01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਫ਼ਾਈ ਸੇਵਕਾਂ ਦੇ ਬੰਦ ਦੇ ਸੱਦੇ ’ਤੇ ਭਵਾਨੀਗੜ੍ਹ ਸ਼ਹਿਰ ਪੂਰਨ ਤੌਰ ’ਤੇ ਰਿਹਾ ਬੰਦ ਸਫ਼ਾਈ ਸੇਵਕਾਂ ’ਤੇ ਭਾਰੀ ਬਾਰਿਸ਼ ਆ ਜਾਣ ਦੇ ਬਾਵਜੂਦ ਕੱਢਿਆ ਰੋਸ ਮਾਰਚ, ਕੀਤਾ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 31-07-2026
ਭਵਾਨੀਗੜ੍ਹ, 30 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਫ਼ਾਈ ਸੇਵਕਾਂ ’ਤੇ ਬਰਨਾਲਾ ਵਿਖੇ ਹੋਏ ਲਾਠੀਚਾਰਜ਼ ਨੂੰ ਲੈ ਕੇ ਦਿੱਤੇ ਬੰਦ ਦੇ ਸੱਦੇ ਦੌਰਾਨ ਸਥਾਨਕ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ,ਸਫ਼ਾਈ ਸੇਵਕਾਂ ਅਤੇ ਹੋਰ ਜਥੇਬੰਦੀਆਂ ਨੇ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ’ਤੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ, ਸਰਪ੍ਰਸਤ ਗੁਰਮੇਲ ਸਿੰਘ ਅਤੇ ਜਮੀਨ ਪ੍ਰਾਪਤੀ ਸੰਘਰਸ਼ ਦੇ ਆਗੂ ਮੁਕੇਸ਼ ਮਲੌਦ ਨੇ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਦੀ ਕੁੱਟਮਾਰ ਦੇ ਜਿੰਮੇਵਾਰ ਅਧਿਕਾਰੀ ਨੂੰ ਬਰਖਾਸ਼ਿਤ ਕਰਨ ਦੀ ਮੰਗ ਕਰਦਿਆਂ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਲਗਾਏ। ਇਹ ਰੋਸ ਮਾਰਚ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚ ਹੁੰਦਾ ਹੋਇਆ ਵਾਪਸ ਦਫਤਰ ਵਿਖੇ ਪਹੁੰਚਿਆ ਜਿਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸਫ਼ਾਈ ਸੇਵਕਾਂ ਨੂੰ ਹਿਮਾਇਤ ਕਰਦਿਆਂ ਸਮਰਥਨ ਦਿੱਤਾ। ਇਸ ਮੌਕੇ ’ਤੇ ਉਕਤ ਆਗੂਆਂ ਤੋਂ ਇਲਾਵਾ ਸਫ਼ਾਈ ਸੇਵਕ ਯੂਨੀਅਨ ਦੇ ਮੀਤ ਪ੍ਰਧਾਨ ਕਾਕਾ ਸਿੰਘ, ਸਕੱਤਰ ਹਰਕਿਸ਼ਨ ਸਿੰਘ, ਖ਼ਜ਼ਾਨਚੀ ਪਰਮਿੰਦਰ ਸਿੰਘ, ਚੇਅਰਮੈਨ ਬੀਰਬਲ ਸਿੰਘ, ਸਲਾਹਕਾਰ ਗੁਰਸੇਵਕ ਸਿੰਘ, ਰਿੰਕੂ, ਮੋਹਣੀ, ਮਨਜੀਤ ਸਿੰਘ, ਲਾਲ ਸਿੰਘ, ਗੁਰਤੇਜ ਸਿੰਘ, ਕ੍ਰਿਸ਼ਨ ਸਿੰਘ, ਵੀਰਪਾਲ ਕੌਰ, ਸੰਦੀਪ ਸੋਨੂ, ਕਰਮਜੀਤ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਸੂਬਾ ਕਮੇਟੀ ਮੈਂਬਰ ਸ਼ਮਾ ਰਾਣੀ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤ ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੌੜ ਜੱਟਾਂ, ਕਸਮੀਰ ਸਿੰਘ ਆਲੋਅਰਖ਼ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੈ। -ਜ... ਅਗਲੀ ਖ਼ਬਰ ਵਾਲਮੀਕਿ ਸਮਾਜ ਅਤੇ ਸਫਾਈ ਮਜ਼ਦੂਰ ਯੂਨੀਅਨ ਅਹਿਮਦਗੜ੍ਹ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Ad Position 24
No active advertisement