11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਟਰੰਪ ਵਲੋਂ ਹਰ ਬਾਲਗ ਨੂੰ 5 ਹਜ਼ਾਰ ਡਾਲਰ ਦੇਣ ਦਾ ਐਲਾਨ, ਹਜ਼ਾਰਾਂ ਲੋਕਾਂ ਵਲੋਂ ਵਿਰੋਧ

ਨਿਊਯਾਰਕ, 10 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਨਿਊਯਾਰਕ ਸੂਬੇ ਦੇ ਸਿਰਾਕਿਊਜ਼ ਸ਼ਹਿਰ ਵਿਚ ਰਿਪਬਲਿਕਨ ਪਾਰਟੀ ਦੇ ਗਵਰਨਰ ਅਹੁਦੇ ਦੇ ਉਮੀਦਵਾਰ ਬਰੂਸ ਬਲੇਕਮੈਨ ਦੇ ਸਮਰਥਨ ਵਿਚ ਕੀਤੀ ਚੋਣ ਰੈਲੀ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਨੇ ਮਹਿੰਗਾਈ, ਟੈਕਸਾਂ, ਇਮੀਗ੍ਰੇਸ਼ਨ, ਰੁਜ਼ਗਾਰ ਅਤੇ ਵਿਦੇਸ਼ ਨੀਤੀ ਬਾਰੇ ਕਈ ਐਲਾਨ ਕੀਤੇ। ਇਸੇ ਦੌਰਾਨ ਸ਼ਹਿਰ ਵਿਚ ਹਜ਼ਾਰਾਂ ਲੋਕਾਂ ਨੇ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ।

Ad Position 21
No active advertisement
ਅਜੀਤ ਡੈਸਕ 11-10-2026
ਨਿਊਯਾਰਕ, 10 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਨਿਊਯਾਰਕ ਸੂਬੇ ਦੇ ਸਿਰਾਕਿਊਜ਼ ਸ਼ਹਿਰ ਵਿਚ ਰਿਪਬਲਿਕਨ ਪਾਰਟੀ ਦੇ ਗਵਰਨਰ ਅਹੁਦੇ ਦੇ ਉਮੀਦਵਾਰ ਬਰੂਸ ਬਲੇਕਮੈਨ ਦੇ ਸਮਰਥਨ ਵਿਚ ਕੀਤੀ ਚੋਣ ਰੈਲੀ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਨੇ ਮਹਿੰਗਾਈ, ਟੈਕਸਾਂ, ਇਮੀਗ੍ਰੇਸ਼ਨ, ਰੁਜ਼ਗਾਰ ਅਤੇ ਵਿਦੇਸ਼ ਨੀਤੀ ਬਾਰੇ ਕਈ ਐਲਾਨ ਕੀਤੇ। ਇਸੇ ਦੌਰਾਨ ਸ਼ਹਿਰ ਵਿਚ ਹਜ਼ਾਰਾਂ ਲੋਕਾਂ ਨੇ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ।ਟਰੰਪ ਨੇ ਐਲਾਨ ਕੀਤਾ ਕਿ ਜੇਕਰ 3 ਨਵੰਬਰ ਦੀਆਂ ਚੋਣਾਂ ਵਿਚ ਰਿਪਬਲਿਕਨ ਪਾਰਟੀ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਵਿਚ ਬਹੁਮਤ ਹਾਸਲ ਕਰਦੀ ਹੈ ਤਾਂ ਹਰ ਬਾਲਗ ਅਮਰੀਕੀ ਨਾਗਰਿਕ ਨੂੰ 5 ਹਜ਼ਾਰ ਡਾਲਰ ਦਿੱਤੇ ਜਾਣਗੇ। ਉਨ੍ਹਾਂ ਇਸ ਨੂੰ ‘ਟਰੰਪ ਡਿਵੀਡੈਂਡ’ ਦਾ ਨਾਂਅ ਦਿੱਤਾ। ਹਾਲਾਂਕਿ, ਇਸ ਯੋਜਨਾ ਨੂੰ ਅਜੇ ਕਾਨੂੰਨੀ ਮਨਜ਼ੂਰੀ ਨਹੀਂ ਮਿਲੀ। ਟਰੰਪ ਨੇ ਟਿਪਾਂ ਅਤੇ ਸੋਸ਼ਲ ਸਿਕਿਉਰਿਟੀ ਦੀ ਆਮਦਨ ਉਤੇ ਟੈਕਸ ਰਾਹਤ ਦੇਣ ਦੀ ਗੱਲ ਵੀ ਦੁਹਰਾਈ।ਰਾਸ਼ਟਰਪਤੀ ਨੇ ਨਿਊਯਾਰਕ ਦੀ ਗਵਰਨਰ ਕੈਥੀ ਹੋਕੁਲ ਅਤੇ ਅਟਾਰਨੀ ਜਨਰਲ ਲੇਟੀਸ਼ੀਆ ਜੇਮਜ਼ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਡੈਮੋਕ੍ਰੇਟਿਕ ਸਰਕਾਰ ਦੀਆਂ ਨੀਤੀਆਂ ਕਾਰਨ ਨਿਊਯਾਰਕ ਵਿਚ ਮਹਿੰਗਾਈ, ਅਪਰਾਧ ਅਤੇ ਟੈਕਸ ਵਧੇ ਹਨ। ਟਰੰਪ ਨੇ ਦਾਅਵਾ ਕੀਤਾ ਕਿ ਬਲੇਕਮੈਨ ਦੇ ਗਵਰਨਰ ਬਣਨ ਨਾਲ ਬਿਜਲੀ ਦੇ ਬਿੱਲ 70 ਤੋਂ 90 ਫ਼ੀਸਦੀ ਤੱਕ ਘਟ ਸਕਦੇ ਹਨ। ਉਨ੍ਹਾਂ ਸੂਬਾਈ ਅਤੇ ਸਥਾਨਕ ਟੈਕਸਾਂ ਦੀ ਕਟੌਤੀ ਦੀ ਹੱਦ 10 ਹਜ਼ਾਰ ਤੋਂ ਵਧਾ ਕੇ 40 ਹਜ਼ਾਰ ਡਾਲਰ ਕਰਨ ਦਾ ਵੀ ਜ਼ਿਕਰ ਕੀਤਾ।