ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਕਿਸਾਨਾਂ ਦੇ ਵਿਰੋਧ ਕਾਰਨ ਅਕੋਈ ਸਾਹਿਬ ਵਿੱਚ ਦੋ ਵਿਧਵਾ ਮਹਿਲਾਵਾਂ ਦੇ ਘਰ ਦਾ ਵਾਰੰਟ ਕਬਜ਼ਾ ਰੁਕਿਆ

Ad Position 21
No active advertisement
ਅਜੀਤ ਡੈਸਕ 14-07-2026

ਸੰਗਰੂਰ, 13 ਜੁਲਾਈ (ਅਮਨਦੀਪ ਸਿੰਘ ਬਿੱਟਾ)–ਭਾਰਤੀ ਕਿਸਾਨ ਯੂਨੀਅਨ ਏਕਤਾ ਉਗਹਾਰਾਂ ਵੱਲੋਂ ਪਿੰਡ ਅਕੋਈ ਸਾਹਿਬ ਵਿਖੇ ਦੋ ਵਿਧਵਾ ਭੈਣਾਂ ਦੇ ਘਰ ਦਾ ਵਾਰੰਟ ਕਬਜ਼ਾ ਰੋਕਿਆ ਗਿਆ। ਯੂਨੀਅਨ ਆਗੂ ਜਸਬੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੌੜ ਜੱਟਾ, ਜਗਤਾਰ ਸਿੰਘ ਲੱਡੀ ਦੀ ਅਗਵਾਈ ਹੇਠ ਇਕੱਤਰ ਕਿਸਾਨਾਂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਵਿਧਵਾ ਮਹਿਲਾਵਾਂ ਦਾ ਘਰ ਢਹਿਣ ਨਹੀਂ ਦਿੱਤਾ ਜਾਵੇਗਾ। ਵਿਧਵਾ ਬਲਜਿੰਦਰ ਕੌਰ ਪਤਨੀ ਪਰਮਜੀਤ ਸਿੰਘ, ਵਿਧਵਾ ਕਰਮਜੀਤ ਕੌਰ ਪਤਨੀ ਹਰਵਿੰਦਰ ਸਿੰਘ ਦੇ ਘਰ ਦੀ 12 ਵਿਸਵੇ ਜਗ੍ਹਾ ਦਾ ਕਬਜਾ ਇਸੇ ਪਿੰਡ ਦੇ ਕਿਸੇ ਵਿਅਕਤੀ ਵੱਲੋਂ ਲੈ ਕੇ ਆਉਣ ਦੀ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵਾਰ ਵਾਰ ਵਾਰੰਟ ਕਬਜ਼ੇ ਦੇ ਹੁਕਮ ਲੈ ਕੇ ਆਉਂਦਾ ਹੈ। ਕਿਸਾਨ ਆਗੂਆਂ ਨੇ ਵਾਰੰਟ ਕਬਜ਼ੇ ਦਾ ਵਿਰੋਧ ਕਰਦਿਆਂ ਸਾਰਾ ਦਿਨ ਧਰਨਾ ਦਿੱਤਾ ਗਿਆ ਪਰ ਪ੍ਰਸ਼ਾਸਨ ਕਿਸਾਨਾਂ ਦੇ ਵਿਰੋਧ ਕਾਰਨ ਟਾਲਾ ਵੱਟ ਗਿਆ। ਇਸ ਮੌਕੇ ਜਸਵਿੰਦਰ ਸਿੰਘ ਲੀਲਾ, ਕਸ਼ਮੀਰ ਸਿੰਘ ਆਲੋਅਰਥ, ਗੁਰਚੇਤ ਸਿੰਘ ਭੱਟੀਆਲ ਕਲਾਂ, ਕੁਲਦੀਪ ਸਿੰਘ ਬਖੋਪੀਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਟਰੈਫਿਕ ਪ੍ਰਬੰਧਨ ਨੂੰ ਸੁਚਾਰੂ ਤੇ ਸੁਰੱਖਿਅਤ ਬਣਾਉਣ ਲਈ ਉੱਚ ਅਧਿਕਾਰੀਆਂ ਦੀ ਅਹਿਮ ਮੀਟ... ਅਗਲੀ ਖ਼ਬਰ ਸ਼ਿਕਾਇਤ ਕਰਤਾ ਵਲੋਂ ਪੁਲਿਸ ਨੂੰ ਸਹਿਯੋਗ ਨਹੀਂ ਕੀਤਾ ਗਿਆ-ਐੱਸ.ਐੱਚ.ਓ
Ad Position 24
No active advertisement