ਸੈਕਰਾਮੈਂਟੋ, 21 ਜੂੁਨ (ਹੁਸਨ ਲੜੋਆ ਬੰਗਾ)-ਦੱਖਣੀ ਸ਼ਿਕਾਗੋ ‘ਚ ਹੋਈ ਗੋਲੀਬਾਰੀ ਵਿਚ ਘੱਟੋ-ਘੱਟ 12 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਜਿਨਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਪੁਲਿਸ ਅਨੁਸਾਰ ਜ਼ਖਮੀਆਂ ਦੀ ਉਮਰ 17 ਤੋਂ 47 ਸਾਲ ਦੇ ਵਿਚਕਾਰ ਹੈ ਜਿਨਾਂ ਨੂੰ ਗੋਲੀਆਂ ਲੱਗੀਆਂ ਹਨ। ਗੋਲੀਬਾਰੀ ਵਿਚ 2 ਵਿਅਕਤੀ ਸ਼ਾਮਿਲ ਸਨ, ਜਿਨ੍ਹਾਂ ਨੇ ਲੋਕਾਂ ਉਪਰ ਅੰਨੇਵਾਹ ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਘਟਨਾ ਰਾਤ 11 ਵਜੇ ਤੋਂ ਬਾਅਦ ਵਿਚ ਵਾਪਰੀ ਜਿਸ ਵਿਚ ਇਕ 32 ਸਾਲਾ �ਰਤ ਦੇ 2 ਗੋਲੀਆਂ ਲੱਗੀਆਂ ਹਨ ਤੇ ਇਕ 44 ਸਾਲਾ ਆਦਮੀ ਦੇ 4 ਗੋਲੀਆਂ ਵੱਜੀਆਂ ਹਨ।
ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਥੇ ਇਕ 17 ਸਾਲਾ ਲੜਕਾ ਅਤੇ ਇੱਕ 26 ਸਾਲਾ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਗਈ ਹੈ। ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਮਾਮਲਾ ਜਾਂਚ ਅਧੀਨ ਹੈ।