ਸ਼ੇਰਪੁਰ, 20 ਜੁਲਾਈ (ਮੇਘ ਰਾਜ ਜੋਸ਼ੀ) - ਅੱਜ ਸਥਾਨਕ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਿਰਸਵਾਰਥ ਕੰਮ ਕਰ ਰਹੀ “ਡਾਕਟਰ ਅੰਬੇਡਕਰ ਲੋਕ ਇਨਸਾਫ ਕਮੇਟੀ” ਦੀ ਮੀਟਿੰਗ ਕਮੇਟੀ ਦੇ ਕਨਵੀਨਰ ਡਾ. ਜਗਜੀਵਨ ਸਿੰਘ ਸੇਵਾ ਮੁਕਤ ਡੀਐਚਓ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਜਗਜੀਵਨ ਸਿੰਘ , ਦਰਸ਼ਨ ਸਿੰਘ ਬਾਜਵਾ , ਹਰਗੋਬਿੰਦ ਸ਼ੇਰਪੁਰ , ਰੈਨੂੰ ਸ਼ਰਮਾਂ , ਮੱਤਾ ਕਬੱਡੀ ਖਿਡਾਰੀ ਨੇ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਝ ਦਿਨਾਂ ਤੋਂ ਦੋ ਪਰਿਵਾਰਾਂ ‘ਚ ਕੰਧ ਨੂੰ ਲੈਕੇ ਖਿੱਚੋਤਾਣ ਚੱਲ ਰਹੀ ਸੀ । ਮਾਮਲਾ ਡਾ: ਅੰਬੇਡਕਰ ਲੋਕ ਇਨਸਾਫ ਕਮੇਟੀ ਦੇ ਸੂਝਵਾਨ ਆਗੂਆਂ ਦੇ ਧਿਆਨ ਵਿੱਚ ਆਉਣ ਤੇ ਉਨ੍ਹਾਂ ਵੱਲੋੰ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਤੇ ਮਸਲੇ ਨੂੰ ਥਾਣੇ-ਕਚਹਿਰੀ ਜਾਣ ਤੋਂ ਬਚਾਉਣ ਲਈ ਦੋਵਾਂ ਧਿਰਾਂ ਨੂੰ ਪ੍ਰੇਰਿਤ ਕਰਦੇ ਹੋਏ ਅੱਜ ਗੁਰੂ ਘਰ ਮੀਟਿੰਗ ਸੱਦੀ ਗਈ ਅਤੇ ਦੋਵੇਂ ਧਿਰਾਂ ਨੂੰ ਗੁਰੂ ਦੀ ਹਾਜ਼ਰੀ ਵਿੱਚ ਆਪਸ ਵਿੱਚ ਮਿਲਾਇਆ ਗਿਆ । ਦੋਵੇਂ ਧਿਰਾਂ ਨੇ ਅੱਗੇ ਭਵਿੱਖ ਵਿੱਚ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਅਹਿਦ ਲਿਆ। ਕਮੇਟੀ ਆਗੂਆਂ ਨੇ ਦੋਵੇਂ ਪਰਿਵਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਡਾਕਟਰ ਜਗਜੀਵਨ ਸਿੰਘ ਸੇਵਾ ਮੁਕਤ ਡੀ ਐਚ ਓੰ , ਲੋਕ ਆਗੂ ਹਰਗੋਬਿੰਦ ਸ਼ੇਰਪੁਰ, ਦਰਸ਼ਨ ਸਿੰਘ ਬਾਜਵਾ ਹਲਕਾ ਇੰਚਾਰਜ ਬੀਐਸਪੀ ਹਲਕਾ ਮਹਿਲ ਕਲਾਂ, ਸਰਬਾਂਗੀ ਲੇਖਕ ਸੁਖਦੇਵ ਸਿੰਘ ਔਲਖ, ਬਹਾਦਰ ਸਿੰਘ ਚੌਧਰੀ ਨਸ਼ਾ ਰੋਕੋ ਕਮੇਟੀ ਸ਼ੇਰਪੁਰ, ਨੰਬਰਦਾਰ ਕਰਮਜੀਤ ਸਿੰਘ ਗਰੇਵਾਲ, ਬਹਾਦਰ ਸਿੰਘ ਢੰਡਾ ਬਲਾਕ ਕਾਂਗਰਸ ਆਗੂ, ਸਮਾਜਸੇਵੀ ਰੈਨੂੰ ਸ਼ਰਮਾਂ, ਸੁਖਵਿੰਦਰ ਸਿੰਘ ਮੱਤਾ ਕਬੱਡੀ ਖਿਡਾਰੀ, ਮਨਜੀਤ ਕੌਰ, ਰਾਜੂ ਸ਼ਾਹ , ਨਜੀਰਾਂ ,ਕਰਮਜੀਤ ਕੌਰ, ਰਜ਼ੀਆ , ਬਲਜੀਤ ਕੌਰ , ਕੇਸਰ ਸਿੰਘ ਗਰੇਵਾਲ , ਸੰਦੀਪ ਸਿੰਘ ਗਰੇਵਾਲ ਆਗੂ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ, ਬਹਾਲ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਆਗੂ ਸ਼ਾਮਲ ਸਨ।