ਸੁਨਾਮ ਊਧਮ ਸਿੰਘ ਵਾਲਾ, 30 ਜੁਲਾਈ (ਧਾਲੀਵਾਲ,ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲੈਂਡ ਮੋਰਗੇਜ ਬੈਂਕਾਂ ਦੀਆਂ ਕਥਿਤ ਬੇਨਿਯਮੀਆਂ, ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਹੱਕੀ ਮੰਗਾਂ ਦੇ ਹੱਲ ਲਈ ਖੇਤੀਬਾੜੀ ਵਿਕਾਸ ਬੈਂਕ ਸੁਨਾਮ ਅੱਗੇ ਚੱਲ ਰਿਹਾ ਪੱਕਾ ਧਰਨਾ ਅੱਜ 81ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਆਉਣ ਵਾਲੇ ਸੰਘਰਸ਼ ਦੀ ਰਣਨੀਤੀ ‘ਤੇ ਵਿਸਥਾਰ ਨਾਲ ਵਿਚਾਰ ਕੀਤਾ ਗਈ।ਮੀਟਿੰਗ ਨੂੰ ਸੰਬੋਧਿਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਲੈਂਡ ਮੋਰਗੇਜ ਬੈਂਕਾਂ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਨ੍ਹਾਂ ਕਿਸਾਨਾਂ ਨੂੰ ਖਾਲੀ ਚੈਕਾਂ, ਝੂਠੇ ਕੇਸਾਂ ਅਤੇ ਹੋਰ ਗੈਰ-ਵਾਜਬ ਢੰਗਾਂ ਜਰੀਏ ਪ੍ਰੇਸ਼ਾਨ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਇਨਸਾਫ਼ ਦਿੱਤਾ ਜਾਵੇ ਅਤੇ ਸਾਰੇ ਗੈਰ-ਵਾਜਬ ਮਾਮਲੇ ਵਾਪਸ ਲਏ ਜਾਣ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਜੇਕਰ 31 ਜੁਲਾਈ ਨੂੰ ਪ੍ਰਸ਼ਾਸਨ ਨਾਲ ਹੋਣ ਵਾਲੀ ਮੀਟਿੰਗ ਵਿੱਚ ਲੈਂਡ ਮੋਰਗੇਜ ਬੈਂਕ ਨਾਲ ਸਬੰਧਿਤ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਠੋਸ ਅਤੇ ਲਿਖਤੀ ਹੱਲ ਨਾਂ ਕੀਤਾ ਗਿਆ ਤਾਂ 2 ਅਗਸਤ ਤੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਘਿਰਾਓ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕੇਵਲ ਸਿੰਘ ਜਵੰਧਾਂ ਬਲਾਕ ਪ੍ਰਧਾਨ ਸੁਨਾਮ,ਭੂਰਾ ਸਿੰਘ ਸਲੇਮਗੜ ਬਲਾਕ ਪ੍ਰਧਾਨ ਲਹਿਰਾ, ਕਰਮਜੀਤ ਸਿੰਘ ਬਾਲਦ ਕਲਾਂ ਬਲਾਕ ਪ੍ਰਧਾਨ ਭਵਾਨੀਗੜ, ਕਸ਼ਮੀਰ ਸਿੰਘ ਉਗਰਾਹਾਂ,ਰਾਮਫਲ ਸਿੰਘ ਝਲੂਰ, ਗੁਰਦੇਵ ਸਿੰਘ ਖਡਿਆਲ,ਮੇਜਰ ਸਿੰਘ ਸੁਰਜਨ ਭੈਣੀ,ਹਰੀ ਸਿੰਘ ਚੱਠਾ, ਬਿੰਦਰ ਸਿੰਘ ਲਹਿਲ ਕਲਾਂ,ਨਾਇਬ ਸਿੰਘ ਜਖੇਪਲ, ਭਗਵੰਤ ਸਿੰਘ ਮੈਦੇਵਾਸ,ਕਾਲਾ ਸਿੰਘ ਉਗਰਾਹਾਂ, ਗੁਰਚਰਨ ਸਿੰਘ ਨਮੋਲ,ਦੇਵ ਸਿੰਘ ਖਡਿਆਲ, ਰਘਬੀਰ ਸਿੰਘ ਸਲੇਮਗੜ, ਭੋਲਾ ਸਿੰਘ ਲਹਿਲ ਕਲਾਂ, ਕ੍ਰਿਸ਼ਨ ਨੰਗਲਾ, ਸੁਖਦੇਵ ਸਿੰਘ ਖੋਖਰ ਕਲਾਂ,ਨਿੱਕਾ ਸਿੰਘ ਕਲਰ ਭੈਣੀ, ਗੁਰਚਰਨ ਸਿੰਘ ਡਸਕਾ, ਜੀਤ ਸਿੰਘ ਝਲੂਰ ਆਦਿ ਕਿਸਾਨ ਹਾਜ਼ਰ ਸਨ।