03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਲਾਇਟ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਰੰਭ

Ad Position 21
No active advertisement
ਅਜੀਤ ਡੈਸਕ 21-07-2026
ਲੌਂਗੋਵਾਲ, 20 ਜੁਲਾਈ (ਵਿਨੋਦ, ਸ. ਖੰਨਾ) - ਸਲਾਇਟ ਡੀਮੰਡ ਯੂਨੀਵਰਸਿਟੀ ਲੌਂਗੋਵਾਲ ਵਿਖੇ ਇੰਟੀਗਰੇਟਿਡ ਸਰਟੀਫਿਕੇਟ, ਡਿਪਲੋਮਾ ਕੋਰਸਾਂ ਅਤੇ ਅੰਡਰਗੈਜੁਏਟ ਲੇਟਰਲ ਐਂਟਰੀ ਕੋਰਸਾਂ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਸੰਪੂਰਨ ਜਾਣਕਾਰੀ ਦੇਣ ਲਈ ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਸੰਸਥਾ ਦੇ ਮੁੱਖ ਆਡੀਟੋਰੀਅਮ ਵਿਖੇ ਕਾਰਜ਼ਕਾਰੀ ਨਿਰਦੇਸ਼ਕ ਪ੍ਰੋ. ਏ. ਐਸ. ਅਰੋੜਾ ਵਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ ਪ੍ਰੋ. ਵੀ. ਕੇ. ਕੁਕਰੇਜਾ ਡੀਨ ਵਿਦਿਆਰਥੀ ਭਲਾਈ ਪ੍ਰੋ. ਏ. ਐਸ. ਸ਼ਾਹੀ, ਡੀਨ ਅਕਾਦਮਿਕ ਪ੍ਰੋ. ਸੁਰਿੰਦਰ ਸਿੰਘ ਡੀਨ ਖੋਜ ਅਤੇ ਸਲਾਹ-ਮਸ਼ਵਰਾ, ਪ੍ਰੋ. ਸੁਰਿਤਾ ਮੈਨੀ ਡੀਨ ਯੋਜਨਾਬੰਦੀ ਅਤੇ ਵਿਕਾਸ, ਪ੍ਰੋ. ਆਰ. ਕੇ. ਮਿਸ਼ਰਾ ਡੀਨ ਐਲੂਮਨੀ ਅਤੇ ਇੰਡਸਟਰੀਅਲ ਰਿਲੇਸ਼ਨਜ਼ ਅਤੇ ਹੋਰ ਫੈਕਲਟੀ ਮੈਂਬਰ ਸ਼ਾਮਲ ਸਨ। ਪ੍ਰੋਗਰਾਮ ਦਾ ਤਾਲਮੇਲ ਡਾ. ਗੁਲਸ਼ਨ ਜਾਵਾ ਐਸੋਸੀਏਟ ਪ੍ਰੋਫੈਸਰ ਕੈਮੀਕਲ ਇੰਜੀਨੀਅਰਿੰਗ, ਡਾ. ਮੁਹੰਮਦ ਮਾਜਿਦ ਐਸੋਸੀਏਟ ਪ੍ਰੋਫੈਸਰ ਮਕੈਨੀਕਲ ਇੰਜੀਨੀਅਰਿੰਗ, ਡਾ. ਪ੍ਰੀਤਪਾਲ ਕੌਰ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਅਤੇ ਡਾ. ਤਜਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਵਲੋਂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਓਰੀਐਂਟੈਂਸ਼ਨ ਸੈਸ਼ਨ ਸ਼ਾਮਲ ਹਨ। ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਅਕਾਦਮਿਕ, ਹੋਸਟਲ, ਸਹੂਲਤਾਂ, ਸੰਸਥਾ ਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮ, ਵਿਦਿਆਰਥੀ ਕਲੱਬ ਅਤੇ ਸੁਸਾਇਟੀਆਂ, ਵਿਦਿਆਰਥੀਆਂ ਲਈ ਵੱਖ-ਵੱਖ ਯੋਜਨਾਵਾਂ, ਖੇਡਾਂ ਅਤੇ ਮਨੋਰੰਜਨ ਸਹੂਲਤਾਂ ਸਮੇਤ ਸੰਸਥਾ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਦੌਰਾਨ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਸਮਾਗਮ ਅਤੇ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸਵੇਰ ਵੇਲੇ ਯੋਗਾ ਅਤੇ ਪੀ.ਟੀ. ਸੈਸ਼ਨਾਂ ਤੋਂ ਲੈ ਕੇ ਪ੍ਰਤਿਭਾ ਖੋਜ ਮੁਕਾਬਲੇ, ਪੋਸਟਰ ਬਣਾਉਣ ਦੇ ਮੁਕਾਬਲੇ ਅਤੇ ਸੱਭਿਆਚਾਰਕ ਗਤੀਵਿਧੀਆਂ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਓ.ਐੰੱਸ.ਡੀ. ਸੁਖਵੀਰ ਸਿੰਘ ਨੇ ਮੁੱਖ ਮੰਤਰੀ ਦਫਤਰ ਧੂਰੀ ਵਿਖੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ ਅਗਲੀ ਖ਼ਬਰ ਗਰਗ ਨੇ ਖੰਨਾ ਵਿਖੇ ਮਗਨਰੇਗਾ ਕਰਮੀਆਂ ’ਤੇ ਹੋਏ ਪੁਲਿਸ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ
Ad Position 24
No active advertisement