ਸੰਗਰੂਰ, 19 ਜੁਲਾਈ (ਧੀਰਜ ਪਸ਼ੌਰੀਆ) - ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਸੰਗਰੂਰ ਲਈ ਨਿਯੁਕਤ ਕੀਤੇ ਚੇਅਰਮੈਨਾਂ ਨੂੰ ਇੱਕ ਸੰਖੇਪ ਪ੍ਰੋਗਰਾਮ ਦੌਰਾਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਅਤੇ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਵੱਲੋਂ ਸਨਮਾਨਿਤ ਕੀਤਾ ਗਿਆ! ਸਨਮਾਨਿਤ ਹੋਣ ਵਾਲਿਆਂ ਵਿੱਚ ਦਲਿਤ ਵਿਕਾਸ ਬੋਰਡ ਹਲਕਾ ਸੰਗਰੂਰ ਦੇ ਨਿਯੁਕਤ ਕੀਤੇ ਗਏ ਚੇਅਰਮੈਨ ਅਵਤਾਰ ਸਿੰਘ ਝਨੇੜੀ, ਸਵਰਨਕਾਰ ਵਿਕਾਸ ਬੋਰਡ ਦੇ ਨਿਯੁਕਤ ਕੀਤੇ ਗਏ ਚੇਅਰਮੈਨ ਅਮਨਦੀਪ ਸਿੰਘ ਕੜਵਲ,ਅਗਰਵਾਲ ਵਿਕਾਸ ਬੋਰਡ ਦੇ ਹਲਕਾ ਸੰਗਰੂਰ ਲਈ ਨਿਯੁਕਤ ਕੀਤੇ ਗਏ ਚੇਅਰਮੈਨ ਜੋਗਿੰਦਰ ਪਾਲ ਕਾਕਾ ਬਾਗੜੀ ਅਤੇ ਪਰਜਾਪਤੀ ਵਿਕਾਸ ਬੋਰਡ ਦੇ ਹਲਕਾ ਸੰਗਰੂਰ ਲਈ ਨਿਯੁਕਤ ਕੀਤੇ ਗਏ ਚੇਅਰਮੈਨ ਅਮਨਦੀਪ ਕੁਮਾਰ ਸ਼ਾਮਿਲ ਸਨ!ਸਨਮਾਨਿਤ ਹੋਣ ਤੋਂ ਬਾਅਦ ਨਵ ਨਿਯੁਕਤ ਚੇਅਰਮੈਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਅਤੇ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਹੈ ਜਿੱਥੇ ਹਰ ਵਲੰਟੀਅਰ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ! ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਕੀਤੇ ਜਾ ਰਹੇ ਕਾਰਜਾਂ ਦੀ ਬਦੌਲਤ ਪੰਜਾਬ ਦਾ ਹਰ ਵਿਅਕਤੀ ਪੂਰੀ ਤਰ੍ਹਾਂ ਸੰਤੁਸ਼ਟ ਹੈ ਅਤੇ 2027 ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦਾ ਮਨ ਬਣਾ ਚੁੱਕਾ ਹੈ! ਇਸ ਮੌਕੇ ਸੰਦੀਪ ਕੁਮਾਰ ਸੈਕਟਰੀ ਜਿਲਾ ਟਰੇਡ ਕਮਿਸ਼ਨ,ਨਿਰਭੈ ਸਿੰਘ ਸਰਪੰਚ ਪਿੰਡ ਬੰਗਾਵਾਲੀ, ਜਸਪਾਲ ਸਿੰਘ ਪੰਚ ਪਿੰਡ ਬੰਗਾਵਾਲੀ, ਗੁਰਮੇਲ ਸਿੰਘ ਲਾਡਬੰਜਾਰਾ ਅਤੇ ਹੋਰ ਮੌਜੂਦ ਸਨ।