08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸ਼ੀਲਾ ਰਾਣੀ ਦੀ ਯਾਦ ਵਿਚ ਲਗਾਏ ਮੈਡੀਕਲ ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕੀਤਾ, ਵਿਧਾਇਕ ਭਰਾਜ ਵੀ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 28-07-2026
ਸੰਗਰੂਰ, 27 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਲਹਿਰਾਗਾਗਾ ਭਵਨ ਨੇਤਾ ਜੀ ਨਗਰ ਪ੍ਰੇਮ ਬਸਤੀ ਗਲੀ ਨੰ:6 ਵਿਖੇ ਸਮਾਜ ਸੇਵੀ ਸ੍ਰੀ ਵਿਜੈ ਕੁਮਾਰ ਸਿੰਗਲਾ ਵੱਲੋਂ ਆਪਣੀ ਸਵ. ਪਤਨੀ ਉੱਘੀ ਅਧਿਆਪਕਾ ਸ੍ਰੀਮਤੀ ਸ਼ੀਲਾ ਰਾਣੀ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੀ ਚੌਥੀ ਬਰਸੀ ਤੇ ਚੌਥਾ ਫਰੀ ਮੈਡੀਕਲ ਚੈਕਅੱਪ ਕੈਂਪ ਅਤੇ ਸਿਹਤ ਜਾਗਰੂਕਤਾ ਸੈਮੀਨਾਰ ਲਹਿਰਾਗਾਗਾ ਨਿਵਾਸੀ ਸਭਾ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਰਜਿੰਦਰ ਗੋਇਲ, ਸਕੱਤਰ ਸ਼ਿਵ ਨਰਾਇਣ, ਵਿੱਤ ਸਕੱਤਰ ਐਨਡੀ ਸਿੰਗਲਾ, ਸਹਾਇਕ ਵਿੱਤ ਸਕੱਤਰ ਅਮਰਨਾਥ ਦੀ ਦੇਖਰੇਖ ਵਿੱਚ ਪ੍ਰੋਜੈਕਟ ਚੇਅਰਮੈਨ ਨੈਸ਼ਨਲ ਐਵਾਰਡੀ ਸੱਤਦੇਵ ਸ਼ਰਮਾ, ਫਕੀਰ ਚੰਦ ਗਰਗ ਅਤੇ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਓਮ ਪ੍ਰਕਾਸ਼ ਖਿੱਪਲ ਦੀ ਅਗਵਾਈ ਵਿੱਚ ਲਾਇਆ ਗਿਆ। ਇਸ ਕੈਪ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਐ਼ਡਵੋਕੇਟ ਬਰਿੰਦਰ ਗੋਇਲ, ਵਿਸ਼ੇਸ਼ ਮਹਿਮਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋ ਸ਼ਿਰਕਤ ਕੀਤੀ ਗਈ। ਇਸ ਕੈਪ ਵਿੱਚ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਡਾ. ਕਰਮਦੀਪ ਸਿੰਘ ਕਾਹਲ, ਸਾਬਕਾ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ, ਅੱਖਾਂ ਦੇ ਮਾਹਿਰ ਡਾ. ਸ਼ਬੀਨਾ ਗਰਗ, ਬੱਚਿਆਂ ਅਤੇ ਔਰਤਾਂ ਰੋਗਾਂ ਦੇ ਮਾਹਿਰ ਸਾਬਕਾ ਮੈਡੀਕਲ ਅਫਸਰ ਐਕਸ ਹਸਪਤਾਲ ਮੋਹਾਲੀ, ਡਾ. ਰਜਿੰਦਰ ਸਿੰਗਲਾ ਵੱਲੋ 250 ਲੋਕਾਂ ਦਾ ਚੈਅਕਪ ਕੀਤਾ ਗਿਆ। ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਲਹਿਰਾਗਾਗਾ ਨਿਵਾਸੀ ਸਭਾ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭਾ ਗਰੀਬਾਂ, ਲੋੜਵੰਦਾਂ ਦੀ ਸਹਾਇਤਾ ਅਤੇ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਦੀ ਹੈ। ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋ ਲਹਿਰਾਗਾਗਾ ਨਿਵਾਸੀ ਸਭਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਜਨਰਲ ਸਕਤੱਰ ਜਗਜੀਤ ਸਿੰਘ ਜੱਸਲ, ਵਿੱਤ ਸਕੱਤਰ ਸ਼ਕਤੀ ਮਿੱਤਲ, ਸੀਨੀਅਰ ਮੀਤ ਪ੍ਰਧਾਨ ਅਤੇ ਗੌਰਮਿੰਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਜਨਰਲ ਸਕਤੱਰ ਅਵਿਨਾਸ਼ ਸ਼ਰਮਾ, ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸ੍ਰੀ ਸੁੰਦਰ ਕਾਂਡ ਸੇਵਾ ਸੁਸਾਇਟੀ ਦੇ ਪ੍ਰਧਾਨ ਰਕੇਸ਼ ਕੁਮਾਰ ਗੋਇਲ, ਚੇਅਰਮੈਨ ਐਡਵੋਕੇਟ ਪਵਨ ਗੁਪਤਾ, ਲੰਗਰ ਇੰਚਾਰਜ ਬਲਦੇਵ ਕ੍ਰਿਸ਼ਨ ਗੁਪਤਾ, ਡਾ. ਕੌਸ਼ਲ ਕੁਮਾਰ ਗਰਗ, ਬਲਜਿੰਦਰ ਨਿੱਪੀ, ਤੋ ਇਲਾਵਾ ਲਕਸ਼ਮੀ ਦੇਵੀ, ਸੰਤੋਸ਼ ਗੁਪਤਾ ਪਤਨੀ ਸਵ. ਸਵਾਮੀ ਰਵਿੰਦਰ ਗੁਪਤਾ, ਜੀਨੀਆ, ਰਜਨੀ ਰਾਣੀ, ਜਨਰਲ ਸਕੱਤਰ ਚਮਨ ਸਿਡਾਨਾ, ਸ੍ਰੀ ਸ਼ਿਵ ਪੈਦਲ ਮੰਡਲੀ ਦੇ ਪ੍ਰਧਾਨ ਗੋਬਿੰਦਰ ਸ਼ਰਮਾ, ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ, ਅਮਰਜੀਤ ਸ਼ਰਮਾ, ਠੇਕੇਦਾਰ ਨਰੇਸ਼ ਸ਼ਰਮਾ, ਪ੍ਰੀਤ ਅਮਨ ਸ਼ਰਮਾ, ਵਿਵੇਕ ਸ਼ਰਮਾ, ਦਲੀਪ ਮਿਸ਼ਰਾ, ਅਗਰਵਾਲ ਭਲਾਈ ਬੋਰਡ ਦੇ ਚੇਅਰਮੈਨ ਕਾਕਾ ਬਾਗੜੀ, ਕੁਲਵੰਤ ਰਾਏ ਬਾਂਸਲ, ਜੈ ਵਰਧਨ, ਮਨੀਸ਼ ਬਾਂਸਲ, ਸਤੀਸ਼ ਕੁਮਾਰ ਭੋਲਾ, ਭੀਮ ਸੈਨ, ਮਰੀਜਾਂ ਨੂੰ ਦਵਾਈਆਂ ਅਤੇ ਪਰਚੀਆਂ ਕੱਟਣ ਦੀ ਸੇਵਾ ਰਾਜ ਕੁਮਾਰ ਗਰਗ ਚੋਟੀਆਂ ਵਾਲੇ, ਕ੍ਰਿਸ਼ਨ ਗਰਗ, ਸਤੀਸ਼ ਕੁਮਾਰ ਸਿੰਗਲਾ, ਰਵਿੰਦਰ ਨਾਥ ਗੋਇਲ, ਗੁਰਦਾਸ ਬਾਂਸਲ, ਰਵਿੰਦਰ ਨਾਥ ਸਿੰਗਲਾ, ਸੁਭਾਸ਼ ਗੋਇਲ, ਅਮਰਨਾਥ ਵੱਲੋਂ ਨਿਭਾਈ ਗਈ। ਸਮਾਜ ਸੇਵੀ ਵਿਜੈ ਸਿੰਗਲਾ ਸਾਬਕਾ ਸੁਪਰਡੰਟ ਨੇ ਕਿਹਾ ਕਿ ਉਹ ਹਮੇਸ਼ਾ ਹੀ ਸਮਾਜ ਦੀ ਸੇਵਾ ਅਤੇ ਲੋਕ ਭਲਾਈ ਦੇ ਕੰਮ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ 28 ਜੁਲਾਈ ਨੂੰ ਪਿੰਡ ਬਡਬਰ ਦੇ ਸਕੂਲ ਜਿੱਥੇ ਉਨ੍ਹਾਂ ਦੀ ਧਰਮਪਤਨੀ ਸਵ, ਸ਼ੀਲਾ ਰਾਣੀ ਅਧਿਆਪਕ ਲੱਗੇ ਸਨ, ਜਾ ਕੇ ਵਿਦਿਆਰਥੀਆਂ ਨੂੰ ਬੂਟ, ਜੁਰਾਬਾ , ਬੈਗ, ਕਾਪੀਆਂ ਕਿਤਾਬਾ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਦੇ ਕੇ ਆਉਣਗੇ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਵਲੋਂ ਖੂਨਦਾਨ ਕੈਂਪ 31 ਨੂੰ ਅਗਲੀ ਖ਼ਬਰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ‘ਵਣ ਮਹੋਤਸਵ’ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਚਲਾਈ
Ad Position 24