾਮ ਦੀਆਂ ਕਿਰਿਆਵਾਂ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਯੋਗ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਉੱਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਪਰਦੀਪ ਸਿੰਘ ਗਿੱਲ ਨੇ ਕਿਹਾ ਕਿ ਯੋਗਾ ਭਾਰਤ ਦੀ ਪ੍ਰਾਚੀਨ ਅਤੇ ਅਨਮੋਲ ਵਿਰਾਸਤ ਹੈ, ਜੋ ਸਰੀਰ ਅਤੇ ਮਨ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ) � ਅਨੰਤ ਯੋਗਾਲਿਆ ਸੰਗਰੂਰ ਵੱਲੋਂ ਲਗਾਏ ਕੌਮਾਂਤਰੀ ਯੋਗ ਦਿਵਸ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਜਵਾਨਾਂ ਨੇ ਯੋਗ ਟ੍ਰੇਨਿੰਗ ਹਾਸਲ ਕੀਤੀ। ਸ੍ਰੀਮਤੀ ਪਰਮਿੰਦਰ ਕੌਰ ਸੋਹੀ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਦੌਰਾਨ ਸਿੰਧੂ ਸੈਣੀ, ਅਮਨ ਰਾਣਾ, ਹਰਸ਼ਿਤ, ਸਮਿਕਸ਼ਾ ਅਤੇ ਸ਼ੁਭਮ ਨੇ ਯੋਗ ਆਸਨਾਂ ਬਾਰੇ ਦੱਸਦਿਆ ਇਨ੍ਹਾਂ ਤੋਂ ਹੋਣ ਵਾਲੇ ਲਾਭਾਂ ਬਾਰੇ ਦੱਸਿਆ ।
ਮਲੇਰਕੋਟਲਾ, (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) � 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ.) ਮਾਲੇਰਕੋਟਲਾ ਵੱਲੋਂ ਡਿਸਟ੍ਰਿਕਟ ਕੋਰਟ ਕੰਪਲੈਕਸ ਮਾਲੇਰਕੋਟਲਾ ਵਿਖੇ ਵਿਸ਼ੇਸ਼ ਯੋਗਾ ਕੈਂਪ ਲਗਾਇਆ ਗਿਆ। ਇਹ ਯੋਗਾ ਕੈਂਪ ਸ੍ਰੀ ਅਰੁਣ ਗੁਪਤਾ, ਮਾਨਯੋਗ ਡਿਸਟ੍ਰਿਕਟ ਐਂਡ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਲੇਰਕੋਟਲਾ ਦੀ ਰਹਿਨੁਮਾਈ ਅਤੇ ਸ੍ਰੀ ਵਿਸ਼ਵ ਗੁਪਤਾ, ਸਿਵਲ ਜੱਜ (ਜੂਨੀਅਰ ਡਿਵੀਜ਼ਨ)-ਕਮ-ਜੇ.ਐੱਮ.ਆਈ.ਸੀ., ਮਾਲੇਰਕੋਟਲਾ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ, ਮਾਲੇਰਕੋਟਲਾ ਦੇ ਸਕੱਤਰ ਮੁਹੰਮਦ ਅਸਲਮ, ਫਾਈਨਾਂਸ ਸੈਕਟਰੀ ਗੌਤਮ ਸਿੰਗਲਾ, ਹੋਰ ਵਕੀਲ ਸਾਹਿਬਾਨ, ਬਾਰ ਕਲਰਕ/ਮੁਨਸ਼ੀ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ (ਰੁੜਕਾ), ਨਵੀਨ ਗੁਪਤਾ (ਰੀਡਰ), ਆਬਿਦ ਅਨਵਰ (ਰੀਡਰ), ਨਵਨੀਤ ਸਿੰਘ (ਟ੍ਰਾਂਸਲੇਟਰ), ਦਲਜੀਤ ਸਿੰਘ ਚੀਮਾ, ਦਿਸ਼ਾਂਤ ਸਿੰਗਲਾ (ਅਹਿਲਮਦ) ਅਤੇ ਹੋਰ ਅਦਾਲਤੀ ਅਮਲੇ ਦੇ ਮੁਲਾਜ਼ਮਾਂ, ਪੀ.ਐਲ.ਵੀ. ਬਸ਼ੱਰਤ ਅਲੀ ਆਦਿ ਨੇ ਵੀ ਹਿੱਸਾ ਲਿਆ। ਕੈਂਪ ਦੌਰਾਨ ਯੋਗਾ ਇੰਨਸਟ੍ਰਕਟਰ ਸੁਖਦੀਪ ਸਿੰਘ ਲੋਂਗੋਵਾਲ ਅਤੇ ਮੈਡਮ ਚਮਨਪ੍ਰੀਤ ਕੌਰ ਖਨੌਰੀ ਵੱਲੋਂ ਵੱਖ-ਵੱਖ ਯੋਗ ਆਸਨਾਂ ਅਤੇ ਪ੍ਰਾਣਾਯਾਮ ਆਦਿ ਦਾ ਅਭਿਆਸ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਮਾਲੇਰਕੋਟਲਾ ਦੇ ਸਕੱਤਰ ਮੁਹੰਮਦ ਅਸਲਮ, ਫਾਈਨਾਂਸ ਸੈਕਟਰੀ ਗੌਤਮ ਸਿੰਗਲਾ ਅਤੇ ਹੋਰ ਵਕੀਲ ਸਾਹਿਬਾਨ ਨੇ ਹਾਜ਼ਰ ਵਕੀਲਾਂ, ਅਦਾਲਤੀ ਕਰਮਚਾਰੀਆਂ ਅਤੇ ਹੋਰ ਹਾਜ਼ਰੀਨ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਯੋਗ ਮਨੁੱਖ ਨੂੰ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਅਤੇ ਆਤਮਿਕ ਸੰਤੁਲਨ ਵੀ ਪ੍ਰਦਾਨ ਕਰਦਾ ਹੈ। ਆਖਿਰ ਵਿੱਚ ਕੈਂਪ ‘ਚ ਹਿੱਸਾ ਲੈਣ ਵਾਲਿਆਂ ਨੂੰ ਰਿਫਰੈਸ਼ਮੈਂਟ ਵਜੋਂ ਫਲ ਅਤੇ ਜੂਸ ਦਾ ਪ੍ਰਬੰਧ ਵੀ ਕੀਤਾ ਗਿਆ।