14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

20 ਸਾਲਾ ਪੰਜਾਬਣ ਦੀ ਦਰਦਨਾਕ ਹਾਦਸੇ ’ਚ ਮੌਤ

ਸਾਨ ਫਰਾਂਸਿਸਕੋ, 14 ਅਗਸਤ (ਐਸ ਅਸ਼ੋਕ ਭੌਰਾ)-ਸਾਂਤਾ ਕਰੂਜ਼ (ਕੈਲੀਫੋਰਨੀਆ) ਵਿਖੇ ਪੜ੍ਹਾਈ ਕਰ ਰਹੀ 20 ਸਾਲਾ ਪੰਜਾਬੀ ਵਿਦਿਆਰਥਣ ਐਲੀ ਸਿੰਘ ਦੀ ਇਥੋਂ ਦੇ ਚਰਚਿਤ ਸਟੀਮਰ ਲੇਨ ਨੇੜੇ ਵੈਸਟ ਕਲਿਫ ਡਰਾਇਵ ਤੋਂ ਇਕ ਕਾਰ ਸਮੇਤ ਚੱਟਾਨ ਤੋਂ ਹੇਠਾਂ ਸਮੁੰਦਰ ਵਿਚ ਜਾ ਡਿੱਗਣ ਨਾਲ ਮੌਤ ਹੋਣ ਦੀ ਖ਼ਬਰ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਉਸ ਨੂੰ ਕਾਰ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

Ad Position 21
No active advertisement
ਅਜੀਤ ਡੈਸਕ 15-08-2026
ਸਾਨ ਫਰਾਂਸਿਸਕੋ, 14 ਅਗਸਤ (ਐਸ ਅਸ਼ੋਕ ਭੌਰਾ)-ਸਾਂਤਾ ਕਰੂਜ਼ (ਕੈਲੀਫੋਰਨੀਆ) ਵਿਖੇ ਪੜ੍ਹਾਈ ਕਰ ਰਹੀ 20 ਸਾਲਾ ਪੰਜਾਬੀ ਵਿਦਿਆਰਥਣ ਐਲੀ ਸਿੰਘ ਦੀ ਇਥੋਂ ਦੇ ਚਰਚਿਤ ਸਟੀਮਰ ਲੇਨ ਨੇੜੇ ਵੈਸਟ ਕਲਿਫ ਡਰਾਇਵ ਤੋਂ ਇਕ ਕਾਰ ਸਮੇਤ ਚੱਟਾਨ ਤੋਂ ਹੇਠਾਂ ਸਮੁੰਦਰ ਵਿਚ ਜਾ ਡਿੱਗਣ ਨਾਲ ਮੌਤ ਹੋਣ ਦੀ ਖ਼ਬਰ ਹੈ।ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਉਸ ਨੂੰ ਕਾਰ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਦੁਖਦਾਈ ਖ਼ਬਰ ਨਾਲ ਪਰਿਵਾਰ ਦੇ ਨਾਲ-ਨਾਲ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਐਲੀ ਸਿੰਘ ਫਰਿਜਨੋ ਵਸਦੇ ਨਾਮੀ ਕਿਸਾਨ, ਬਦਾਮ ਉਤਪਾਦਕ ਤੇ ਪੰਜਾਬੀ ਭਾਈਚਾਰੇ ਦੀ ਸਤਿਕਾਰਯੋਗ ਸਖਸ਼ੀਅਤ ਨਰਿੰਦਰ ਪਾਲ ਸਿੰਘ ਉਰਫ ਪਾਲ ਮਾਹਿਲ ਦੀ ਦੋਹਤਰੀ ਸੀ। ਨੌਜਵਾਨ ਬੱਚੀ ਦੀ ਬੇਵਕਤੀ ਮੌਤ ਦੀ ਖ਼ਬਰ ਸੁਣ ਕੇ ਨਰਿੰਦਰਪਾਲ ਮਾਹਲ ਦੇ ਦੋਸਤਾਂ, ਸਨੇਹੀਆਂ ਅਤੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜਖਮੀ ਗ੍ਰਿਜ਼ਲੀ ਰਿੱਛ ਨੂੰ ਮਾਰਨ ਦਾ ਮਾਮਲਾ ਭਖਿਆ, ਲੋਕਾਂ ਵੱਲੋਂ ਰੋਸ ਰੈਲੀ ਅਗਲੀ ਖ਼ਬਰ ਯੂ.ਕੇ. ’ਚ ਸ਼ਰਨ ਅਪੀਲਾਂ ਲਈ 24 ਹਫ਼ਤਿਆਂ ਦਾ ਨਵਾਂ ਟੀਚਾ, ਅਸਫਲ ਅਪੀਲਾਂ ਮਗਰੋਂ ਦੇਸ਼ ਨਿਕਾਲਾ ਹੋਵੇਗਾ ਤੇਜ਼
Ad Position 24