02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪ੍ਰਬੰਧਕ ਕਮੇਟੀ ਨੇ ਸ਼ੁਕਰਾਨਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 18-07-2026
ਸੰਗਰੂਰ, 17 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਦੀ ਕਮੇਟੀ ਅਤੇ ਸੰਗਤਾਂ ਵੱਲੋਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਸਬੰਧੀ ਹੋਏ ਸਮਾਗਮ ਚੜਦੀ ਕਲਾ ਵਿੱਚ ਸੰਪੂਰਨ ਹੋਣ ਤੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਜਗਤਾਰ ਸਿੰਘ ਪ੍ਧਾਨ, ਹਰਪ੍ਰੀਤ ਸਿੰਘ ਪ੍ਰੀਤ, ਕੁਲਵੀਰ ਸਿੰਘ ਖਜਾਨਚੀ ਅਤੇ ਇਸਤਰੀ ਸਤਿਸੰਗ ਸਭਾ ਦੀ ਪ੍ਧਾਨ ਬੀਬੀ ਬਲਵੰਤ ਕੌਰ ਦੀ ਦੇਖ ਰੇਖ ਹੇਠ ਹੋਏ ਸਮਾਗਮ ਮੌਕੇ ਭਾਈ ਸਤਵਿੰਦਰ ਸਿੰਘ ਭੋਲਾ ਹੈੱਡ ਗ੍ਰੰਥੀ ਦੀ ਨਿਗਰਾਨੀ ਹੇਠ ਸੀ੍ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਗੁਰਧਿਆਨ ਸਿੰਘ ਹਜ਼ੂਰੀ ਰਾਗੀ, ਭਾਈ ਹਰਫੂਲ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਮੌਕੇ ਵਿੱਚ ਬਾਬਾ ਮਨਜੋਤ ਸਿੰਘ ਬੱਡਰੁਖਾਂ ਨੇ ਰੂਹਾਨੀ ਦੀਵਾਨ ਸਜਾਏ ਅਤੇ ਕੀਰਤਨ, ਕਥਾ ਵਿਚਾਰ ਰਾਹੀਂ ਜੀਵਨ ਉਦੇਸ਼, ਮਿਲਾਪ, ਸਤਿਸੰਗਤ ਦੀ ਮਹਿਮਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਪ੍ਰਸੰਗਾਂ ਰਾਹੀਂ ਸੰਗਤਾਂ ਨੂੰ ਪੇ੍ਰਨਾਵਾਂ ਕੀਤੀਆਂ। ਭਾਈ ਲਾਭ ਸਿੰਘ ਝੱਮਟ ਕਵੀਸ਼ਰ ਨੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਵਿਸ਼ਰੀ ਗਾਇਨ ਕੀਤੀ। ਇਸ ਮੌਕੇ ਤੇ ਰਾਜਸੀ ਆਗੂ ਅਰਵਿੰਦ ਖੰਨਾ ਦੇ ਨਾਲ ਕੌਂਸਲਰ ਰਿਤੂ ਕੰਡਾ, ਹੈਪੀ ਕੰਡਾ, ਜਤਿੰਦਰ ਪਾਲ ਸਿੰਘ ਵਿੱਕੀ ਅਤੇ ਮਨਪ੍ਰੀਤ ਸਿੰਘ ਸੇਠੀ, ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ। ਜਥਿਆਂ ਅਤੇ ਸਖਸ਼ੀਅਤਾਂ ਨੂੰ ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸਟੇਜ ਸੰਚਾਲਨ ਅਧੀਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਹਮੀਰ ਸਿੰਘ, ਜਸਵਿੰਦਰ ਸਿੰਘ ਪਿ੍ੰਸ ਮੁਖੀ ਤਾਲਮੇਲ ਕਮੇਟੀ, ਗੁਰਮੀਤ ਸਿੰਘ ਨਾਗੀ, ਹਰਜੀਤ ਸਿੰਘ ਢੀਂਗਰਾ , ਗੁਰਵਿੰਦਰ ਸਿੰਘ ਬੱਬੀ ਆਦਿ ਨੇ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਜਦੋਂ ਕਿ ਸਮਾਗਮ ਦੇ ਸਹਿਯੋਗੀ ਕਪੂਰ ਪਰਿਵਾਰ ਨੂੰ ਪ੍ਰਬੰਧਕਾਂ ਅਤੇ ਇਸਤਰੀ ਸਤਿਸੰਗ ਸਭਾ ਦੀ ਪ੍ਧਾਨ ਬੀਬੀ ਬਲਵੰਤ ਕੌਰ, ਨੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਵਨਵੀਰ ਸਿੰਘ ਧਾਲੀਵਾਲ ਨੇ ਪੰਜਾਬ ਸਟੇਟ ਸ਼ੂਟਿੰਗ ਚੈਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਸਮਾਗਮ ਲਈ ਸੰਗਰੂਰ ਤੋਂ ਝਨੇੜੀ ਤੇ ਡਿੰਪਲ ਦੀ ਅਗਵਾਈ ਹੇਠ ਭਾਜਪਾ ਆਗੂਆਂ ਦਾ ਜਥਾ ਰਵਾਨਾ
Ad Position 24
No active advertisement