ਅਮਰਗੜ੍ਹ, 19 ਅਪ੍ਰੈਲ (ਜਤਿੰਦਰ ਮੰਨਵੀ) - ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ‘ਚ 54.41 ਕਿੱਲੋਮੀਟਰ ਲੰਮੀ ਅਤੇ 100 ਫੁੱਟ ਚੌੜੀ ਮਾਹੌਰਾਣਾ ਡਿਸਟ੍ਰੀਬਿਊਟਰੀ ਅਤੇ ਮਾਈਨਰ ਦਾ ਨਿਰਮਾਣ ਇਲਾਕੇ ਦੇ ਕਿਸਾਨਾਂ ਲਈ ਗੰਭੀਰ ਸੰਕਟ ਬਣ ਗਿਆ ਹੈ। ਕੋਟਲਾ ਬ੍ਰਾਂਚ ਨਹਿਰ ਦੇ ਲਾਡੇਵਾਲ ਹੈਡ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਚੋਂ ਗੁਜ਼ਰਨ ਵਾਲੀ ਇਸ ਨਹਿਰ ਲਈ ਨਹਿਰੀ ਵਿਭਾਗ ਵੱਲੋਂ ਬਿਨਾਂ ਸਹਿਮਤੀ ਲਏ ਖੇਤਾਂ ‘ਚ ਬੁਰਜੀਆਂ ਗੱਡਣ ਤੋਂ ਬਾਅਦ ਪਿੰਡ ਗੁਆਰਾ ਦੇ ਗੁਰਦੁਆਰਾ ਸਾਹਿਬ ਵਿਖੇ ਚਾਰ ਪਿੰਡਾਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਤਿੱਖਾ ਵਿਰੋਧ ਪ੍ਰਗਟਾਇਆ ਹੈ।ਇਸ ਪ੍ਰੋਜੈਕਟ ਦੀ ਮਾਰ ਝੱਲ ਰਹੇ ਕਿਸਾਨ ਰਣਬੀਰ ਸਿੰਘ ਪੁੱਤਰ ਗਿਆਨ ਸਿੰਘ ਨੇ ਆਪਣੀ ਦਰਦ ਬਿਆਨ ਕਰਦੀਆਂ ਦੱਸਿਆ ਕਿ ਉਨ੍ਹਾਂ ਦੀ 22 ਵਿਘੇ ਜ਼ਮੀਨ ਵਿੱਚੋਂ ਸਵਾ ਸੱਤ ਵਿਘੇ ਨਹਿਰ ‘ਚ ਜਾਣ ਨਾਲ 7 ਟੁਕੜੇ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਦੋ ਟੁਕੜਿਆਂ ਤੱਕ ਪਹੁੰਚਣ ਲਈ ਰਸਤਾ ਵੀ ਨਹੀਂ ਬਚੇਗਾ ਅਤੇ ਮੋਟਰ ਦਾ ਬੋਰ ਦੂਜੇ ਪਾਸੇ ਰਹਿ ਜਾਣ ਕਾਰਨ ਸਿੰਚਾਈ ਦਾ ਸੰਕਟ ਖੜ੍ਹਾ ਹੋ ਜਾਵੇਗਾ।ਕਿਸਾਨ ਫਰਿਆਦ ਖਾਂ ਪੁੱਤਰ ਸਤਾਰ ਖਾਂ ਨੇ ਦੱਸਿਆ ਕਿ 6 ਵਿਘੇ ਜ਼ਮੀਨ ਚੋਂ ਤਿੰਨ ਵਿਘੇ ਨਹਿਰ ਵਿੱਚ ਚਲੀ ਜਾਵੇਗੀ, ਬਾਕੀ 3 ਵਿਘੇ ‘ਚ ਉਨ੍ਹਾਂ ਦਾ ਮਕਾਨ ਹੈ, ਜਿਸ ਨਾਲ ਉਹ ਬੇਜ਼ਮੀਨੇ ਹੋ ਜਾਣਗੇ।