ਵੈਨਕੂਵਰ ਵਿਚ ਗਰਜ-ਚਮਕ ਨਾਲ ਭਾਰੀ ਮੀਂਹ, ਕਈ ਇਲਾਕਿਆਂ ’ਚ ਗੜੇ ਵੀ ਪਏ
— ਵਾਤਾਵਰਣ ਕੈਨੇਡਾ ਵੱਲੋਂ ਪੀਲੀ ਚਿਤਾਵਨੀ ਜਾਰੀ
ਵੈਨਕੂਵਰ, 14 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਮਹਾਨਗਰ ਵੈਨਕੂਵਰ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰੇ ਅਚਾਨਕ ਮੌਸਮ ਨੇ ਕਰਵਟ ਲੈ ਲਈ ਤੇ ਤੇਜ਼ ਗਰਜ-ਚਮਕ ਦੇ ਨਾਲ ਮੀਂਹ ਪਿਆ। ਕੁਝ ਇਲਾਕਿਆਂ ਵਿਚ ਗੜੇ ਪੈਣ ਦੀ ਵੀ ਸੂਚਨਾ ਮਿਲੀ ਹੈ।
ਵੈਨਕੂਵਰ, 14 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਮਹਾਨਗਰ ਵੈਨਕੂਵਰ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰੇ ਅਚਾਨਕ ਮੌਸਮ ਨੇ ਕਰਵਟ ਲੈ ਲਈ ਤੇ ਤੇਜ਼ ਗਰਜ-ਚਮਕ ਦੇ ਨਾਲ ਮੀਂਹ ਪਿਆ। ਕੁਝ ਇਲਾਕਿਆਂ ਵਿਚ ਗੜੇ ਪੈਣ ਦੀ ਵੀ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆ ਅਨੁਸਾਰ ਮੈਟਰੋ ਵੈਨਕੂਵਰ ਦੇ ਅਸਮਾਨ ਵਿਚ ਸ਼ੁੱਕਰਵਾਰ ਸਵੇਰੇ ਤੇਜ਼ ਬਿਜਲੀ ਚਮਕੀ ਤੇ ਉੱਚੀ ਗਰਜ ਸੁਣਾਈ ਦਿੱਤੀ। ਮੌਸਮੀ ਹਾਲਾਤ ਨੂੰ ਦੇਖਦਿਆਂ ਵਾਤਾਵਰਣ ਕੈਨੇਡਾ ਵੱਲੋਂ ਪੀਲੀ ਚੇਤਾਵਨੀ ਜਾਰੀ ਕੀਤੀ ਗਈ। ਲੋਕਾਂ ਨੂੰ ਬਦਲਦੇ ਮੌਸਮ ਪ੍ਰਤੀ ਸੁਚੇਤ ਰਹਿਣ ਅਤੇ ਗਰਜ-ਚਮਕ ਦੌਰਾਨ ਸਾਵਧਾਨੀ ਵਰਤਣ ਲਈ ਕਿਹਾ ਗਿਆ।