16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਬੜੂ ਸਾਹਿਬ ਟਰੱਸਟ ਵਲੋਂ ਗੁ. ਬੰਗਲਾ ਸਾਹਿਬ ਦਿੱਲੀ ਵਿਖੇ ਸੰਤ ਤੇਜਾ ਸਿੰਘ ਦੀ ਨਿੱਘੀ ਯਾਦ ’ਚ ਸਾਲਾਨਾ ਸਮਾਗਮ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

ਸੰਗਰੂਰ, ਧਰਮਗੜ੍ਹ, 4 ਜੁਲਾਈ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਅਨਿਨ ਸੇਵਕ ਅਤੇ ਤਪ-ਅਸਥਾਨ ਗੁਰਦੁਆਰਾ ਬੜੂ ਸਾਹਿਬ ਦੇ ਸੰਸਥਾਪਕ ਸੰਤ ਤੇਜਾ ਸਿੰਘ ਜੀ ਦੀ ਮਿੱਠੀ ਅਤੇ ਨਿੱਘੀ ਯਾਦ ‘ਚ ਸਾਲਾਨਾ ‘ਸੰਤ ਸਮਾਗਮ’ ਅੱਜ (5 ਜੁਲਾਈ ਨੂੰ) ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਸ਼ਰਧਾ ਅਤੇ ਸਤਿਕਾਰ ਵਜੋਂ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਇਹ ਸਮਾਗਮ ਸਵੇਰੇ ਅੰਮ੍ਰਿਤ ਵੇਲੇ 2:25 ਵਜੇ ਆਸਾ ਦੀ ਵਾਰ ਨਾਲ ਆਰੰਭ ਹੋਵੇਗਾ ਅਤੇ ਰਾਤ 11:00 ਵਜੇ ਤੱਕ ਚੱਲੇਗਾ। ਇਸ ਸਮਾਗਮ ਦੌਰਾਨ ਸੰਤ ਮਹਾਪੁਰਸ਼, ਰਾਗੀ ਅਤੇ ਢਾਡੀ ਜਥੇ ਗੁਰਬਾਣੀ ਕੀਰਤਨ, ਕਥਾ ਵਿਚਾਰ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ‘ਚ ਭਾਈ ਗੁਗਨਦੀਪ ਸਿੰਘ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਭਾਈ ਕਮਲਜੀਤ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਅਮਰਦੀਪ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਹਰਜੋਤ ਸਿੰਘ “ਜਖਮੀ” ਜਲੰਧਰ, ਭਾਈ ਮਨਪ੍ਰੀਤ ਸਿੰਘ ਦਿੱਲੀ, ਭਾਈ ਸੁਰਿੰਦਰ ਸਿੰਘ ਦਿੱਲੀ, ਭਾਈ ਮਨੋਹਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ, ਭਾਈ ਹਰਦੀਪ ਸਿੰਘ ਨਿਸ਼ਕਾਮ ਕੀਰਤਨੀ ਜਥਾ ਦਿੱਲੀ, ਅਕਾਲ ਸੰਗੀਤ ਵਿਦਿਆਲਾ ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਚੀਮਾ ਸਾਹਿਬ, ਅਨਾਹਦ ਬਾਣੀ ਜਥਾ ਬੜੂ ਸਾਹਿਬ ਅਤੇ ਅਖੰਡ ਕੀਰਤਨੀ ਜਥਾ ਦਿੱਲੀ ਵਲੋ ਸੰਗਤਾ ਨੂੰ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਚਨਾਂ ਰਾਹੀ ਨਿਹਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਵੀ ਦਰਬਾਰ ਅਤੇ ਢਾਡੀ ਦਰਬਾਰ ਵੀ ਸਜਾਇਆ ਜਾਵੇਗਾ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਸ ਸਮਾਗਮ ਚ ਵੱਧ-ਚੜ੍ਹ ਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਸੁਨਾਮ ਨੇੜੇ ਸੜਕ ਹਾਦਸੇ ਭਰਜਾਈ ਦੀ ਮੌਤ ਜੇਠ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਵੋਟਰ ਸੂਚੀਆਂ ਦੀ ਸੁਧਾਈ ਲਈ ਕਰੀਬ 3 ਲੱਖ 25 ਹਜ਼ਾਰ ਫ਼ਾਰਮ ਵੰਡੇ ਗਏ -ਜ਼ਿਲ੍ਹਾ ਚੋਣ ਅ...
Ad Position 24