01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪਿੰਡ ਵਾਸੀਆਂ ਤੇ ਬੀ.ਕੇ. ਯੂ. ਉਗਰਾਹਾਂ ਵਲੋਂ ਸੈਲੋ ਪਲਾਂਟ ਲਾਉਣ ਨੂੰ ਲੈ ਕੇ ਲਾਇਆ ਪੱਕਾ ਮੋਰਚਾ

Ad Position 21
No active advertisement
ਅਜੀਤ ਡੈਸਕ 31-07-2026
ਕਿੱਸੇ ਵੀ ਕੀਮਤ ’ਤੇ ਪਿੰਡ ਨੇੜੇ ਨਹੀਂ ਲੱਗਣ ਦੇਵਾਂਗੇ ਸੈਲੋ ਪਲਾਂਟ-ਕਿਸਾਨ ਆਗੂ
ਦਿੜ੍ਹਬਾ ਮੰਡੀ, 30 ਜੁਲਾਈ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਵੱਲੋਂ ਇਕਾਈ ਪ੍ਰਧਾਨ ਕਰਮ ਸਿੰਘ ਦੀ ਅਗਵਾਈ ਵਿੱਚ ਪਿੰਡ ਤੂਰਬੰਜਾਰਾ ਵਿਖੇ ਧਰਨਾ ਦੇ ਕੇ ਪੱਕਾ ਮੋਰਚਾ ਲਗਾਇਆ ਗਿਆ ਇਸ ਮੌਕੇ ਬਲਾਕ ਦਿੜਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਬਲਾਕ ਖਜਾਨਚੀ ਜਗਦੀਪ ਸਿੰਘ ਮਹਿਲਾ ਨੇ ਦੱਸਿਆ ਕਿ ਪਿੰਡ ਦੇ ਬਿਲਕੁਲ ਨਾਲ ਲੱਗਦੀ ਹੱਦ ਵਿੱਚ ਪੀਯੂਬੀ ਐਗਰੀ ਲੋਸਟਿਕ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਸੈਲੋ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਦਾ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਸੈਲੋ ਕੰਪਨੀ ਸਾਰੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਧੱਕੇਸ਼ਾਹੀ ਨਾਲ ਸੈਲੋ ਪਲਾਟ ਲਗਾਉਣਾ ਚਾਹੁੰਦੀ ਹੈ ਜਿਸ ਦਾ ਮਾਨਯੋਗ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ ਦੋ ਸਾਲ ਪਹਿਲਾਂ ਵੀ ਇਸੇ ਕੰਪਨੀ ਨੇ ਇਸ ਜਗ੍ਹਾ ਤੇ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਿੰਡ ਵਾਸੀਆਂ ਦੇ ਸਖਤ ਵਿਰੋਧ ਨੂੰ ਦੇਖਦਿਆਂ ਕੰਪਨੀ ਪਿੱਛੇ ਹੱਟ ਗਈ ਸੀ ਹੁਣ ਦੁਬਾਰਾ ਫਿਰ ਤੋਂ ਧੱਕੇਸ਼ਾਹੀ ਨਾਲ ਪਿੰਡ ਦੀ ਹੱਦ ਵਿੱਚ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਪਿੰਡ ਵਾਸੀ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦੇਣਗੇ।ਇਸ ਮੌਕੇ ਤੇ ਬਲਾਕ ਆਗੂ ਮੇਜਰ ਸਿੰਘ ਕੌਰੀਆਂ, ਰਘਬੀਰ ਸਿੰਘ, ਪਿੰਡ ਇਕਾਈ ਦੇ ਖਜਾਨਚੀ ਰਾਮ ਸਿੰਘ, ਜਰਨਲ ਸਕੱਤਰ ਧੰਨਾ ਸਿੰਘ, ਮੇਜਰ ਸਿੰਘ ਦਰਸ਼ਨ ਸਿੰਘ ਜੱਗੀ ਸਿੰਘ ਮਨਦੀਪ ਸਿੰਘ ਹਰਦੇਵ ਸਿੰਘ ਬਲਵਿੰਦਰ ਸਿੰਘ ਬੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਸੰਬੰਧੀ ਕਾਨੂੰਨ ਬਾਰੇ ਮਤਭੇਦ ਘਟਾਉਣ ਦੀ ਲੋੜ ਅਗਲੀ ਖ਼ਬਰ ਅੱਜ ਮੀਟਿੰਗ ’ਚ ਜੇਕਰ ਮੰਗਾਂ ਨਾਂ ਮੰਨੀਆਂ ਤਾਂ 2 ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕੋਠੀ ਦਾ ਅਣਮਿੱਥੇ ਸਮੇਂ ਲਈ ਕ...
Ad Position 24
No active advertisement