09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਗੁਰਦੁਆਰਾ ਰੋਗ ਨਿਵਾਰਨ ਸਾਹਿਬ ਵਿਖੇ ਕੀਤੇ ਸਾਵਨ ਕੀਰਤਨ ਦਰਬਾਰ

Ad Position 21
No active advertisement
ਅਜੀਤ ਡੈਸਕ 20-07-2026
ਸੰਗਰੂਰ, 19 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਇੱਥੋਂ ਥੋੜੀ ਦੂਰ ਚੱਠੇ ਸੇਖਵਾਂ ਰੋਡ ਤੇ ਸਥਿਤ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਵਿਖੇ ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵੱਲੋਂ ਸਾਵਨ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਦੀ ਰਾਤਰੀ ਦਾ ਕੀਰਤਨ ਦਰਬਾਰ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਚੇਅਰਮੈਨ ਭਾਈ ਸਤਵਿੰਦਰ ਸਿੰਘ, ਭਾਈ ਕਮਲਜੀਤ ਸਿੰਘ ਹੈੱਡ ਗ੍ਰੰਥੀ , ਭਾਈ ਪਿਆਰਾ ਸਿੰਘ ਪ੍ਰਚਾਰਕ ਅਤੇ ਸੁਸਾਇਟੀ ਦੇ ਸਰਪ੍ਰਸਤ ਨਰਿੰਦਰ ਪਾਲ ਸਿੰਘ ਸਾਹਨੀ, ਮੁੱਖ ਸੇਵਾਦਾਰ ਹਰਭਜਨ ਸਿੰਘ ਭੱਟੀ, ਗੁਰਪ੍ਰੀਤ ਸਿੰਘ ਬਿੱਲੂ ਦੀ ਦੇਖ ਰੇਖ ਹੇਠ ਹੋਏ ਇਸ ਸਮਾਗਮ ਦੀ ਆਰੰਭਤਾ ਬੀਬੀਆਂ ਵਲੋਂ ਸੀ੍ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਸੁਰਿੰਦਰ ਪਾਲ ਸਿੰਘ ਸਿਦਕੀ ਦੇ ਜਥੇ ਵੱਲੋਂ ਰਹਿਰਾਸ ਸਾਹਿਬ ਦਾ ਪਾਠ ਗਾਇਨ ਰੂਪ ਵਿੱਚ ਕੀਤਾ ਅਤੇ ਸੁਸਾਇਟੀ ਵੱਲੋਂ ਚੱਲ ਲੜੀ ਅਧੀਨ ਸੀ੍ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਸ਼ਾਦੀਹਰੀ ਨੇ ਕਥਾ ਵਿਚਾਰ ਕਰਦਿਆਂ ਗੁਰਬਾਣੀ ਦੀ ਰੌਸ਼ਨੀ ਵਿੱਚ ਚੰਗੀ ਜੀਵਨ ਜਾਚ ਅਪਨਾਉਣ ਅਤੇ ਨਾਮ ਜਪਣ ਦੀ ਜੁਗਤ ਬਾਰੇ ਅਮੁੱਲ ਬਚਨਾਂ ਦੀ ਸਾਂਝ ਕੀਤੀ। ਇਸ ਮੌਕੇ ਤੇ ਹੋਏ ਸਾਵਨ ਕੀਰਤਨ ਦਰਬਾਰ ਵਿੱਚ ਗੁਰਕੰਵਲ ਸਿੰਘ, ਚਰਨਜੀਤ ਪਾਲ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੀਤ ਸਿੰਘ ਸਾਹਨੀ, ਅਰਵਿੰਦ ਸਿੰਘ ਅਤੇ ਗੁਰਿੰਦਰ ਸਿੰਘ ਗੁਜਰਾਲ ਦੇ ਜਥਿਆਂ ਨੇ ਰਸਭਿੰਨੇ ਕੀਰਤਨ ਦੁਆਰਾ ਗੁਰਬਾਣੀ ਦੀ ਵਰਖਾ ਰਾਹੀਂ ਸੰਗਤਾਂ ਨੂੰ ਸਰਸ਼ਾਰ ਕਰ ਦਿੱਤਾ । ਸਮਾਗਮ ਵਿੱਚ ਭਾਈ ਗੰਗਾ ਸਿੰਘ ਛਾਜਲੀ, ਭਾਈ ਹਰਜੀਤ ਸਿੰਘ ਅੰਮ੍ਰਿਤਸਰ, ਭਾਈ ਨਾਵਲ ਸਿੰਘ, ਭਾਈ ਸਰਵਣ ਸਿੰਘ, ਨੀਰਜ ਕੁਮਾਰ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਇਸ ਮੌਕੇ ਤੇ ਸੁਸਾਇਟੀ ਸੇਵਕ ਜਸਵੀਰ ਸਿੰਘ ਖਾਲਸਾ, ਅਮਰਿੰਦਰ ਸਿੰਘ ਮੌਖਾ, ਗੁਰਸਿਮਰਨ ਸਿੰਘ ਗੁਜਰਾਲ ਦੇ ਨਾਲ ਪੀ੍ਤਮ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ, ਭਾਈ ਘਨ੍ਹਈਆ ਜੀ ਸੇਵਾ ਦੱਲ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨਾਗੀ, ਸੁਖਵਿੰਦਰ ਸਿੰਘ ਸੋਨੀ, ਗੁਰੂ ਗੋਬਿੰਦ ਸਿੰਘ ਸਟੱਡੀ ਸੰਗਰੂਰ ਦੇ ਪ੍ਰਧਾਨ ਬਲਵੰਤ ਸਿੰਘ ਭਿੱਖੀ ਸਮੇਤ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਨਾਨਕ ਪੁਰਾ ਤੋਂ ਬੀਬੀ ਸਵਰਨ ਕੌਰ, ਪਿ੍ਤਪਾਲ ਕੌਰ ਸਾਹਨੀ, ਰੇਖਾ ਰਾਣੀ, ਕਿਰਨ ਦੂਆ , ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਦੀ ਇਸਤਰੀ ਸਤਿਸੰਗ ਸਭਾ ਦੀ ਮੁੱਖ ਸੇਵਾਦਾਰ ਬੀਬੀ ਬਲਵੰਤ ਕੌਰ ਦੀ ਅਗਵਾਈ ਵਿੱਚ ਪਰਮਜੀਤ ਕੌਰ ਟੁਰਨਾ, ਸਤਿੰਦਰ ਕੌਰ, ਅੰਮ੍ਰਿਤ ਕੌਰ, ਵਰਿੰਦਰ ਕੌਰ, ਸ਼ਕੁੰਤਲਾ ਰਾਣੀ , ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਵੱਲੋਂ ਬੀਬੀ ਸ਼ਵਿੰਦਰ ਕੌਰ , ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਸਤਰੀ ਕੌਂਸਲ ਵੱਲੋਂ ਹਰਵਿੰਦਰ ਕੌਰ ਅਤੇ ਅਮਨਦੀਪ ਕੌਰ ਸਮੇਤ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ । ਭਾਈ ਸਤਵਿੰਦਰ ਸਿੰਘ, ਭਾਈ ਕਮਲਜੀਤ ਸਿੰਘ ਅਤੇ ਭਾਈ ਪਿਆਰਾ ਸਿੰਘ ਨੂੰ ਸੁਸਾਇਟੀ ਵੱਲੋਂ ਹਰਭਜਨ ਸਿੰਘ ਭੱਟੀ, ਨਰਿੰਦਰ ਪਾਲ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਮੈਂਬਰਾਂ ਨੇ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਦੋਂ ਗੁਰਦੁਆਰਾ ਸਾਹਿਬ ਵੱਲੋਂ ਵੀ ਸੁਸਾਇਟੀ ਸੇਵਕਾਂ ਦਾ ਸਨਮਾਨ ਕੀਤਾ ਗਿਆ। ਭਾਈ ਸਤਵਿੰਦਰ ਸਿੰਘ ਨੇ ਸੁਸਾਇਟੀ ਵੱਲੋਂ ਘਰ ਘਰ ਅੰਦਰ ਪਾਠ ਅਤੇ ਕੀਰਤਨ ਦੀਆਂ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਅਤੇ ਗੁਰਦੁਆਰਾ ਸਾਹਿਬ ਰੋਗ ਨਿਵਾਰਨ ਵਿਖੇ 1ਅਗਸਤ ਤੋਂ 4 ਅਗਸਤ ਤੱਕ ਹੋ ਰਹੇ ਸਾਲਾਨਾ ਸਮਾਗਮਾਂ ਵਿੱਚ ਸੁਸਾਇਟੀ ਨੂੰ ਹਾਜ਼ਰੀ ਭਰਨ ਲਈ ਸੱਦਾ ਦਿੱਤਾ। ਚਰਨਜੀਤ ਪਾਲ ਸਿੰਘ ਸਕੱਤਰ ਜਨਰਲ ਨੇ ਸੁਸਾਇਟੀ ਦੇ ਅਗਲੇਰੇ ਪ੍ਰੋਗ੍ਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।ਸੁਸਾਇਟੀ ਵੱਲੋਂ ਕੀਤਾ ਗਿਆ ਇਹ ਰਾਤਰੀ ਕੀਰਤਨ ਦਰਬਾਰ ਸੰਗਤਾਂ ਅੰਦਰ ਅਮਿਟ ਛਾਪ ਛੱਡ ਗਿਆ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਮਨਪ੍ਰੀਤ ਸ਼ਰਮਾ ਰਿੱਕੀ ਪੰਜਾਬ ਸਰਕਾਰ ਵੱਲੋਂ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਦੇ ਹਲਕਾ ਧੂਰੀ ਦੇ ਚੇਅਰਮੈਨ ਨਿਯੁ... ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਸਟੇਟ ਕਮਿਸ਼ਸ਼ਨ ਫਾਰ ਜਨਰਲ ਕੈਟਾਗਰੀ ਦਾ ਚੇਅਰਮੈਨ, ਵਾਈਸ ਚੇਅਰਮੈਨ ਅਤੇ ਮੈਬਰਾਂ ਦੀ ਨਿਯੁ...
Ad Position 24