03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸ. ਠੀਕਰੀਵਾਲ ਦੀ ਯਾਦ ਵਿੱਚ ਹੋਣ ਵਾਲੇ ਸਮਾਗਮ ਦੀ ਰੂਪ ਰੇਖਾ ਉਲੀਕੀ

Ad Position 21
No active advertisement
ਅਜੀਤ ਡੈਸਕ 22-07-2026
ਸੰਗਰੂਰ, 21 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਸੰਗਰੂਰ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਨਨਕਿਆਣਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸਰਦਾਰ ਗਰਨੈਬ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਾਰਟੀ ਦੇ ਪੀ.ਐੱਸ.ਸੀ. ਮੈਂਬਰ ਸਰਦਾਰ ਬਹਾਦਰ ਸਿੰਘ ਭਸੌੜ, ਜਥੇਦਾਰ ਹਰਜੀਤ ਸਿੰਘ ਸੰਜੂਮਾ ਅਤੇ ਪੀ.ਏ.ਸੀ. ਮੈਬਰ ਸਰਦਾਰ ਸਤਿਨਾਮ ਸਿੰਘ ਰੱਤੋਕੇ ਸਮੇਤ ਜ਼ਿਲ੍ਹਾ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਕੌਮ ਦੇ ਮਹਾਨ ਯੋਧੇ ਸਰਦਾਰ ਸੇਵਾ ਸਿੰਘ ਠੀਕਰੀਵਾਲ ਦੀ ਮਹਾਨ ਸ਼ਹਾਦਤ, ਕੁਰਬਾਨੀ ਅਤੇ ਕੌਮੀ ਸੇਵਾਵਾਂ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਅੰਗਰੇਜ਼ ਹਕੂਮਤ ਦੇ ਦੌਰ ਵਿੱਚ ਸਰਦਾਰ ਸੇਵਾ ਸਿੰਘ ਠੀਕਰੀਵਾਲ ਨੇ ਸਿੱਖ ਕੌਮ ਦੇ ਸਿਧਾਂਤਾਂ, ਹੱਕਾਂ ਅਤੇ ਸਵੈਮਾਣ ਦੀ ਰਾਖੀ ਲਈ ਅਦੁੱਤੀ ਹਿੰਮਤ ਅਤੇ ਦਲੇਰੀ ਨਾਲ ਸੰਘਰਸ਼ ਕੀਤਾ ਅਤੇ ਆਪਣਾ ਅਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗੀ। ਮੀਟਿੰਗ ਦਾ ਮੁੱਖ ਉਦੇਸ਼ 20 ਅਗਸਤ ਨੂੰ ਪਿੰਡ ਖੜਿਆਲ ਵਿਖੇ ਸਰਦਾਰ ਸੇਵਾ ਸਿੰਘ ਠੀਕਰੀਵਾਲ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਵਿਸ਼ਾਲ ਪੰਥਕ ਇਕੱਠ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸੀ। ਇਸ ਸਬੰਧੀ ਵੱਖ-ਵੱਖ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਅਤੇ ਸਮੂਹ ਜਥੇਬੰਦੀ ਨੂੰ ਪੂਰੀ ਤਨਦੇਹੀ ਨਾਲ ਇਸ ਸਮਾਗਮ ਨੂੰ ਕਾਮਯਾਬ ਬਣਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੱਕ ਸਿਧਾਂਤਕ, ਪੰਥਕ ਅਤੇ ਸੰਘਰਸ਼ਸ਼ੀਲ ਜਥੇਬੰਦੀ ਹੈ, ਜੋ ਆਪਣੇ ਕੌਮੀ ਪੁਰਖਿਆਂ ਵੱਲੋਂ ਪਾਏ ਪੂਰਨਿਆਂ ‘ਤੇ ਚੱਲਦਿਆਂ ਪਿਛਲੇ 42 ਸਾਲਾਂ ਤੋਂ ਕੌਮ ਦੀ ਚੜ੍ਹਦੀ ਕਲਾ, ਹੱਕਾਂ ਅਤੇ ਸਿਧਾਂਤਾਂ ਦੀ ਰਾਖੀ ਲਈ ਨਿਰੰਤਰ ਆਪਣਾ ਫ਼ਰਜ਼ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਲੋੜ ਹੈ ਕਿ ਹਰ ਸਿੱਖ ਆਪਣੇ ਮਹਾਨ ਸ਼ਹੀਦਾਂ ਅਤੇ ਯੋਧਿਆਂ ਦੀ ਸੋਚ ਤੋਂ ਪ੍ਰੇਰਣਾ ਲੈਂਦਿਆਂ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰੇ। ਇਸ ਮੌਕੇ ਨਰਿੰਦਰ ਸਿੰਘ ਕਾਲਾਬੁਲਾ, ਬੀਬੀ ਹਰਪਾਲ ਕੌਰ ਸੰਗਰੂਰ , ਬੀਬੀ ਕਰਮਜੀਤ ਕੌਰ ਪਾਪੜਾ, ਸਰਦਾਰ ਪ੍ਰਗਟ ਸਿੰਘ ਗਾਗਾ, ਸ ਗੁਰਮੀਤ ਸਿੰਘ ਡਸਕਾ, ਸ ਗੁਰਪ੍ਰੀਤ ਸਿੰਘ ਦੁੱਗਾਂ, ਅਮਰਜੀਤ ਸਿੰਘ ਲੋਂਗੋਵਾਲ, ਅਨੂਪ ਸਿੰਘ ਰੱਤੌਕੇ, ਸਰਜਾ ਸਿੰਘ ਸਰਪੰਚ, ਸੁਖਵੀਰ ਕੌਰ ਸੁਨਾਮ, ਜਸ਼ਨਪ੍ਰੀਤ ਸਿੰਘ, ਕਰਮਜੀਤ ਸਿੰਘ, ਰਾਮ ਸਿੰਘ ਚੰਗਾਲ, ਕਾਕੂ ਸਿੰਘ ਖਿਲਰੀਆਂ, ਤਰਸੇਮ ਬਾਵਾ, ਕੁਲਵੰਤ ਸਿੰਘ ਲੱਡੀ, ਕੁਲਦੀਪ ਸਿੰਘ ਬਾਲੀਆ, ਬੀਬੀ ਸਰਬਜੀਤ ਕੌਰ ਖਡਿਆਲੀ, ਮਨਜੀਤ ਕੌਰ, ਗੁਰਜੀਤ ਕੌਰ ਪਟਿਆ ਆਲੀ, ਮਨਜੀਤ ਕੌਰ, ਮੁਨੀਸ ਕੁਮਾਰ, ਸੁਖਵਿੰਦਰ ਬਲਿਆਲ, ਨਾਜਰ ਸਿੰਘ ਲਹਿਲ ਕਲਾਂ, ਕੁਲਦੀਪ ਸਿੰਘ ਭੂਟਾਲ ਖੁਰਦ, ਪ੍ਰਕਾਸ਼ ਸਿੰਘ ਲਹਿਰਾ, ਹਰਿੰਦਰ ਸਿੰਘ, ਸੁਖਵਿੰਦਰ ਸਿੰਘ ਸਹਿਰੀ ਪ੍ਰਧਾਨ ਸੰਗਰੂਰ, ਹਰਮਿੰਦਰ ਸਿੰਘ ਧੂਰੀ ,ਸੁਖਦੇਵ ਸਿੰਘ, ਸਾਧੂ ਸਿੰਘ ਪੇਧਨੀ, ਦਰਸਨ ਸਿੰਘ ਖਾਲਸਾ ਲੋਗੋਵਾਲ ,ਭਾਈ ਕਰਨੈਲ ਸਿੰਘ ਨਮੌਲ ,ਕੁਨਾਲਦੀਪ ਸਿੰਘ ਲੋਗੋਵਾਲ , ਰੁਪਿੰਦਰ ਸਿੰਘ ਲੋਗੋਵਾਲ, ਮੋਹਕਮ ਸਿੰਘ ਰੱਤੋਕੇ, ਖੁਸ ਪ੍ਰੀਤ ਸਿੰਘ ਖਡਿਆਲ, ਨਵਦੀਪ ਸਿੰਘ, ਲਵਪ੍ਰੀਤ ਸਿੰਘ, ਸਤਿਗੁਰ ਸਿੰਘ ਚੀਮਾਂ, ਅਜੈ ਗੋਇਲ, ਗੁਰਮੀਤ ਸਿੰਘ ਸੁਨਾਮ, ਮਲਕੀਤ ਬੇਲਾ ਸੁਨਾਮ, ਭਗਵੰਤ ਸਿੰਘ ਛੰਦੜ, ਹਰਵਿੰਦਰ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਬਡਰੁੱਖਾਂ, ਅਵਤਾਰ ਸਿੰਘ ਲੋਹਾਖੇੜਾ,ਰਘਬੀਰ ਸਿੰਘ ਮੰਡੇਰ ਕਲਾਂ ਆਦਿ ਪਾਰਟੀ ਵਰਕਰ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀਕੇਯੂ ਉਗਰਾਹਾਂ ਬਲਾਕ ਦਿੜ੍ਹਬਾ ਵੱਲੋਂ 22 ਨੂੰ ਟੋਲ਼ ਪਲਾਜ਼ੇ ਪਰਚੀ ਮੁਕਤ ਸਬੰਧੀ ਮੀਟਿੰਗ ਅਗਲੀ ਖ਼ਬਰ ਬਲੈਕਮੇਲ ਦੇ ਦੋਸ਼ਾਂ ਹੇਠ ਜਾਗੋਵਾਲ ਦੇ ਵਿਅਕਤੀ ਖਿਲਾਫ਼ ਮਾਮਲਾ ਦਰਜ
Ad Position 24
No active advertisement