ਅਹਿਮਦਗੜ, 19 ਜੁਲਾਈ (ਸੁਖਜੀਤ ਸਿੰਘ ਖੇੜਾ) - ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫੱਲੇਵਾਲ ਦੇ ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਨੰਨੇ-ਮੁੰਨੇ ਬੱਚਿਆਂ ਲਈ “ਯੈਲੋ ਡੇ” ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਬੱਚੇ ਪੀਲੇ ਰੰਗ ਦੇ ਸੁੰਦਰ ਪਹਿਰਾਵਿਆਂ ਵਿੱਚ ਸਜੇ ਹੋਏ ਸਕੂਲ ਪਹੁੰਚੇ, ਜਿਸ ਨਾਲ ਸਾਰਾ ਸਕੂਲ ਖੁਸ਼ੀ ਅਤੇ ਰੌਣਕ ਨਾਲ ਭਰ ਗਿਆ। ਸਕੂਲ ਵਿੱਚ ਬੱਚਿਆਂ ਲਈ ਪੀਲੇ ਰੰਗ ਨਾਲ ਸੰਬੰਧਿਤ ਵੱਖ-ਵੱਖ ਮਨੋਰੰਜਕ ਅਤੇ ਸਿੱਖਿਆਤਮਕ ਗਤੀਵਿਧੀਆਂ ਕਰਵਾਈਆਂ ਗਈਆਂ। “ਸਕੂਲ ਵਿੱਚ ਬੱਚਿਆਂ ਲਈ ਪੀਲੇ ਰੰਗ ਨਾਲ ਸੰਬੰਧਿਤ ਵੱਖ-ਵੱਖ ਮਨੋਰੰਜਕ ਅਤੇ ਸਿੱਖਿਆਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚੇ ਆਪਣੇ ਘਰਾਂ ਤੋਂ ਪੀਲੇ ਰੰਗ ਦਾ ਹੀ ਭੋਜਨ ਲੈ ਕੇ ਆਏ ਅਤੇ ਕਲਾਸਾਂ ਵਿੱਚ ਕਮਿਊਨਿਟੀ ਲੰਚ ਦਾ ਆਯੋਜਨ ਕੀਤਾ। ਬੱਚਿਆਂ ਨੇ ਪੀਲੇ ਰੰਗ ਦੇ ਫਲ, ਫੁੱਲ ਅਤੇ ਹੋਰ ਵਸਤੂਆਂ ਦੀ ਪਛਾਣ ਕੀਤੀ, ਕਵਿਤਾਵਾਂ ਸੁਣਾਈਆਂ ਅਤੇ ਖੇਡਾਂ ਵਿੱਚ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਪੀਲੇ ਰੰਗ ਦੀ ਮਹੱਤਤਾ ਅਤੇ ਉਸ ਨਾਲ ਜੁੜੀਆਂ ਜਾਣਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਦੇ ਪ੍ਰਧਾਨ ਸ. ਸੁਖਦੇਵ ਸਿੰਘ ਵਾਲੀਆ, ਐਮ.ਡੀ. ਸ੍ਰੀ ਗੁਰਮਤਪਾਲ ਸਿੰਘ ਵਾਲੀਆ, ਡਾਇਰੈਕਟਰ ਮੈਡਮ ਰਮਨਪ੍ਰੀਤ ਕੌਰ ਵਾਲੀਆ ਅਤੇ ਪ੍ਰਿੰਸੀਪਲ ਮੈਡਮ ਦਲਜੀਤ ਕੌਰ ਔਲਖ ਨੇ ਬੱਚਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ, ਆਤਮ-ਵਿਸ਼ਵਾਸ ਅਤੇ ਰਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਦੀਆਂ ਹਨ।