ਇਮੀਗ੍ਰੇਸ਼ਨ ਬਾਰੇ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖਣ ਅਤੇ ਨਿਊਯਾਰਕ ਦੀਆਂ ਸੈਂਕਚੂਰੀ ਨੀਤੀਆਂ ਖ਼ਤਮ ਕਰਨ ਦੀ ਗੱਲ ਕਹੀ। ਉਨ੍ਹਾਂ ਵੋਟ ਪਾਉਣ ਲਈ ਪਛਾਣ ਪੱਤਰ ਅਤੇ ਅਮਰੀਕੀ ਨਾਗਰਿਕਤਾ ਦਾ ਸਬੂਤ ਲਾਜ਼ਮੀ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਗੰਭੀਰ ਅਪਰਾਧਾਂ ਲਈ ਮੌਤ ਦੀ ਸਜ਼ਾ ਦੇ ਕਾਨੂੰਨ ਸਖ਼ਤ ਕਰਨ ਦੀ ਵਕਾਲਤ ਕੀਤੀ।ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਟਰੰਪ ਨੇ ਕਿਹਾ ਕਿ ਰੂਸ ਨਾਲ ਹੋਈ ਗੱਲਬਾਤ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਡੀਜ਼ਲ ਆਉਣ ਨਾਲ ਕੀਮਤਾਂ ਘਟਣ ਦੀ ਉਮੀਦ ਹੈ। ਉਨ੍ਹਾਂ ਈਰਾਨ ਵਿਰੁੱਧ ਫ਼ੌਜੀ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ ਕਿ ਈਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਉਨ੍ਹਾਂ ਦੀ ਪਹਿਲ ਹੈ। ਰੈਲੀ ਵਿਚ ਸਾਬਕਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮਾਈਕ ਟਾਇਸਨ ਵੀ ਸ਼ਾਮਿਲ ਹੋਏ, ਜੋ ਟਰੰਪ ਨਾਲ ਏਅਰ ਫੋਰਸ ਵਨ ਵਿਚ ਸਿਰਾਕਿਊਜ਼ ਪਹੁੰਚੇ ਸਨ। ਦੂਜੇ ਪਾਸੇ ਕਲਿੰਟਨ ਸਕੁਏਅਰ ਵਿਚ ਕਰੀਬ 2,500 ਲੋਕਾਂ ਨੇ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ, ਵਾਤਾਵਰਨ ਅਤੇ ਸਮਾਜਿਕ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸਿਰਾਕਿਊਜ਼ ਦੀ ਮੇਅਰ ਸ਼ੈਰਨ ਓਵਨਜ਼ ਵੀ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ। ਪ੍ਰਦਰਸ਼ਨਕਾਰੀ ਮਾਰਚ ਕਰਦੇ ਹੋਏ ਰੈਲੀ ਵਾਲੀ ਥਾਂ ਨੇੜੇ ਪਹੁੰਚੇ। ਰੈਲੀ ਦੇ ਅੰਦਰ ਵਿਰੋਧ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਵੀ ਬਾਹਰ ਕੱਢਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੀ ਜੂਨੀਅਰ ਹਾਕੀ ਟੀਮ ’ਚ ਛਾਏ ਪੰਜਾਬੀ ਗੱਭਰੂ 18 ਮੈਂਬਰੀ ਟੀਮ ’ਚ 8 ਖਿਡਾਰੀ ਪੰਜਾਬੀ ਅਗਲੀ ਖ਼ਬਰ ਗਲਾਸਗੋ ਵਿਚ ਨੈਲਸਨ ਮੰਡੇਲਾ ਦਾ ਲਗਾਇਆ ਗਿਆ ਬੁੱਤ ਅਤੇ ਲਗਾਉਣ ਸਮੇਂ ਲੋਕਾਂ ਦਾ ਇਕੱਠ। ਨੈਲਸਨ ਮੰਡੇਲਾ ਦਾ ਗਲਾਸਗੋ ਵਿਚ...
Ad Position 24