03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬੀਕੇਯੂ ਉਗਰਾਹਾਂ ਬਲਾਕ ਦਿੜ੍ਹਬਾ ਵੱਲੋਂ 22 ਨੂੰ ਟੋਲ਼ ਪਲਾਜ਼ੇ ਪਰਚੀ ਮੁਕਤ ਸਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 22-07-2026
ਦਿੜ੍ਹਬਾ ਮੰਡੀ, 21 ਜੁਲਾਈ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਦੀ ਮੀਟਿੰਗ ਬਲਾਕ ਖਜਾਨਚੀ ਜਗਦੀਪ ਸਿੰਘ ਮਹਿਲਾ ਅਤੇ ਜਸਵੰਤ ਸਿੰਘ ਸਮੂਰਾ ਦੀ ਅਗਵਾਈ ਵਿੱਚ ਬੈਰਸੀਆਣਾ ਗੁਰੂ ਘਰ ਦਿੜਬਾ ਵਿਖੇ ਕੀਤੀ ਗਈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਦਿੜਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਨੇ ਦੱਸਿਆ ਕਿ ਭਾਰਤ ਦੀ ਮੋਦੀ ਸਰਕਾਰ ਅਮਰੀਕਾ ਨਾਲ ਟੈਕਸ ਮੁਕਤ ਵਪਾਰ ਸਮਝੌਤੇ ਕਰਨ ਜਾ ਰਹੀ ਹੈ ਜਿਸ ਦੇ ਵਿਰੋਧ ਵਿੱਚ 22 ਜੁਲਾਈ ਨੂੰ ਭਾਰਤ ਦੇ ਸਾਰੇ ਟੋਲ ਪਲਾਜੇ 12 ਤੋਂ 3 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ ਅਤੇ ਬੀਜੇਪੀ ਦੇ ਵੱਡੇ ਆਗੂਆਂ ਦੇ ਘਰਾਂ ਅੱਗੇ ਧਰਨੇ ਦੇ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਜੇਕਰ ਇਹ ਡੀਲ ਹੋ ਜਾਂਦੀ ਹੈ ਤਾਂ ਭਾਰਤ ਦੀਆਂ ਮੰਡੀਆਂ ਵਿੱਚ ਅਮਰੀਕਾ ਦਾ ਸਰਪਲਸ ਅਨਾਜ 0% ਟੈਕਸ ਤੇ ਆਵੇਗਾ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਵਸਤੂਆਂ ਤੇ 18% ਟੈਕਸ ਲੱਗੇਗਾ ਜਿਸ ਨਾਲ ਭਾਰਤ ਦੀ ਕਿਸਾਨੀ ਹੀ ਨਹੀਂ, ਮਜ਼ਦੂਰਾਂ ਅਤੇ ਛੋਟੇ ਸਨਤਕਾਰਾਂ ਦਾ ਵੀ ਉਜਾੜਾ ਹੋਣਾ ਤੈਅ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕਾਰਪੋਰੇਟਾਂ ਨੂੰ ਜਮੀਨਾਂ ਸਮਾਉਣ ਦੀ ਨੀਤੀ ਤਹਿਤ ਲੈਂਡ ਪੋਲਿੰਗ ਨੀਤੀ ਦੁਆਰਾ ਤੋਂ ਫਿਰ ਲੈ ਕੇ ਆਈ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਮਨਰੇਗਾ ਮਜ਼ਦੂਰਾਂ ਦੇ ਆਗੂ ਅਤੇ ਵਰਕਰਾਂ ਨੂੰ ਪੰਜਾਬ ਸਰਕਾਰ ਦੀ ਸ਼ਹਿ ਤੇ ਥਾਣਿਆਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਪੰਜਾਬ ਪੁਲਿਸ ਮਨਰੇਗਾ ਦੇ ਵਰਕਰ ਆਗੂਆ ਨੂੰ ਤੁਰੰਤ ਰਿਹਾ ਕਰੇ ਅਤੇ ਉਹਨਾਂ ਦਾ ਜਮਹੂਰੀ ਹੱਕ ਬਹਾਲ ਕਰੇ ਮੀਟਿੰਗ ਵਿੱਚ ਸ਼ਾਮਿਲ ਹਰਬੰਸ ਸਿੰਘ ਦਿੜਬਾ ਮੇਜਰ ਸਿੰਘ ਕੌਰੀਆਂ ਤੋਂ ਇਲਾਵਾ ਸਾਰੇ ਪਿੰਡਾਂ ਦੇ ਪ੍ਰਧਾਨ ਸਕੱਤਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ ਸਮੇਤ ਪੰਜ ਵਕੀਲਾਂ ਨੇ ਕੀਤੀ ਭੁੱਖ ਹੜਤਾਲ ਅਗਲੀ ਖ਼ਬਰ ਸ. ਠੀਕਰੀਵਾਲ ਦੀ ਯਾਦ ਵਿੱਚ ਹੋਣ ਵਾਲੇ ਸਮਾਗਮ ਦੀ ਰੂਪ ਰੇਖਾ ਉਲੀਕੀ
Ad Position 24
No active advertisement