15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਠੱਗੀ ਦੇ ਦੋਸ਼ਾਂ ’ਚ ਕਾਬੂ �ਮਹਿਲਾ ਦੀ ਜਾਇਦਾਦ ਕੁਰਕ ਕਰਕੇ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ: ਦਿਲਬਾਗ ਹਰੀਗੜ੍ਹ

Ad Position 21
No active advertisement
ਅਜੀਤ ਡੈਸਕ 22-06-2026


ਕੌਹਰੀਆਂ, 21 ਜੂਨ (ਸੁਨੀਲ ਕੁਮਾਰ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਤੋਂ ਮੰਗ ਕੀਤੀ ਹੈ ਕਿ ਨੌਕਰੀ ਦਿਵਾਉਣ ਦੇ ਨਾਂ ‘ਤੇ ਲੋਕਾਂ ਨਾਲ ਕਥਿਤ ਤੌਰ ‘ਤੇ ਠੱਗੀ ਮਾਰਨ ਦੇ ਦੋਸ਼ਾ ਵਿੱਚ ਜਲੰਧਰ ਪੁਲਿਸ ਵੱਲੋਂ ਕਾਬੂ ਕੀਤੀ ਗਈ ਪੂਜਾ ਠਾਕੁਰ ਦੀ ਸੰਪਤੀ ਨੂੰ ਕੁਰਕ ਕਰਕੇ ਪੀੜਤ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਹਰੀਗੜ੍ਹ ਨੇ ਕਿਹਾ ਕਿ ਦੋਸ਼ ਹੈ ਕਿ ਉਕਤ �ਰਤ ਨੇ ਆਪਣੇ ਆਪ ਨੂੰ ਉੱਚ ਅਧਿਕਾਰੀ ਦੱਸਦਿਆਂ ਕਈ ਭੋਲੇ-ਭਾਲੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਦੇ ਨਾਂ ‘ਤੇ ਆਪਣੇ ਜਾਲ ਵਿੱਚ ਫਸਾਇਆ ਅਤੇ ਵੱਡੀ ਰਕਮ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੀ ਡਾ. ਮਨਮਹਿਕ ਕੌਰ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਨੌਕਰੀਆਂ ਦੇ ਨਾਂ ‘ਤੇ ਲੱਖਾਂ ਰੁਪਏ ਦੀ ਕਥਿਤ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਡਾ. ਮਨਮਹਿਕ ਕੌਰ ਵਲੋਂ ਇਸ ਮਾਮਲੇ ਨੂੰ ਹਿੰਮਤ ਅਤੇ ਦਲੇਰੀ ਨਾਲ ਪੁਲਿਸ ਦੇ ਧਿਆਨ ‘ਚ ਲਿਆਉਣ ਉਪਰੰਤ ਜਲੰਧਰ ਪੁਲਿਸ ਨੇ ਦੋਸ਼ੀ �ਰਤ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਜਿਵੇਂ ਸਰਕਾਰ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕਰਦੀ ਹੈ, ਉਸੇ ਤਰ੍ਹਾਂ ਇਸ ਮਾਮਲੇ ਵਿੱਚ ਵੀ ਦੋਸ਼ੀਆਂ ਦੀ ਸੰਪਤੀ ਨੂੰ ਨੀਲਾਮ ਕਰਕੇ ਪੀੜਤਾਂ ਨੂੰ ਇਨਸਾਫ਼ ਅਤੇ ਉਨ੍ਹਾਂ ਦੀ ਰਕਮ ਵਾਪਸ ਦਿਵਾਉਣ ਲਈ ਯੋਗ ਕਦਮ ਚੁੱਕੇ ਜਾਣੇ ਚਾਹੀਦੇ ਹਨ । ਇਸ ਮੌਕੇ ਦਿਲਬਾਗ ਸਿੰਘ ਹਰੀਗੜ੍ਹ ਨੇ ਡਾ. ਮਨਮਹਿਕ ਕੌਰ ਦੇ ਦਲੇਰਾਨਾ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਨਾਲ ਖੜ੍ਹੀ ਹੈ।

Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਤੇ ਦਸਤਾਰ ਸਿਖਲਾਈ ਕੈਂਪ ’ਚ 55 ਬੱਚਿਆਂ ਨੇ ਲਿਆ ਉਤਸ਼ਾਹ ਨਾਲ ਭਾਗ ਅਗਲੀ ਖ਼ਬਰ ਪੰਜਾਬ ਦੇ ਅੰਦਰ ਕਈ ਵਿਭਾਗਾਂ ਦੀ ਅਫ਼ਸਰਸ਼ਾਹੀ ਤੋਂ ਬੁਰੀ ਤਰ੍ਹਾਂ ਖਫ਼ਾ ਹਨ ਆਮ ਲੋਕ
Ad Position 24