ਕਿਸਾਨ ਬਲਦੇਵ ਸਿੰਘ ਸੰਘਾ ਪੁੱਤਰ ਜੋਗਿੰਦਰ ਸਿੰਘ ਗੁਆਰਾ ਨੇ ਆਖਿਆ ਕਿ ਉਸਦੀ ਢਾਈ ਵਿਘੇ ਜ਼ਮੀਨ ਨਹਿਰ ‘ਚ ਆਉਣ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ।ਕਿਸਾਨ ਬਚਿੱਤਰ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਚਾਰ ਭਰਾਵਾਂ ਕੋਲ 25 ਵਿਘੇ ਜ਼ਮੀਨ ਸੀ, ਹੁਣ ਨਹਿਰ ਕਾਰਨ ਸਿਰਫ਼ ਢਾਈ-ਢਾਈ ਵਿਘੇ ਰਹਿ ਜਾਵੇਗੀ ਅਤੇ ਮੋਟਰ ਕੁਨੈਕਸ਼ਨ ਦੂਜੇ ਪਾਸੇ ਰਹਿਣ ਕਾਰਨ ਪਾਣੀ ਦੀ ਕੋਈ ਵਿਵਸਥਾ ਨਹੀਂ ਰਹੇਗੀ।ਕਿਸਾਨ ਮਾਨ ਸਿੰਘ ਪੁੱਤਰ ਕਰਤਾਰ ਸਿੰਘ ਨੇ ਕਿਹਾ ਕਿ ਉਸਦੀ 10 ਵਿਘੇ ਜ਼ਮੀਨ ਨਹਿਰ ‘ਚ ਆਉਣ ਨਾਲ ਬਾਕੀ ਜ਼ਮੀਨ ਵੀ ਟੁਕੜਿਆਂ ਵਿਚ ਵੰਡੀ ਗਈ ਹੈ। ਕਿਸਾਨ ਅਸਮਲ ਖਾਂ ਪੁੱਤਰ ਰਸ਼ੀਦ ਖਾਂ ਬਿੰਜੌਕੀ ਨੇ ਕਿਹਾ ਕਿ ਸਾਢੇ ਤਿੰਨ ਵਿਘੇ ਜ਼ਮੀਨ ਨਹਿਰ ‘ਚ ਜਾਣ ਨਾਲ ਪਸ਼ੂਆਂ ਲਈ ਹਰਾ ਚਾਰਾ ਬੀਜਣ ਵਾਸਤੇ ਵੀ ਜਗ੍ਹਾ ਨਹੀਂ ਬਚੇਗੀ।ਕਿਸਾਨ ਅਫ਼ਜ਼ਲ ਖਾਂ ਪੁੱਤਰ ਬਸੀਰ ਖਾਂ, ਬਿੰਜੌਕੀ ਕਲਾਂ ਨੇ ਆਖਿਆ ਕਿ ਉਨ੍ਹਾਂ ਦੇ ਤਿੰਨ ਭਰਾਵਾਂ ਦੀ ਸਾਢੇ 6 ਵਿਘੇ ਜ਼ਮੀਨ ਵਿੱਚੋਂ ਢਾਈ ਵਿਘੇ ਨਹਿਰ ‘ਚ ਜਾਣ ਨਾਲ ਜ਼ਮੀਨ ਦੋਫਾੜ ਹੋ ਜਾਵੇਗੀ ਅਤੇ ਖੇਤੀ ਕਰਨਾ ਅਸੰਭਵ ਹੋ ਜਾਵੇਗਾ।ਕਿਸਾਨ ਹਰਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਨਾਰੀਕੇ ਨੇ ਕਿਹਾ ਕਿ ਉਸਦੇ ਕੋਲ ਇਕ ਕਿੱਲਾ ਜ਼ਮੀਨ ਵਿੱਚੋਂ ਢਾਈ ਵਿਘੇ ਨਹਿਰ ‘ਚ ਆ ਗਏ ਹਨ, ਬਾਕੀ (ਬਾਕੀ ਸਫਾ 7 ’ਤੇ)
ਅਮਰਗੜ੍ਹ ’ਚ ਨਹਿਰੀ ਪ੍ਰੋਜੈਕਟ ਖ਼ਿਲਾਫ਼ ਕਿਸਾਨਾਂ ਵਲੋਂ ਆਰ-ਪਾਰ ਦਾ ਐਲਾਨ
ਅਜੀਤ ਡੈਸਕ
20-07-2026