02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਵਾਲਮੀਕਿ ਸਮਾਜ ਅਤੇ ਸਫਾਈ ਮਜ਼ਦੂਰ ਯੂਨੀਅਨ ਅਹਿਮਦਗੜ੍ਹ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 31-07-2026
ਅਹਿਮਦਗੜ੍ਹ, 30 ਜੁਲਾਈ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਕਾਫ਼ੀ ਸਮੇਂ ਤੋਂ ਹੜਤਾਲ਼ ’ਤੇ ਬੈਠੇ ਸਫ਼ਾਈ ਕਰਮਚਾਰੀਆਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੰਜਾਬ ਬੰਦ ਦੇ ਸੱਦੇ ਤੇ ਅਹਿਮਦਗੜ੍ਹ ਵਿਖੇ ਵੀ ਵਾਲਮੀਕਿ ਸਮਾਜ ਅਤੇ ਸਫਾਈ ਮਜ਼ਦੂਰ ਯੂਨੀਅਨ ਅਹਿਮਦਗੜ੍ਹ ਦੇ ਵਲੋ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਬਾਜ਼ਾਰਾਂ ਵਿਚ ਮਾਰਚ ਕਰਦੇ ਹੋਏ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਚੌੜਾ ਬਾਜ਼ਾਰ ਐਸੋਸੀਏਸ਼ਨ ਦੇ ਸਕੱਤਰ ਤਰਸੇਮ ਗਰਗ ਅਤੇ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਪ੍ਰਧਾਨ ਰਕੇਸ਼ ਗਰਗ ਨੇ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦਿੰਦੇ ਹੋਏ ਇਸਦਾ ਤੁਰੰਤ ਹੱਲ ਚਾਹੀਦਾ ਹੈ ਤਾਂ ਕਿ ਸਫਾਈ ਵਿਵਸਥਾ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਉਨ੍ਹਾ ਕਿ ਬਰਸਾਤ ਦੇ ਮੌਸਮ ਕਾਰਨ ਮੀਂਹ ਕਾਰਨ ਕੂੜਾ ਕਰਕਟ ਗਲੀਆਂ-ਨਾਲੀਆਂ ਵਿੱਚ ਫਸਣ ਨਾਲ ਹੁਣ ਗੰਦਗੀ ਦੇ ਢੇਰ ਸੜਕਾਂ ‘ਤੇ ਭਿਆਨਕ ਰੂਪ ਧਾਰਨ ਕਰ ਚੁੱਕੇ ਹਨ। ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸਕੂਲੀ ਬੱਚੇ, ਬਜ਼ੁਰਗ ਤੋਂ ਇਲਾਵਾ ਪੈਦਲ ਲੰਘਣਾਂ ਅਤੇ ਵਾਹਨਾਂ ਤੇ ਲੰਘਣਾਂ ਵੀ ਮੁਸ਼ਕਿਲ ਹੋਇਆ ਪਿਆ ਹੈ। ਜਿਕਰਯੋਗ ਹੈ ਕਿ ਸਫ਼ਾਈ ਕਰਮਚਾਰੀਆਂ ਦੀ ਚੱਲਦੀ ਹੜਤਾਲ ਦੇ ਮੱਦੇਨਜ਼ਰ ਸ਼ਹਿਰ ਅੰਦਰ ਗੰਦਗੀ ਦੇ ਅੰਬਾਰ ਲੱਗ ਚੁੱਕੇ ਹਨ। ਇਸ ਮੌਕੇ ਪ੍ਰਧਾਨ ਸੰਦੀਪ ਭੱਟੀ, ਚੇਅਰਮੈਨ ਪਵਨ ਕੁਮਾਰ, ਰਜਿੰਦਰ ਕੁਮਾਰ, ਕੁਲਦੀਪ ਕੁਮਾਰ, ਕੁਲਦੀਪ ਸਹੋਤਾ, ਰੂਪ ਲਾਲ, ਰਾਜ ਕੁਮਾਰ ਭੱਟੀ, ਧਰਮਪਾਲ, ਰੂਪ ਚੰਦ, ਰੰਜੇ ਕੁਮਾਰ, ਰੇਖਾ ਰਾਣੀ, ਸੁਨੀਤਾ ਰਾਣੀ, ਮਹਿੰਦਰ ਕਰੂ, ਅੰਜੂ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਵਾਲਮੀਕਿ ਭਾਈਚਾਰੇ ਅਤੇ ਸਫਾਈ ਕਰਮਚਾਰੀ ਸ਼ਾਮਿਲ ਸਨ ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੇ ਬੰਦ ਦੇ ਸੱਦੇ ’ਤੇ ਭਵਾਨੀਗੜ੍ਹ ਸ਼ਹਿਰ ਪੂਰਨ ਤੌਰ ’ਤੇ ਰਿਹਾ ਬੰਦ ਸਫ਼ਾਈ ਸੇਵਕਾਂ ’ਤੇ ਭਾਰੀ ਬਾਰਿਸ਼ ਆ ਜ... ਅਗਲੀ ਖ਼ਬਰ ਬਰਨਾਲਾ ਲਾਠੀਚਾਰਜ ਨੂੰ ਲੈ ਕੇ ਸਫਾਈ ਸੇਵਕਾਂ ਤੇ ਬੀਕੇਯੂ ਉਗਰਾਹਾਂ ਵਲੋਂ ਰੋਸ ਮੁਜ਼ਾਹਰਾ
Ad Position 24
No active advertisement