08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸੱਤ ਸਾਲ ਪੁਰਾਣੇ ਕਤਲ ਮਾਮਲੇ ’ਚ ਚਾਚੇ ਭਤੀਜੇ ਨੂੰ ਉਮਰ ਕੈਦ ਦੀ ਸਜ਼ਾ

Ad Position 21
No active advertisement
ਅਜੀਤ ਡੈਸਕ 17-07-2026
ਸੰਗਰੂਰ, 16 ਜੁਲਾਈ( ਧੀਰਜ ਪਸੋਰੀਆ) – ਵਧੀਕ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਇੱਕ ਸੱਤ ਸਾਲ ਪੁਰਾਣੇ ਕਤਲ ਦੇ ਮਾਮਲੇ ਵਿੱਚ ਚਾਚੇ ਭਤੀਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਪੁਲਿਸ ਥਾਣਾ ਭਵਾਨੀਗੜ੍ਹ ਵਿਖੇ 14 ਜੁਲਾਈ 2019 ਨੂੰ ਦਰਜ ਮਾਮਲੇ ਮੁਤਾਬਕ ਸ਼ਿਕਾਇਤਕਰਤਾ ਜਗਤਾਰ ਖਾਂ ਵਾਸੀ ਪਿੰਡ ਰਾਏ ਸਿੰਘ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 13 ਜੁਲਾਈ ਨੂੰ ਉਹ ਰਾਤ ਨੂੰ ਖੇਤੋਂ ਘਰ ਵਾਪਸ ਆ ਰਿਹਾ ਸੀ ਤਾਂ ਜਦੋਂ ਉਹ ਆਪਣੇ ਭਰਾ ਜਗਸੀਰ ਖਾਂ ਦੇ ਘਰ ਨੇੜੇ ਪਹੁੰਚਿਆ ਤਾਂ ਅਸਲਮ ਖਾਂ ਅਤੇ ਉਸ ਦਾ ਭਤੀਜਾ ਪ੍ਰਿੰਸ ਖਾਂ ਸੜਕ ‘ਤੇ ਭਰਾ ਜਗਸੀਰ ਖਾਂ ਦੇ ਘਰ ਮੂਹਰੇ ਉਸ ਨੂੰ ਆਵਾਜ਼ਾਂ ਮਾਰ ਰਹੇ ਸਨ। ਜਦੋਂ ਜਗਸੀਰ ਖਾਂ ਬਾਹਰ ਆਇਆ ਤਾਂ ਪ੍ਰਿੰਸ ਨੇ ਉਸ ਦੀਆਂ ਬਾਹਾਂ ਫੜ ਲਈਆਂ ਅਤੇ ਅਸਲਮ ਖਾਂ ਨੇ ਕਿਰਚ ਨਾਲ ਉਸ ਉੱਤੇ ਹਮਲਾ ਕਰ ਦਿੱਤਾ।ਰੌਲਾ ਪੈਣ ਤੇ ਹਮਲਾਵਰ ਹਥਿਆਰਾਂ ਸਮੇਤ ਭੱਜ ਗਏ। ਗੰਭੀਰ ਜਖਮੀ ਹੋਏ ਜਗਸੀਰ ਖਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਦੋ ਦਿਨ ਪਹਿਲਾਂ ਹੀ ਭਰਾ ਜਗਸੀਰ ਖਾਂ ਦੀ ਅਸਲਮ ਖਾਨ ਨਾਲ ਕਿਸੇ ਗੱਲ ਤੋਂ ਤੂੰ ਤੂੰ ਮੈਂ ਮੈਂ ਹੋ ਗਈ ਸੀ ਜਿਸ ਰੰਜਿਸ਼ ਦੇ ਚਲਦਿਆਂ ਉਹਨਾਂ ਨੇ ਇਹ ਕਤਲ ਕਰ ਦਿੱਤਾ।ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਦੋਨਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ।ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਅਸਲਮ ਖਾਂ ਅਤੇ ਉਸਦੇ ਭਤੀਜੇ ਪ੍ਰਿੰਸ ਖਾਂ ਨੂੰ ਉਮਰ ਕੈਦ ਅਤੇ ਦਸ- ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਮੁਦਈ ਪੱਖ ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਵੱਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਦਵਿੰਦਰ ਸਿੰਘ ਨੇ ਥਾਣਾ ਮੁਖੀ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਹਿਬਾਨਾਮਾ ਨੂੰ ਮੁੜ ਬਹਾਲ ਕੀਤੇ ਜਾਣ ਨਾਲ ਮੁਸਲਿਮ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
Ad Position 24